ਹੈਦਰਾਬਾਦ:ਜਿਗਰ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਜੇਕਰ ਤੁਸੀਂ ਜਿਗਰ ਨਾਲ ਜੁੜੀ ਕਿਸੇ ਸਮੱਸਿਆਂ ਦਾ ਸ਼ਿਕਾਰ ਹੋ, ਤਾਂ ਇਸਦਾ ਅਸਰ ਤੁਹਾਡੇ ਸਰੀਰ 'ਤੇ ਵੀ ਪਵੇਗਾ। ਇਸ ਲਈ ਸਭ ਤੋਂ ਜਰੂਰੀ ਹੈ ਕਿ ਜਿਗਰ ਸਹੀ ਢੰਗ ਨਾਲ ਕੰਮ ਕਰੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜਿਗਰ ਸਾਡੇ ਸਰੀਰ ਵਿੱਚ 500 ਤੋਂ ਜ਼ਿਆਦਾ ਪ੍ਰਕਿਰੀਆਵਾਂ ਲਈ ਜਿੰਮੇਵਾਰ ਹੁੰਦਾ ਹੈ। ਭੋਜਨ ਪਚਾਉਣ ਦੇ ਨਾਲ-ਨਾਲ ਖੂਨ ਦੀ ਸਫਾਈ ਵਿੱਚ ਵੀ ਇਸਦਾ ਬਹੁਤ ਵੱਡਾ ਯੋਗਦਾਨ ਹੈ। ਗਲਤ ਖਾਣਾ-ਪੀਣਾ ਅਤੇ ਲਾਈਫਸਟਾਇਲ ਦਾ ਸਭ ਤੋਂ ਜ਼ਿਆਦਾ ਅਸਰ ਜਿਗਰ 'ਤੇ ਹੀ ਪੈਂਦਾ ਹੈ। ਜਦੋਂ ਜਿਗਰ ਵਿੱਚ ਚਰਬੀ ਜਮ੍ਹਾਂ ਹੋਣ ਲੱਗਦੀ ਹੈ, ਤਾਂ ਜਿਗਰ ਵਿੱਚ ਸੋਜ ਹੋਣ ਲੱਗਦੀ ਹੈ ਅਤੇ ਜਿਗਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਪਾਉਦਾ। ਇਸ ਕਾਰਨ ਅੱਗੇ ਜਾ ਕੇ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਗਰ ਵਿੱਚ ਚਰਬੀ ਜਮ੍ਹਾਂ ਹੋਣ 'ਤੇ ਜਿਗਰ ਫੇਲ ਅਤੇ ਜਿਗਰ ਸਿਰੋਸਿਸ ਦਾ ਖਤਰਾ ਵਧ ਜਾਂਦਾ ਹੈ। ਸਰੀਰ ਦੇ ਜੋੜਾਂ ਵਿੱਚ ਸੋਜ ਜਿਗਰ 'ਚ ਚਰਬੀ ਜਮ੍ਹਾਂ ਹੋਣ ਦੇ ਸ਼ੁਰੂਆਤੀ ਲੱਛਣ ਹਨ।
ਜਿਗਰ 'ਚ ਚਰਬੀ ਜਮ੍ਹਾਂ ਹੋਣ ਦੇ ਸ਼ੁਰੂਆਤੀ ਲੱਛਣ: ਜਿਗਰ ਵਿੱਚ ਚਰਬੀ ਜਮ੍ਹਾਂ ਹੋਣ ਦੇ ਸ਼ੁਰੂਆਤੀ ਲੱਛਣ ਨਹੀਂ ਦਿਖਾਈ ਦਿੰਦੇ। ਪਰ ਜਿਵੇਂ-ਜਿਵੇਂ ਇਹ ਬਿਮਾਰੀ ਵਧਦੀ ਜਾਂਦੀ ਹੈ, ਤਾਂ ਸਮੱਸਿਆਂ ਵੀ ਵਧਣ ਲੱਗਦੀ ਹੈ। ਇਸਦੇ ਨਾਲ ਹੀ ਮਰੀਜ਼ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾਕਟਰ ਸਿਟੀ ਸਕੈਨ ਇਮੇਜਿੰਗ ਟੈਸਟ ਕਰਨ ਦੀ ਸਲਾਹ ਦਿੰਦੇ ਹਨ। ਇਸ ਤੋਂ ਇਲਾਵਾ ਬਲੱਡ ਟੈਸਟ ਕਰਵਾਉਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਸਾਰੇ ਟੈਸਟਾਂ ਦੇ ਰਾਹੀ ਜਿਗਰ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕਦਾ ਹੈ। ਜਿਗਰ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਦੀ ਪਹਿਚਾਣ ਕਰਨ ਤੋਂ ਬਾਅਦ ਡਾਕਟਰ ਇਸਦੀ ਦਵਾਈ ਸ਼ੁਰੂ ਕਰਦੇ ਹਨ। ਜਿਗਰ ਨਾਲ ਜੁੜੀਆਂ ਸਮੱਸਿਆਵਾਂ ਆਮ ਤੌਰ 'ਤੇ ਢਿੱਡ 'ਚ ਦਰਦ, ਪਾਚਨ 'ਚ ਖਰਾਬੀ ਅਤੇ ਥਕਾਵਟ ਹੋਣਾ ਹੈ।
ਜਿਗਰ 'ਚ ਚਰਬੀ ਜਮ੍ਹਾਂ ਹੋਣ 'ਤੇ ਸਰੀਰ ਦੇ ਇਨ੍ਹਾਂ ਅੰਗਾਂ 'ਚ ਹੋ ਜਾਂਦੀ ਹੈ ਸੋਜ: