ਹੈਦਰਾਬਾਦ: ਆਯੁਰਵੇਦ ਚ ਸ਼ਹਿਦ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਸ਼ਹਿਦ 'ਚ ਕੈਲਸ਼ੀਅਮ, ਕਾਪਰ, ਪੋਟਾਸ਼ੀਅਮ, ਮੈਗਨੀਜ਼ ਅਤੇ ਜ਼ਿੰਕ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸਦੇ ਨਾਲ ਹੀ ਸ਼ਹਿਦ ਕਈ ਚਿਕਿਤਸਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਨ੍ਹਾਂ ਗੁਣਾ ਨਾਲ ਗੰਭੀਰ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਸ਼ਹਿਦ ਦੇ ਫਾਇਦੇ:
ਖੰਘ ਤੋਂ ਰਾਹਤ ਪਾਉਣ ਲਈ ਸ਼ਹਿਦ ਫਾਇਦੇਮੰਦ: ਸ਼ਹਿਦ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਇਸ ਨਾਲ ਖੰਘ ਦੀ ਸਮੱਸਿਆਂ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਲਈ ਇੱਕ ਚਮਚ ਸ਼ਹਿਦ ਵਿੱਚ ਹਲਦੀ ਅਤੇ ਥੋੜਾ ਜਿਹਾ ਅਦਰਕ ਦਾ ਰਸ ਮਿਲ ਕੇ ਇਸਨੂੰ ਦਿਨ 'ਚ ਤਿੰਨ ਵਾਰ ਪੀਓ। ਇਸ ਨਾਲ ਖੰਘ ਦੀ ਸਮੱਸਿਆਂ ਤੋਂ ਰਾਹਤ ਮਿਲੇਗੀ।
ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਸ਼ਹਿਦ ਫਾਇਦੇਮੰਦ: ਸ਼ਹਿਦ ਐਂਟੀਆਕਸੀਡੈਂਟ ਗੁਣਾ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਕੋਲੇਸਟ੍ਰੋਲ ਨੂੰ ਠੀਕ ਕਰਨ 'ਚ ਮਦਦ ਮਿਲਦੀ ਹੈ। ਜੇਕਰ ਤੁਹਾਡਾ ਕੋਲੇਸਟ੍ਰੋਲ ਦਾ ਪੱਧਰ ਜ਼ਿਆਦਾ ਹੈ, ਤਾਂ ਤੁਸੀਂ ਆਪਣੀ ਖੁਰਾਕ 'ਚ ਸ਼ਹਿਦ ਨੂੰ ਸ਼ਾਮਲ ਕਰ ਸਕਦੇ ਹੋ।
ਪਾਚਨ ਤੰਤਰ ਲਈ ਸ਼ਹਿਦ ਫਾਇਦੇਮੰਦ: ਜਿਹੜੇ ਲੋਕ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ, ਉਨ੍ਹਾਂ ਲੋਕਾਂ ਲਈ ਸ਼ਹਿਦ ਫਾਇਦੇਮੰਦ ਹੋ ਸਕਦਾ ਹੈ। ਪਾਚਨ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਭੋਜਨ ਕਰਨ ਤੋਂ ਪਹਿਲਾ ਇੱਕ ਕੱਪ ਗਰਮ ਪਾਣੀ 'ਚ ਇੱਕ ਚਮਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲੇਗੀ।
ਬਿਹਤਰ ਨੀਂਦ ਲਈ ਸ਼ਹਿਦ ਫਾਇਦੇਮੰਦ: ਰਾਤ ਨੂੰ ਚੰਗੀ ਨੀਂਦ ਲਈ ਤੁਸੀਂ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਇੱਕ ਗਲਾਸ ਗਰਮ ਦੁੱਧ 'ਚ ਇੱਕ ਚਮਚ ਸ਼ਹਿਦ ਮਿਲਾਓ ਅਤੇ ਫਿਰ ਇਸਨੂੰ ਪੀ ਲਓ। ਇਸ ਨਾਲ ਤੁਸੀਂ ਬਿਹਤਰ ਨੀਂਦ ਲੈ ਸਕੋਗੇ।
ਭਾਰ ਘਟ ਕਰਨ 'ਚ ਸ਼ਹਿਦ ਫਾਇਦੇਮੰਦ:ਸ਼ਹਿਦ Metabolism ਨੂੰ ਬੂਸਟ ਕਰਨ 'ਚ ਮਦਦ ਕਰਦਾ ਹੈ ਅਤੇ ਇਸ ਨਾਲ ਭਾਰ ਘਟ ਕਰਨ 'ਚ ਵੀ ਮਦਦ ਮਿਲਦੀ ਹੈ। ਸ਼ਹਿਦ ਦੀ ਮਦਦ ਨਾਲ ਤੁਸੀਂ ਆਪਣੀ ਭੁੱਖ ਨੂੰ ਕੰਟਰੋਲ ਕਰ ਸਕਦੇ ਹੋ ਅਤੇ ਜ਼ਿਆਦਾ ਭੋਜਨ ਖਾਣ ਤੋਂ ਬਚਦੇ ਹੋ। ਜੇਕਰ ਤੁਸੀਂ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਰੋਜ਼ਾਨਾ ਸਵੇਰੇ ਇੱਕ ਗਲਾਸ ਗਰਮ ਪਾਣੀ 'ਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਕਸ ਕਰ ਲਓ ਅਤੇ ਇਸਨੂੰ ਖਾਲੀ ਪੇਟ ਪੀ ਲਓ। ਇਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲੇਗੀ।
ਚਮੜੀ ਲਈ ਸ਼ਹਿਦ ਫਾਇਦੇਮੰਦ: ਸ਼ਹਿਦ ਐਂਟੀਆਕਸੀਡੈਂਟ ਗੁਣਾ ਨਾਲ ਭਰਪੂਰ ਹੁੰਦਾ ਹੈ। ਇਸਨੂੰ ਚਮੜੀ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਤੁਸੀਂ ਡਰਾਈ ਚਮੜੀ ਦੀ ਸਮੱਸਿਆਂ ਤੋਂ ਰਾਹਤ ਪਾ ਸਕਦੇ ਹੋ। ਇਸ ਲਈ ਰੋਜ਼ਾਨਾ ਚਿਹਰੇ 'ਤੇ ਸ਼ਹਿਦ ਨਾਲ ਮਸਾਜ ਕਰੋ ਅਤੇ ਕਰੀਬ 15 ਮਿੰਟ ਬਾਅਦ ਪਾਣੀ ਨਾਲ ਮੂੰਹ ਨੂੰ ਧੋ ਲਓ। ਇਸ ਤੋਂ ਇਲਾਵਾ ਤੁਸੀਂ ਸ਼ਹਿਦ ਦਾ ਇਸਤੇਮਾਲ ਗੋਢਿਆਂ ਅਤੇ ਬੁੱਲ੍ਹਾਂ 'ਤੇ ਵੀ ਕਰ ਸਕਦੇ ਹੋ।