ਹੈਦਰਾਬਾਦ: ਅੱਜ ਦੇ ਸਮੇਂ 'ਚ ਗਲਤ ਜੀਵਨਸ਼ੈਲੀ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸਦਾ ਅਸਰ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਪੈਂਦਾ ਹੈ। ਸਮੇ ਦੀ ਕਮੀ ਕਾਰਨ ਲੋਕ ਸਰੀਰਕ ਕਸਰਤ ਨਹੀਂ ਕਰ ਪਾਉਦੇ। ਇਸ ਤੋਂ ਇਲਾਵਾ ਲੋਕਾਂ ਕੋਲ ਭੋਜਨ ਬਣਾਉਣ ਦਾ ਵੀ ਸਮੇਂ ਨਹੀਂ ਹੁੰਦਾ, ਜਿਸ ਕਾਰਨ ਲੋਕ ਬਾਹਰ ਦਾ ਫੂਡ ਖਾਂਦੇ ਹਨ। ਇਸ ਨਾਲ ਤੁਸੀਂ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਦਿਮਾਗ ਸਰੀਰ ਦਾ ਉਹ ਅੰਗ ਹੈ, ਜੋ ਪੂਰੇ ਸਰੀਰ ਨੂੰ ਚਲਾਉਦਾ ਹੈ। ਸਰੀਰ ਨੂੰ ਸਿਹਤਮੰਦ ਰੱਖਣ ਲਈ ਸਿਹਤਮੰਦ ਦਿਮਾਗ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਤੁਹਾਨੂੰ ਆਪਣੀਆਂ ਕੁਝ ਆਦਤਾਂ ਨੂੰ ਬਦਲਣ ਦੀ ਲੋੜ ਹੈ।
ਦਿਮਾਗ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਆਦਤਾਂ ਤੋਂ ਬਣਾਓ ਦੂਰੀ:
ਨੀਂਦ ਦੀ ਕਮੀ:ਦਿਮਾਗ ਨੂੰ ਸਿਹਤਮੰਦ ਰੱਖਣ ਲਈ ਭਰਪੂਰ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਪੂਰੀ ਨੀਂਦ ਨਹੀਂ ਲੈਂਦੇ, ਤਾਂ ਇਸਦਾ ਅਸਰ ਤੁਹਾਡੇ ਦਿਮਾਗ 'ਤੇ ਪੈਂਦਾ ਹੈ। ਰੋਜ਼ਾਨਾ ਭਰਪੂਰ ਨੀਂਦ ਲੈਣ ਨਾਲ ਦਿਮਾਗ 'ਚ ਬਲੱਡ ਦਾ ਫਲੋ ਬਿਹਤਰ ਹੁੰਦਾ ਹੈ ਅਤੇ ਦਿਮਾਗ ਸਿਹਤਮੰਦ ਰਹਿੰਦਾ ਹੈ।
ਨਸ਼ਿਆਂ ਤੋਂ ਦੂਰ ਰਹੋ:ਸਿਗਰੇਟ ਅਤੇ ਸ਼ਰਾਬ ਵਰਗੀਆਂ ਨਸ਼ੇ ਵਾਲੀਆਂ ਚੀਜ਼ਾਂ ਦੀ ਵਰਤੋ ਨਾ ਕਰੋ। ਇਸ ਨਾਲ ਮਾਨਸਿਕ ਅਤੇ ਸਰੀਰਕ ਤੌਰ 'ਤੇ ਕੰਮਜ਼ੋਰੀ ਹੁੰਦੀ ਹੈ। ਨਸ਼ਿਆਂ ਨਾਲ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਤੁਹਾਡੀ ਯਾਦਾਸ਼ਤ ਕੰਮਜ਼ੋਰ ਹੋ ਸਕਦੀ ਹੈ।
ਤਣਾਅ 'ਚ ਨਾ ਰਹੋ:ਤਣਾਅ ਨਾਲ ਵੀ ਤੁਹਾਡੇ ਦਿਮਾਗ 'ਤੇ ਗਲਤ ਅਸਰ ਪੈਂਦਾ ਹੈ। ਇਸ ਲਈ ਤਣਾਅ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰੋ। ਤਣਾਅ ਅਤੇ ਚਿੰਤਾ ਨਾਲ ਤੁਹਾਡਾ ਦਿਮਾਗ ਕੰਮਜ਼ੋਰ ਹੋ ਸਕਦਾ ਹੈ।
ਗਲਤ ਖੁਰਾਕ:ਘਰ ਦਾ ਭੋਜਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਪਰ ਸਮੇਂ ਦੀ ਕਮੀ ਕਾਰਨ ਲੋਕ ਘਰ ਭੋਜਨ ਨਾ ਬਣਾ ਕੇ ਬਾਹਰ ਦਾ ਭੋਜਨ ਜ਼ਿਆਦਾ ਖਾਂਦੇ ਹਨ, ਜਿਸ ਕਾਰਨ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਨਾਲ ਦਿਮਾਗ 'ਤੇ ਵੀ ਗਲਤ ਅਸਰ ਪੈਂਦਾ ਹੈ ਅਤੇ ਸੋਚਣ-ਸਮਝਣ ਦੀ ਸ਼ਕਤੀ ਘਟ ਜਾਂਦੀ ਹੈ।
ਲੋਕਾਂ ਨਾਲ ਘਟ ਮਿਲਣਾ: ਇਕੱਲੇ ਰਹਿਣ ਨਾਲ ਵੀ ਦਿਮਾਗ ਕੰਮਜ਼ੋਰ ਹੋ ਜਾਂਦਾ ਹੈ। ਇਸ ਲਈ ਆਪਣਾ ਜ਼ਿਆਦਾ ਸਮਾਂ ਪਰਿਵਾਰ ਅਤੇ ਦੋਸਤਾਂ ਨਾਲ ਬਿਤਾਓ। ਇਸ ਨਾਲ ਤੁਸੀਂ ਤਣਾਅ ਦਾ ਸ਼ਿਕਾਰ ਨਹੀਂ ਹੋਵੋਗੇ ਅਤੇ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲੇਗੀ।