ਹੈਦਰਾਬਾਦ: ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਅਤੇ ਕੌਫ਼ੀ ਤੋਂ ਕਰਦੇ ਹਨ। ਕੁਝ ਲੋਕਾਂ ਦੀ ਚਾਹ ਤੋਂ ਬਿਨ੍ਹਾਂ ਸਵੇਰ ਹੀ ਨਹੀਂ ਹੁੰਦੀ, ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਰੂਰਤ ਤੋਂ ਜ਼ਿਆਦਾ ਚਾਹ ਪੀਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਸਵੇਰ ਦੇ ਸਮੇਂ ਖਾਲੀ ਪੇਟ ਚਾਹ ਅਤੇ ਕੌਫ਼ੀ ਪੀਣ ਨਾਲ ਗੈਸ ਅਤੇ ਐਸਿਡਿਟੀ ਦੀ ਸਮੱਸਿਆਂ ਹੋ ਸਕਦੀ ਹੈ। ਇਸ ਲਈ ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਪੱਤੀਆਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ।
ਇਨ੍ਹਾਂ ਪੱਤੀਆਂ ਨੂੰ ਖਾਲੀ ਪੇਟ ਖਾਣਾ ਫਾਇਦੇਮੰਦ:
ਨਿੰਮ ਦੀਆਂ ਪੱਤੀਆਂ: ਨਿੰਮ ਦੇ ਪੱਤੇ ਚਾਹੇ ਕੌੜੇ ਹੁੰਦੇ ਹਨ, ਪਰ ਸਿਹਤ ਲਈ ਫਾਇਦੇਮੰਦ ਵੀ ਹੁੰਦੇ ਹਨ। ਇਨ੍ਹਾਂ ਪੱਤੀਆਂ 'ਚ ਸਾੜ-ਵਿਰੋਧੀ, ਐਂਟੀ-ਫੰਗਲ ਅਤੇ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਨਾਲ ਖੂਨ ਨੂੰ ਸਾਫ਼ ਕਰਨ 'ਚ ਮਦਦ ਮਿਲਦੀ ਹੈ। ਨਿੰਮ ਦੇ ਪੱਤੇ ਸਿਰਫ਼ ਸਿਹਤ ਲਈ ਹੀ ਨਹੀਂ ਸਗੋ ਚਮੜੀ ਲਈ ਵੀ ਫਾਇਦੇਮੰਦ ਹੁੰਦੇ ਹਨ।