ਹੈਦਰਾਬਾਦ:ਸਰੀਰ 'ਚ ਮੌਜ਼ੂਦ ਸਾਰੇ ਅੰਗ ਖੂਨ ਕਰਕੇ ਸਹੀ ਤਰੀਕੇ ਨਾਲ ਕੰਮ ਕਰ ਪਾਉਦੇ ਹਨ। ਖੂਨ ਸਰੀਰ ਦੇ ਸਾਰੇ ਅੰਗਾਂ ਨੂੰ ਪੌਸ਼ਟਿਕ ਤੱਤ ਪਹੁੰਚਾਉਣ ਦਾ ਕੰਮ ਕਰਦਾ ਹੈ। ਇਹ ਸਰੀਰ ਨੂੰ ਆਕਸੀਜਨ, ਫੈਟ ਅਤੇ ਸ਼ੂਗਰ ਆਦਿ ਪਹੁੰਚਾਉਦਾ ਹੈ। ਇਸ ਲਈ ਸਰੀਰ 'ਚ ਖੂਨ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ। ਅੱਜ-ਕੱਲ੍ਹ ਗਲਤ ਖਾਣ-ਪੀਣ ਦੀ ਆਦਤ ਕਾਰਨ ਖੂਨ ਅਸ਼ੁੱਧ ਹੋ ਜਾਂਦਾ ਹੈ। ਜੇਕਰ ਖੂਨ ਅਸ਼ੁੱਧ ਹੋ ਜਾਵੇ, ਤਾਂ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਅਤੇ ਕਈ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ। ਕਈ ਵਾਰ ਖੂਨ ਅਸ਼ੁੱਧ ਹੋਣ ਕਾਰਨ ਚਮੜੀ 'ਤੇ ਖੁਜਲੀ, ਐਲਰਜੀ ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਆਪਣੀ ਖੁਰਾਕ 'ਚ ਕੁਝ ਅਜਿਹੇ ਭੋਜਨ ਸ਼ਾਮਲ ਕਰੋ, ਜੋ ਤੁਹਾਡੇ ਖੂਨ ਨੂੰ ਸਾਫ਼ ਕਰਨ 'ਚ ਮਦਦ ਕਰਨ।
ਖੂਨ ਸਾਫ਼ ਕਰਨ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਭੋਜਨ:
ਆਂਵਲਾ:ਆਂਵਲੇ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸਨੂੰ ਖਾਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ, ਜਿਗਰ ਵਧੀਆ ਕੰਮ ਕਰ ਪਾਉਦਾ ਹੈ ਅਤੇ ਸਰੀਰ 'ਚੋ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਇਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਅਤੇ ਖੂਨ ਵੀ ਸਾਫ਼ ਰਹਿੰਦਾ ਹੈ।