ਹੈਦਰਾਬਾਦ: ਬਦਲਦੇ ਮੌਸਮ 'ਚ ਸਰਦੀ ਅਤੇ ਖੰਘ ਦੀ ਸਮੱਸਿਆਂ ਹੋਣਾ ਆਮ ਗੱਲ ਹੈ। ਬੱਚਿਆਂ ਨੂੰ ਇਹ ਸਮੱਸਿਆਂ ਜਲਦੀ ਪ੍ਰਭਾਵਿਤ ਕਰਦੀ ਹੈ। ਇਸ ਨਾਲ ਬੱਚੇ ਹੀ ਨਹੀਂ ਸਗੋ ਮਾਤਾ-ਪਿਤਾ ਨੂੰ ਵੀ ਪਰੇਸ਼ਾਨੀ ਹੁੰਦੀ ਹੈ। ਇਸ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਕੇ ਖੰਘ ਅਤੇ ਜ਼ੁਕਾਮ ਤੋਂ ਜਲਦੀ ਆਰਾਮ ਪਾ ਸਕਦੇ ਹੋ।
ਖੰਘ ਅਤੇ ਜ਼ੁਕਾਮ ਤੋਂ ਆਰਾਮ ਪਾਉਣ ਲਈ ਅਜ਼ਮਾਓ ਇਹ ਘਰੇਲੂ ਨੁਸਖੇ:
ਸ਼ਹਿਦ ਅਤੇ ਗਰਮ ਪਾਣੀ ਨਾਲ ਖੰਘ ਤੋਂ ਆਰਾਮ:ਗਰਮ ਪਾਣੀ ਅਤੇ ਸ਼ਹਿਦ ਖੰਘ ਅਤੇ ਜ਼ੁਕਾਮ ਤੋਂ ਆਰਾਮ ਪਾਉਣ ਲਈ ਫਾਇਦੇਮੰਦ ਹੋ ਸਕਦੇ ਹਨ। ਗਰਮ ਪਾਣੀ 'ਚ ਸ਼ਹਿਦ ਪਾ ਕੇ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ। ਇਸਨੂੰ ਬਣਾਉਣ ਲਈ ਸਭ ਤੋਂ ਪਹਿਲਾ ਗਰਮ ਪਾਣੀ 'ਚ ਇੱਕ ਚਮਚ ਸ਼ਹਿਦ ਮਿਲਾਓ ਅਤੇ ਇਸ ਪਾਣੀ ਨੂੰ ਆਪਣੇ ਬੱਚਿਆਂ ਨੂੰ ਪਿਲਾਓ। ਇਸ ਨਾਲ ਗਲੇ ਦੀ ਖਰਾਸ਼ ਅਤੇ ਖੰਘ ਤੋਂ ਆਰਾਮ ਮਿਲੇਗਾ। ਇਸ ਗੱਲ ਦਾ ਧਿਆਨ ਰੱਖੋ ਕਿ ਇੱਕ ਸਾਲ ਤੋਂ ਘਟ ਉਮਰ ਦੇ ਬੱਚੇ ਨੂੰ ਸ਼ਹਿਦ ਨਾ ਦਿਓ।
ਸਟੀਮ ਥੈਰੇਪੀ ਨਾਲ ਬੰਦ ਨੱਕ ਤੋਂ ਆਰਾਮ: ਸਟੀਮ ਥੈਰੇਪੀ ਵੀ ਫਾਇਦੇਮੰਦ ਹੋ ਸਕਦੀ ਹੈ। ਇਸ ਨੂੰ ਕਰਨ ਨਾਲ ਬੰਦ ਨੱਕ ਅਤੇ ਗਲੇ ਨੂੰ ਆਰਾਮ ਮਿਲਦਾ ਹੈ। ਇਸ ਲਈ ਇੱਕ ਕਟੋਰੀ 'ਚ ਗਰਮ ਪਾਣੀ ਪਾ ਕੇ ਆਪਣੇ ਬੱਚੇ ਨੂੰ ਕੁਝ ਮਿੰਟਾਂ ਲਈ ਸਟੀਮ ਦਿਓ। ਸਟੀਮ ਦਿੰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਬੱਚੇ ਨੂੰ ਆਪਣੇ ਸਿਰ ਨੂੰ ਤੋਲੀਏ ਨਾਲ ਢੱਕ ਕੇ ਭਾਫ਼ ਲੈਣ ਦਿਓ। ਇਸ ਨਾਲ ਸਾਹ ਲੈਣ 'ਚ ਆਸਾਨੀ ਹੋਵੇਗੀ।
ਲੂਣ ਵਾਲੇ ਪਾਣੀ ਨਾਲ ਗਲੇ ਦੇ ਦਰਦ ਤੋਂ ਆਰਾਮ: ਲੂਣ ਵਾਲੇ ਪਾਣੀ ਨਾਲ ਵੀ ਖੰਘ ਅਤੇ ਜ਼ੁਕਾਮ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਲਈ ਲੂਣ ਵਾਲੇ ਪਾਣੀ ਨਾਲ ਗਰਾਰੇ ਕਰੋ। ਇਸ ਨਾਲ ਗਲੇ ਦੀ ਖਰਾਸ਼ ਤੋਂ ਆਰਾਮ ਮਿਲੇਗਾ। ਇਸਨੂੰ ਬਣਾਉਣ ਲਈ ਅੱਧਾ ਚਮਚ ਲੂਣ ਗਰਮ ਪਾਣੀ 'ਚ ਪਾਓ ਅਤੇ ਆਪਣੇ ਬੱਚੇ ਨੂੰ ਇਹ ਪਾਣੀ ਪੀਣ ਨੂੰ ਦਿਓ। ਇਸ ਨਾਲ ਗਲੇ ਦਾ ਦਰਦ ਘਟ ਕਰਨ 'ਚ ਮਦਦ ਮਿਲ ਸਕਦੀ ਹੈ।
ਗਰਮ ਚੀਜ਼ਾਂ ਪੀਣ ਨਾਲ ਜ਼ੁਕਾਮ ਤੋਂ ਰਾਹਤ: ਸਰਦੀ ਅਤੇ ਖੰਘ ਤੋਂ ਆਰਾਮ ਪਾਉਣ ਲਈ ਗਰਮ ਸੂਪ ਪੀਣਾ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਗਰਮ ਸੂਪ, ਹਰਬਲ ਚਾਹ ਜਾਂ ਨਿੰਬੂ ਪਾਣੀ ਆਪਣੇ ਬੱਚੇ ਨੂੰ ਪਿਲਾਓ। ਇਸ ਨਾਲ ਖੰਘ ਅਤੇ ਜ਼ੁਕਾਮ ਤੋਂ ਕਾਫ਼ੀ ਆਰਾਮ ਮਿਲੇਗਾ।