ਹੈਦਰਾਬਾਦ: ਅੱਜ ਦੇ ਸਮੇਂ 'ਚ ਗਲਤ ਜੀਵਨਸ਼ੈਲੀ ਕਾਰਨ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਗਲਤ ਖਾਣ-ਪੀਣ ਅਤੇ ਸੌਣ ਦਾ ਗਲਤ ਸਮਾਂ ਹੋਣ ਕਾਰਨ ਵੀ ਸਿਹਤ 'ਤੇ ਅਸਰ ਪੈਂਦਾ ਹੈ। ਵਧਦੀ ਉਮਰ 'ਚ ਇਹ ਸਮੱਸਿਆਵਾਂ ਹੋਰ ਵਧ ਜਾਂਦੀਆਂ ਹਨ। 40 ਸਾਲ ਦੀ ਉਮਰ ਤੋਂ ਬਾਅਦ ਜ਼ਿਆਦਾ ਸਿਹਤ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਅਤੇ ਵਧਦੀ ਉਮਰ 'ਚ ਵੀ ਖੁਦ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਕੁਝ ਟਿਪਸ ਅਜ਼ਮਾਂ ਸਕਦੇ ਹੋ।
ਵਧਦੀ ਉਮਰ 'ਚ ਖੁਦ ਨੂੰ ਇਸ ਤਰ੍ਹਾਂ ਰੱਖੋ ਸਿਹਤਮੰਦ:-
ਕੈਲਸ਼ੀਅਮ ਭਰਪੂਰ ਚੀਜ਼ਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ: ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਵਧਦੀ ਉਮਰ 'ਚ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਧਦੀ ਉਮਰ 'ਚ ਔਰਤਾਂ ਨੂੰ ਪੌਸ਼ਣ ਦੀ ਕਮੀ ਹੋਣ ਕਰਕੇ ਕਮਰ ਦਰਦ, ਗੋਡਿਆਂ 'ਚ ਦਰਦ ਜਾਂ ਹੱਡੀਆਂ 'ਚ ਦਰਦ ਦੀ ਸਮੱਸਿਆਂ ਹੋਣ ਲੱਗਦੀ ਹੈ। ਇਸ ਲਈ ਔਰਤਾਂ ਨੂੰ ਆਪਣੀ ਖੁਰਾਕ 'ਚ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਦੁੱਧ, ਦਹੀ, ਫਲ ਅਤੇ ਪਨੀਰ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।