ਪੰਜਾਬ

punjab

ETV Bharat / sukhibhava

Health Tips: ਜ਼ਿਆਦਾ ਥਕਾਵਟ ਹੋ ਰਹੀ ਹੈ ਮਹਿਸੂਸ, ਤਾਂ ਖੁਰਾਕ 'ਚ ਸ਼ਾਮਲ ਕਰੋ ਇਹ 5 ਚੀਜ਼ਾਂ, ਤਰੁੰਤ ਮਿਲੇਗੀ ਐਨਰਜ਼ੀ - fatigue latest news

Health Latest News: ਅੱਜ ਦੇ ਸਮੇਂ 'ਚ ਲੋਕ ਜਲਦੀ ਥਕਵਾਟ ਮਹਿਸੂਸ ਕਰਨ ਲੱਗਦੇ ਹਨ। ਇਸ ਲਈ ਤੁਸੀਂ ਆਪਣੀ ਖੁਰਾਕ 'ਚ 5 ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਨੂੰ ਐਨਰਜ਼ੀ ਮਿਲੇਗੀ।

Health Latest News
Health Latest News

By ETV Bharat Health Team

Published : Nov 22, 2023, 11:33 AM IST

ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਲੋਕ ਅਕਸਰ ਸਰੀਰਕ ਅਤੇ ਮਾਨਸਿਕ ਥਕਾਵਟ ਮਹਿਸੂਸ ਕਰਨ ਲੱਗਦੇ ਹਨ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਪ੍ਰੋਟੀਨ, ਕਾਰਬਨ, ਹੈਲਦੀ ਫੈਟ, ਵਿਟਾਮਿਨਸ ਅਤੇ ਮਿਨਰਲਸ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਰੀਰ ਨੂੰ ਊਰਜਾ ਮਿਲੇਗੀ।

ਥਕਾਵਟ ਨੂੰ ਦੂਰ ਕਰਨ ਲਈ ਖੁਰਾਕ:

ਗ੍ਰੀਨ-ਟੀ: ਗ੍ਰੀਨ-ਟੀ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਨੁਕਸਾਨ ਤੋਂ ਬਚਾਉਦੇ ਹਨ। ਇਸ ਤੋਂ ਇਲਾਵਾ ਗ੍ਰੀਨ-ਟੀ 'ਚ ਅਮੀਨੋ ਐਸਿਡ, ਵਿਟਾਮਿਨ-ਬੀ ਅਤੇ ਕੈਫਿਨ ਵਰਗੇ ਤੱਤ ਪਾਏ ਜਾਂਦੇ ਹਨ। ਇਸ ਨਾਲ ਕੰਮਜ਼ੋਰੀ ਅਤੇ ਥਕਾਵਟ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ ਗ੍ਰੀਨ-ਟੀ ਪੀਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਮਾਨਸਿਕ ਤਣਾਅ ਵੀ ਘਟ ਹੁੰਦਾ ਹੈ।

ਡਾਰਕ ਚਾਕਲੇਟ: ਡਾਰਕ ਚਾਕਲੇਟ 'ਚ ਕੈਫਿਨ ਪਾਇਆ ਜਾਂਦਾ ਹੈ। ਇਸ ਨਾਲ ਥਕਾਵਟ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ ਅਤੇ ਦਿਮਾਗ ਤਰੋਤਾਜ਼ਾ ਰਹਿੰਦਾ ਹੈ। ਡਾਰਕ ਚਾਕਲੇਟ ਖਾਣ ਨਾਲ ਕੁਝ ਹੀ ਮਿੰਟਾਂ 'ਚ ਥਕਾਵਟ ਦੂਰ ਹੋ ਸਕਦੀ ਹੈ ਅਤੇ ਤੁਸੀਂ ਸਾਰਾ ਦਿਨ ਫ੍ਰੈਸ਼ ਮਹਿਸੂਸ ਕਰੋਗੇ।

ਸੁੱਕੇ ਮੇਵੇ: ਸੁੱਕੇ ਮੇਵੇ 'ਚ ਮੈਗਨੀਸ਼ੀਅਮ, ਆਈਰਨ ਅਤੇ ਜ਼ਿੰਕ ਵਰਗੇ ਮਿਨਰਲਸ ਪਾਏ ਜਾਂਦੇ ਹਨ, ਜੋ ਸਰੀਰਕ ਅਤੇ ਮਾਨਸਿਕ ਥਕਾਵਟ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਸੁੱਕਿਆਂ ਮੇਵਿਆਂ 'ਚ ਐਂਟੀਆਕਸੀਡੈਂਟ ਗੁਣ ਵੀ ਪਾਏ ਜਾਂਦੇ ਹਨ, ਜੋ ਸੈੱਲਾਂ ਨੂੰ ਖਰਾਬ ਹੋਣ ਤੋਂ ਬਚਾਉਦੇ ਹਨ। ਇਸਦੇ ਨਾਲ ਹੀ ਪ੍ਰੋਟੀਨ ਅਤੇ ਫਾਈਬਰ ਪਾਚਨ ਕਿਰਿਆ ਨੂੰ ਬਿਹਤਰ ਬਣਾ ਕੇ ਸਰੀਰ ਦੀ ਊਰਜਾ ਨੂੰ ਵਧਾਉਣ 'ਚ ਮਦਦ ਕਰਦੇ ਹਨ।

ਅੰਡੇ:ਅੰਡਿਆਂ 'ਚ ਪ੍ਰੋਟੀਨ ਅਤੇ ਸਿਹਤਮੰਦ ਫੈਟ ਪਾਇਆ ਜਾਂਦਾ ਹੈ। ਇਸ ਨਾਲ ਸਰੀਰ ਨੂੰ ਊਰਜਾ ਮਿਲ ਸਕਦੀ ਹੈ। ਇਸ ਤੋਂ ਇਲਾਵਾ ਅੰਡੇ 'ਚ ਆਈਰਨ, ਜ਼ਿੰਕ ਅਤੇ ਹੋਰ ਕਈ ਖਣਿਜ ਪਾਏ ਜਾਂਦੇ ਹਨ, ਜੋ ਸਰੀਰਕ ਅਤੇ ਮਾਨਸਿਕ ਥਕਾਵਟ ਨੂੰ ਘਟ ਕਰਨ 'ਚ ਮਦਦ ਕਰਦੇ ਹਨ। ਇਸ ਲਈ ਆਪਣੀ ਖੁਰਾਕ 'ਚ ਅੰਡੇ ਜ਼ਰੂਰ ਸ਼ਾਮਲ ਕਰੋ।

ਫ਼ਲਾਂ ਦਾ ਜੂਸ: ਫਲਾਂ ਦੇ ਜੂਸ 'ਚ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਥਕਾਵਟ ਅਤੇ ਕੰਮਜ਼ੋਰੀ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ ਅਤੇ ਸਰੀਰ ਨੂੰ ਊਰਜਾ ਦਿੰਦੇ ਹਨ।

ABOUT THE AUTHOR

...view details