ਪੰਜਾਬ

punjab

ETV Bharat / sukhibhava

Health Tips: ਵਾਇਰਲ ਬੁਖਾਰ ਤੋਂ ਬਾਅਦ ਕੰਮਜ਼ੋਰੀ ਅਤੇ ਥਕਾਵਟ ਹੋ ਰਹੀ ਹੈ, ਤਾਂ ਇਨ੍ਹਾਂ ਚੀਜ਼ਾਂ ਨੂੰ ਬਣਾਓ ਆਪਣੀ ਖੁਰਾਕ ਦਾ ਹਿੱਸਾ - ਵਾਇਰਲ ਬੁਖਾਰ ਤੋਂ ਰਾਹਤ ਪਾਉਣ ਲਈ ਖਾਓ ਸਿਹਤਮੰਦ ਭੋਜਨ

Health Tips: ਸਰਦੀਆਂ ਦੇ ਮੌਸਮ ਸ਼ੁਰੂ ਹੋ ਗਏ ਹਨ। ਇਸ ਮੌਸਮ 'ਚ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਿਹਤ ਸਮੱਸਿਆਵਾਂ 'ਚ ਵਾਇਰਲ ਬੁਖਾਰ ਵੀ ਸ਼ਾਮਲ ਹੈ। ਇਸ ਬੁਖਾਰ ਕਾਰਨ ਸਰੀਰ ਅੰਦਰੋ ਕੰਮਜ਼ੋਰ ਹੋ ਜਾਂਦਾ ਹੈ। ਅਜਿਹੇ 'ਚ ਤੁਹਾਨੂੰ ਕੁਝ ਸਿਹਤਮੰਦ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ।

Health Tips
Health Tips

By ETV Bharat Health Team

Published : Nov 27, 2023, 12:23 PM IST

ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਲੋਕ ਵਾਇਰਲ ਬੁਖਾਰ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਕਾਰਨ ਅਕਸਰ ਕੰਮਜ਼ੋਰੀ ਅਤੇ ਥਕਾਵਟ ਦੀ ਸਮੱਸਿਆਂ ਰਹਿੰਦੀ ਹੈ। ਇਸ ਲਈ ਡਾਕਟਰ ਵਿਟਾਮਿਨ ਅਤੇ ਜ਼ਿੰਕ ਨਾਲ ਭਰਪੂਰ ਭੋਜਨ ਖਾਣ ਦੀ ਸਲਾਹ ਦਿੰਦੇ ਹਨ। ਕੰਮਜ਼ੋਰੀ ਨੂੰ ਦੂਰ ਕਰਨ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਰੀਰ ਸਿਹਤਮੰਦ ਰਹੇਗਾ ਅਤੇ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਮਿਲੇਗੀ।

ਵਾਇਰਲ ਬੁਖਾਰ ਤੋਂ ਰਾਹਤ ਪਾਉਣ ਲਈ ਖਾਓ ਇਹ ਸਿਹਤਮੰਦ ਭੋਜਨ:

ਡਰਾਈ ਫਰੂਟਸ: ਡਰਾਈ ਫਰੂਟਸ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ 'ਚ ਕਈ ਤਰ੍ਹਾਂ ਦੇ ਵਿਟਾਮਿਨਸ, ਫਾਈਬਰ, ਆਈਰਨ, ਕੈਲਸ਼ੀਅਮ ਅਤੇ ਪੋਟਾਸ਼ੀਅਮ ਪਾਏ ਜਾਂਦੇ ਹਨ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਕਾਜੂ, ਬਦਾਮ, ਸੌਗੀ ਅਤੇ ਅਖਰੋਟ ਵਰਗੇ ਡਰਾਈ ਫਰੂਟਸ ਨੂੰ ਸ਼ਾਮਲ ਕਰ ਸਕਦੇ ਹੋ।

ਹਰੀਆ ਪੱਤੇਦਾਰ ਸਬਜ਼ੀਆਂ: ਤੁਸੀਂ ਆਪਣੀ ਖੁਰਾਕ 'ਚ ਹਰੀਆਂ ਪੱਤੇਦਾਰ ਸਬਜ਼ੀਆਂ ਵੀ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਸਬਜ਼ੀਆਂ 'ਚ ਖਣਿਜ, ਆਈਰਨ, ਕੈਲਸ਼ੀਅਮ ਅਤੇ ਫਾਈਬਰ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਲਈ ਹਰੀਆਂ ਸਬਜ਼ੀਆਂ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ। ਇਨ੍ਹਾਂ ਸਬਜ਼ੀਆਂ 'ਚ ਤੁਸੀਂ ਪਾਲਕ, ਚੁਕੰਦਰ ਅਤੇ ਗਾਜਰ ਦੇ ਸੂਪ ਨੂੰ ਸ਼ਾਮਲ ਕਰ ਸਕਦੇ ਹੋ।

ਤੁਲਸੀ, ਅਦਰਕ ਅਤੇ ਗਿਲੋਏ: ਵਾਇਰਲ ਬੁਖਾਰ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਤੁਲਸੀ, ਅਦਰਕ ਅਤੇ ਗਿਲੋਏ ਨੂੰ ਵੀ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ। ਤੁਲਸੀ, ਅਦਰਕ ਅਤੇ ਗਿਲੋਏ ਨੂੰ ਮਿਲਾ ਕੇ ਕਾੜਾ ਵੀ ਬਣਾਇਆ ਜਾ ਸਕਦਾ ਹੈ। ਇਸ ਨਾਲ ਸਰੀਰ ਨੂੰ ਕਈ ਲਾਭ ਮਿਲਣਗੇ। ਗਿਲੋਏ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦਗਾਰ ਹੁੰਦੀ ਹੈ।

ਫ਼ਲ: ਫ਼ਲ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਲਈ ਤੁਸੀਂ ਰੋਜ਼ਾਨਾ ਸੇਬ, ਸੰਤਰਾ ਅਤੇ ਅਨਾਰ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਕੰਮਜ਼ੋਰੀ ਤੋਂ ਰਾਹਤ ਪਾਉਣ 'ਚ ਮਦਦ ਮਿਲੇਗੀ।

ਖਿਚੜੀ ਅਤੇ ਦਹੀ: ਤੁਸੀਂ ਸਿਹਤਮੰਦ ਰਹਿਣ ਲਈ ਆਪਣੀ ਖੁਰਾਕ 'ਚ ਖਿਚੜੀ, ਦਹੀ, ਦਲੀਆ ਜਾਂ ਫਿਰ ਓਟਸ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ ਅਤੇ ਵਾਇਰਲ ਬੁਖਾਰ ਤੋਂ ਵੀ ਰਾਹਤ ਮਿਲੇਗੀ।

ABOUT THE AUTHOR

...view details