ਹੈਦਰਾਬਾਦ:ਸਵੇਰੇ-ਸਵੇਰੇ ਚਾਹ ਦੇ ਨਾਲ ਰਸ ਖਾਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ। ਇਸ ਤੋਂ ਬਿਨ੍ਹਾਂ ਕੁਝ ਲੋਕਾਂ ਦੀ ਸਵੇਰ ਨਹੀਂ ਹੁੰਦੀ। ਇਸ ਤੋਂ ਇਲਾਵਾ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਦਿਨ 'ਚ ਜਿੰਨੀ ਵਾਰ ਵੀ ਚਾਹ ਪੀਂਦੇ ਹਨ, ਉਸਦੇ ਨਾਲ ਰਸ ਜ਼ਰੂਰ ਖਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਇਹ ਰਸ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ।
ਚਾਹ ਦੇ ਨਾਲ ਰਸ ਖਾਣ ਦੇ ਨੁਕਸਾਨ:
ਦਿਲ ਦੀ ਸਿਹਤ ਲਈ ਨੁਕਸਾਨ:ਦਿਲ ਦੀ ਸਿਹਤ ਲਈ ਚਾਹ ਦੇ ਨਾਲ ਰਸ ਖਾਣਾ ਬਿਲਕੁਲ ਵੀ ਸਹੀ ਨਹੀ ਹੈ, ਕਿਉਕਿ ਇਸ ਨਾਲ ਉਨ੍ਹਾਂ ਸਾਰੇ ਰੋਗਾਂ ਦਾ ਖਤਰਾ ਵਧ ਜਾਂਦਾ ਹੈ, ਜੋ ਦਿਲ ਦੀ ਸਿਹਤ ਲਈ ਖਤਰਨਾਕ ਹੋ ਸਕਦੇ ਹਨ। ਜਿਵੇ ਹਾਈ ਬੀ.ਪੀ, ਜ਼ਿਆਦਾ ਭਾਰ ਹੋਣਾ, ਸ਼ੂਗਰ ਆਦਿ।
ਪਾਚਨ: ਜ਼ਿਆਦਾਤਰ ਰਸ ਬਣਾਉਣ ਲਈ ਮੈਦੇ ਦਾ ਇਸਤੇਮਾਲ ਹੁੰਦਾ ਹੈ ਜਾਂ ਤਾਂ ਸੂਜੀ 'ਚ ਮੈਦਾ ਮਿਲਾਇਆ ਜਾਂਦਾ ਹੈ। ਰਸ ਨੂੰ ਪਚਾਉਣਾ ਬਿਲਕੁਲ ਵੀ ਆਸਾਨ ਨਹੀਂ ਹੁੰਦਾ। ਇਸ ਨਾਲ ਭਾਰ ਵਧਦਾ ਹੈ ਅਤੇ ਪਾਚਨ ਵੀ ਖਰਾਬ ਹੋ ਸਕਦਾ ਹੈ।