ਹੈਦਰਾਬਾਦ: ਬੱਚਿਆਂ ਨੂੰ ਸਿਹਤਮੰਦ ਰਹਿਣ ਲਈ ਹਮੇਸ਼ਾ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ। ਗਲਤ ਭੋਜਨ ਖਾਣ ਨਾਲ ਪਾਚਨ ਕੰਮਜ਼ੋਰ ਹੋ ਸਕਦਾ ਹੈ ਅਤੇ ਤੁਸੀਂ ਉਲਟੀ, ਦਸਤ ਅਤੇ ਕਬਜ਼ ਦੀ ਸਮੱਸਿਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਆਪਣੇ ਬੱਚੇ ਨੂੰ ਕੁਝ ਸਿਹਤਮੰਦ ਡ੍ਰਿੰਕਸ ਪੀਣ ਨੂੰ ਦਿਓ। ਇਸ ਨਾਲ ਬੱਚਿਆਂ ਦੀਆਂ ਅੰਤੜੀਆਂ 'ਚ ਵਧੀਆਂ ਬੈਕਟੀਰੀਆ ਨੂੰ ਵਧਾਉਣ 'ਚ ਮਦਦ ਮਿਲਦੀ ਹੈ।
ਪੇਟ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਬੱਚਿਆਂ ਨੂੰ ਦਿਓ ਜੂਸ:
ਮਿੱਠੀ ਲੱਸੀ:ਤੁਸੀਂ ਆਪਣੇ ਬੱਚਿਆਂ ਨੂੰ ਮਿੱਠੀ ਲੱਸੀ ਪੀਣ ਨੂੰ ਦੇ ਸਕਦੇ ਹੋ। ਇਸ ਨਾਲ ਪਾਚਨ ਤੰਤਰ ਨੂੰ ਸੁਧਾਰਨ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਦਹੀ 'ਚ ਪਾਣੀ ਮਿਲਾ ਕੇ ਬੱਚਿਆਂ ਨੂੰ ਲੱਸੀ ਦੇ ਸਕਦੇ ਹੋ। ਇਸ ਤਰ੍ਹਾਂ ਦੀ ਲੱਸੀ ਬੱਚੇ ਨੂੰ ਪਚਨ 'ਚ ਆਸਾਨ ਹੋਵੇਗੀ ਅਤੇ ਸਿਹਤ ਨੂੰ ਫਾਇਦਾ ਵੀ ਮਿਲੇਗਾ।
ਨਿੰਬੂ ਪਾਣੀ: ਨਿੰਬੂ ਪਾਣੀ ਵਿਟਾਮਿਨ-ਸੀ ਦਾ ਚੰਗਾ ਸਰੋਤ ਹੁੰਦਾ ਹੈ। ਇਸ ਨਾਲ ਇਮਿਊਨਟੀ ਵਧਾਉਣ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਆਪਣੇ ਬੱਚੇ ਨੂੰ ਨਿੰਬੂ ਦਾ ਰਸ ਪੀਣ ਨੂੰ ਦੇ ਸਕਦੇ ਹੋ। ਇਸ ਨਾਲ ਪਾਚਨ ਸੁਧਾਰਨ 'ਚ ਮਦਦ ਮਿਲੇਗੀ ਅਤੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਨਾਰੀਅਲ ਪਾਣੀ: ਨਾਰੀਅਲ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਹ ਪਾਣੀ ਸਿਰਫ਼ ਪਾਚਨ ਤੰਤਰ ਲਈ ਹੀ ਨਹੀਂ ਸਗੋ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਲਈ ਆਪਣੇ ਬੱਚਿਆਂ ਨੂੰ ਨਾਰੀਅਲ ਪਾਣੀ ਪੀਣ ਨੂੰ ਦਿਓ। ਇਸ ਨਾਲ ਬੱਚਾ ਸਿਹਤਮੰਦ ਹੋਵੇਗਾ।
ਮੈਂਗੋ ਸ਼ੇਕ: ਆਪਣੇ ਬੱਚਿਆਂ ਨੂੰ ਮੈਂਗੋ ਸ਼ੇਕ ਬਣਾ ਕੇ ਦਿਓ। ਇਸ ਨਾਲ ਬੱਚੇ ਦਾ ਪੇਟ ਭਰਿਆ ਰਹੇਗਾ ਅਤੇ ਕਬਜ਼ ਦੀ ਸਮੱਸਿਆਂ ਤੋ ਰਾਹਤ ਮਿਲੇਗੀ। ਇਸ ਲਈ ਤੁਸੀਂ ਆਪਣੇ ਬੱਚੇ ਦੀ ਖੁਰਾਕ 'ਚ ਮੈਂਗੋ ਸ਼ੇਕ ਨੂੰ ਸ਼ਾਮਲ ਕਰ ਸਕਦੇ ਹੋ।
ਦੁੱਧ ਅਤੇ ਪਾਣੀ: ਦੁੱਧ ਅਤੇ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਲਈ ਬੱਚੇ ਨੂੰ ਸਮੇਂ-ਸਮੇਂ 'ਤੇ ਦੁੱਧ ਅਤੇ ਪਾਣੀ ਜ਼ਰੂਰ ਪੀਣ ਨੂੰ ਦਿਓ। ਇਸਨੂੰ ਪੀਣ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਪਾਚਨ ਨੂੰ ਮਜ਼ਬੂਤ ਕਰਨ 'ਚ ਵੀ ਮਦਦ ਮਿਲਦੀ ਹੈ।