ਹੈਦਰਾਬਾਦ:ਹਰ ਕੋਈ ਚਮਕਦਾਰ ਵਾਲ ਪਾਉਣਾ ਚਾਹੁੰਦਾ ਹੈ, ਪਰ ਅੱਜ ਦੇ ਸਮੇਂ 'ਚ ਵਾਲਾਂ ਦੀਆਂ ਸਮੱਸਿਆਵਾਂ ਆਮ ਹੋ ਗਈਆ ਹਨ। ਸ਼ੈਪੂ ਕਰਨ ਤੋਂ ਪਹਿਲਾ ਅਤੇ ਬਾਅਦ 'ਚ ਕੀਤੇ ਜਾਣ ਵਾਲੀਆਂ ਗਲਤੀਆਂ ਕਾਰਨ ਲੋਕਾਂ ਨੂੰ ਵਾਲਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਚਮਕਦਾਰ ਵਾਲ ਪਾਉਣ ਲਈ ਸ਼ੈਪੂ ਕਰਨ ਤੋਂ ਪਹਿਲਾ ਕਰੋ ਇਹ ਕੰਮ:
ਕੰਘੀ ਕਰੋ: ਸ਼ੈਪੂ ਕਰਨ ਤੋਂ ਪਹਿਲਾ ਆਪਣੇ ਵਾਲਾਂ ਨੂੰ ਕੰਘੀ ਜ਼ਰੂਰ ਕਰੋ। ਪਹਿਲਾ ਕੰਘੀ ਦੀ ਮਦਦ ਨਾਲ ਆਪਣੇ ਵਾਲਾਂ ਨੂੰ ਸਹੀ ਕਰੋ ਅਤੇ ਫਿਰ ਸ਼ੈਪੂ ਕਰੋ। ਇਸ ਨਾਲ ਤੁਹਾਡੇ ਵਾਲ ਘਟ ਝੜਨਗੇ ਅਤੇ ਵਾਲ ਧੋਣ 'ਚ ਵੀ ਆਸਾਨੀ ਹੋਵੇਗੀ।
ਵਾਲਾਂ 'ਤੇ ਤੇਲ ਲਗਾਓ:ਵਾਲਾਂ ਨੂੰ ਸ਼ੈਪੂ ਕਰਨ ਤੋਂ ਪਹਿਲਾ ਤੇਲ ਲਗਾਉਣਾ ਬਹੁਤ ਜ਼ਰੂਰੀ ਹੈ। ਵਾਲ ਧੋਣ ਤੋਂ 1 ਘੰਟੇ ਪਹਿਲਾ ਤੇਲ ਲਗਾਓ। ਇਸ ਨਾਲ ਨਾਲ ਮੁਲਾਇਮ ਅਤੇ ਚਮਕਦਾਰ ਹੋਣਗੇ। ਵਾਲਾਂ 'ਚ ਤੇਲ ਲਗਾਉਣ ਲਈ ਜੈਤੂਨ ਜਾਂ ਨਾਰੀਅਲ ਤੇਲ ਦੀ ਵਰਤੋ ਕਰੋ।
ਸਹੀ ਸ਼ੈਪੂ ਦਾ ਇਸਤੇਮਾਲ ਕਰੋ: ਆਪਣੇ ਵਾਲਾਂ ਦੇ ਹਿਸਾਬ ਨਾਲ ਸਹੀ ਸ਼ੈਪੂ ਦਾ ਇਸਤੇਮਾਲ ਕਰੋ। ਸ਼ੈਪੂ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡਾ ਸ਼ੈਪੂ ਸਲਫੇਟ ਅਤੇ ਪੈਰਾਬੇਨ ਫ੍ਰੀ ਹੋਵੇ। ਜੇਕਰ ਤੁਸੀਂ ਗਲਤ ਸ਼ੈਪੂ ਖਰੀਦ ਲੈਂਦੇ ਹੋ, ਤਾਂ ਇਸ ਕਾਰਨ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ਼ੈਪੂ ਦਾ ਸਹੀ ਮਾਤਰਾ 'ਚ ਇਸਤੇਮਾਲ ਕਰੋ: ਵਾਲਾਂ ਨੂੰ ਸ਼ੈਪੂ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਜ਼ਿਆਦਾ ਸ਼ੈਪੂ ਦੀ ਵਰਤੋ ਨਾ ਕੀਤੀ ਜਾਵੇ। ਵਾਲਾਂ 'ਤੇ ਜ਼ਰੂਰਤ ਤੋਂ ਜ਼ਿਆਦਾ ਸ਼ੈਪੂ ਦਾ ਇਸਤਾਮਾਲ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਇਸਦੇ ਨਾਲ ਹੀ ਜਦੋ ਸ਼ੈਪੂ ਦਾ ਇਸਤਾਮਾਲ ਕਰਦੇ ਹੋ, ਤਾਂ ਇਸਨੂੰ ਸਰਕੁਲੇਸ਼ਨ ਮੋਸ਼ਨ 'ਚ ਲਗਾਓ।
ਕੰਡੀਸ਼ਨਰ ਦਾ ਇਸਤੇਮਾਲ ਕਰੋ:ਸ਼ੈਪੂ ਤੋਂ ਬਾਅਦ ਕੰਡੀਸ਼ਨਰ ਦਾ ਇਸਤੇਮਾਲ ਜ਼ਰੂਰ ਕਰੋ। ਕੰਡੀਸ਼ਨਰ ਨੂੰ ਸਿਰਫ਼ ਵਾਲਾਂ 'ਤੇ ਲਗਾਓ ਅਤੇ ਖੋਪੜੀ 'ਤੇ ਨਾ ਲਗਾਓ। ਖੋਪੜੀ 'ਤੇ ਕੰਡੀਸ਼ਨਰ ਲਗਾਉਣ ਨਾਲ ਵਾਲ ਤੇਲੀ ਹੋ ਸਕਦੇ ਹਨ। ਕੰਡੀਸ਼ਨਰ ਨੂੰ ਕੰਘੀ ਦੀ ਮਦਦ ਨਾਲ ਵੀ ਲਗਾਇਆ ਜਾ ਸਕਦਾ ਹੈ।
ਵਾਲਾਂ ਨੂੰ ਠੰਡੇ ਪਾਣੀ ਨਾਲ ਧੋਵੋ: ਵਾਲਾਂ ਨੂੰ ਧੋਣ ਲਈ ਗਰਮ ਪਾਣੀ ਦਾ ਇਸਤੇਮਾਲ ਨਾ ਕਰੋ। ਵਾਲ ਹਮੇਸ਼ਾ ਠੰਡੇ ਪਾਣੀ ਨਾਲ ਧੋਣੇ ਚਾਹੀਦੇ ਹਨ। ਸਰਦੀਆਂ ਦੇ ਮੌਸਮ 'ਚ ਕੋਸੇ ਪਾਣੀ ਨਾਲ ਵਾਲ ਧੋਏ ਜਾ ਸਕਦੇ ਹਨ। ਇਸ ਨਾਲ ਵਾਲ ਝੜਨ ਦੀ ਸਮੱਸਿਆਂ ਤੋਂ ਛੁਟਕਾਰਾ ਮਿਲੇਗਾ।