ਹੈਦਰਾਬਾਦ: ਗ੍ਰੀਨ ਟੀ ਸਿਹਤ ਲਈ ਫਾਇਦੇਮੰਦ ਮੰਨੀ ਜਾਂਦੀ ਹੈ। ਜ਼ਿਆਦਾਤਰ ਲੋਕ ਆਪਣਾ ਮੋਟਾਪਾ ਘਟ ਕਰਨ ਲਈ ਗ੍ਰੀਨ-ਟੀ ਪੀਂਦੇ ਹਨ। ਇਸ ਵਿੱਚ ਵਿਟਾਮਿਨ-ਏ, ਈ, B5, ਪੋਟਾਸ਼ੀਅਮ, ਮਿਨਰਲ, ਫਾਈਬਰ ਅਤੇ ਕਈ ਹੋਰ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਤੱਤ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਹੈਲਥ ਐਕਸਪਰਟ ਵੀ ਸਿਹਤਮੰਦ ਰਹਿਣ ਲਈ ਗ੍ਰੀਨ-ਟੀ ਪੀਣ ਦੀ ਸਲਾਹ ਦਿੰਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾ ਗ੍ਰੀਨ-ਟੀ ਪੀਣ ਨਾਲ ਜ਼ਿਆਦਾ ਫਾਇਦੇ ਮਿਲਦੇ ਹਨ। ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ, ਤਾਂ ਰੋਜ਼ਾਨਾ ਰਾਤ ਨੂੰ ਗ੍ਰੀਨ-ਟੀ ਪੀਓ।
ਗ੍ਰੀਨ-ਟੀ ਪੀਣ ਦੇ ਫਾਇਦੇ:
ਗ੍ਰੀਨ-ਟੀ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ: ਹੈਲਥ ਐਕਸਪਰਟ ਅਨੁਸਾਰ, ਸੌਣ ਤੋਂ ਪਹਿਲਾ ਗ੍ਰੀਨ ਟੀ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਸਨੂੰ ਪੀਣ ਨਾਲ ਬਦਲਦੇ ਮੌਸਮ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਵੀ ਘਟ ਜਾਂਦਾ ਹੈ। ਜੇਕਰ ਤੁਹਾਨੂੰ ਸਰਦੀ, ਖੰਘ ਜਾਂ ਜ਼ੁਕਾਮ ਹੈ, ਤਾਂ ਰਾਤ ਨੂੰ ਸੌਣ ਤੋਂ ਪਹਿਲਾ ਗ੍ਰੀਨ ਟੀ ਪੀ ਲਓ। ਇਸ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਵੇਗਾ।