ਹੈਦਰਾਬਾਦ:ਅਦਰਕ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਅਦਰਕ ਨੂੰ ਲੋਕ ਭੋਜਨ ਵਿੱਚ ਵੀ ਇਸਤੇਮਾਲ ਕਰ ਲੈਂਦੇ ਹਨ। ਇਸਦੇ ਨਾਲ ਹੀ ਕਈ ਲੋਕ ਅਦਰਕ ਵਾਲੀ ਚਾਹ ਪੀਣਾ ਵੀ ਪਸੰਦ ਕਰਦੇ ਹਨ। ਅਦਰਕ ਵਾਲੀ ਚਾਹ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ ਵਿੱਚ ਤਾਜ਼ਗੀ ਬਣਾਏ ਰੱਖਣ 'ਚ ਵੀ ਮਦਦਗਾਰ ਹੁੰਦੀ ਹੈ।
ਅਦਰਕ ਵਾਲੀ ਚਾਹ ਪੀਣ ਦੇ ਫਾਇਦੇ:
ਭਾਰ ਘਟ ਕਰਨ 'ਚ ਮਦਦਗਾਰ ਅਦਰਕ ਵਾਲੀ ਚਾਹ: ਅਦਰਕ ਵਾਲੀ ਚਾਹ ਭਾਰ ਘਟ ਕਰਨ ਲਈ ਫਾਇਦੇਮੰਦ ਮੰਨੀ ਜਾਂਦੀ ਹੈ। ਅਦਰਕ ਵਿੱਚ ਪਾਏ ਜਾਣ ਵਾਲੇ ਗੁਣ ਭੁੱਖ ਨੂੰ ਕੰਟਰੋਲ ਕਰਨ ਅਤੇ ਫੈਟ ਨੂੰ ਘਟ ਕਰਨ ਵਿੱਚ ਮਦਦ ਕਰ ਸਕਦੇ ਹਨ। ਜੇਕਰ ਤੁਸੀ ਅਦਰਕ ਵਾਲੀ ਚਾਹ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹੋ, ਤਾਂ ਇਸ ਨਾਲ ਤੁਸੀਂ ਆਪਣਾ ਭਾਰ ਕੰਟਰੋਲ ਕਰ ਸਕਦੇ ਹੋ।
ਸਿਹਤਮੰਦ ਰਹਿਣ ਲਈ ਮਦਦਗਾਰ ਅਦਰਕ ਵਾਲੀ ਚਾਹ: ਅਦਰਕ ਵਿੱਚ ਕਈ ਗੁਣ ਪਾਏ ਜਾਂਦੇ ਹਨ। ਇਸ ਵਿੱਚ ਸਰੀਰ ਲਈ ਜਰੂਰੀ ਪ੍ਰੋਟੀਨ, ਕੈਲਸ਼ੀਅਮ, ਆਈਰਨ ਅਤੇ ਸਾਰੇ ਤਰ੍ਹਾਂ ਦੇ ਵਿਟਾਮਿਨਸ, ਫੋਲਿਕ ਐਸਿਡ ਅਤੇ ਕੋਲੀਨ ਮੌਜ਼ੂਦ ਹੁੰਦਾ ਹੈ। ਇਹ ਸਾਰੇ ਤੱਤ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।
ਖੰਘ ਅਤੇ ਜ਼ੁਕਾਮ ਤੋਂ ਛੁਟਕਾਰਾ ਪਾਉਣ 'ਚ ਮਦਦਗਾਰ ਅਦਰਕ ਵਾਲੀ ਚਾਹ: ਖੰਘ, ਜ਼ੁਕਾਮ ਅਤੇ ਗਲੇ 'ਚ ਖਰਾਸ਼ ਰਹਿਣਾ ਇੱਕ ਆਮ ਸਮੱਸਿਆਂ ਹੈ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅਦਰਕ ਵਾਲੀ ਚਾਹ ਫਾਇਦੇਮੰਦ ਹੋ ਸਕਦੀ ਹੈ। ਅਦਰਕ ਵਿੱਚ ਐਂਟੀ-ਬਾਇਓਟਿਕ ਗੁਣ ਹੁੰਦੇ ਹਨ। ਜਿਸ ਨਾਲ ਇਸ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਅਦਰਕ ਵਾਲੀ ਚਾਹ:ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੀ ਸਮੱਸਿਆਂ ਤੋਂ ਪੀੜਿਤ ਹੋ, ਤਾਂ ਆਪਣੀ ਖੁਰਾਕ 'ਚ ਅਦਰਕ ਵਾਲੀ ਚਾਹ ਸ਼ਾਮਲ ਕਰੋ। ਜੋ ਲੋਕ ਰੋਜ਼ਾਨਾ ਅਦਰਕ ਵਾਲੀ ਚਾਹ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਹਾਈਪਰਟੈਨਸ਼ਨ ਦਾ ਖਤਰਾ ਘਟ ਹੁੰਦਾ ਹੈ। ਇਸ ਤੋਂ ਇਲਾਵਾ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣ ਲਈ ਅਦਰਕ ਵਾਲੀ ਚਾਹ ਫਾਇਦੇਮੰਦ ਮੰਨੀ ਜਾਂਦੀ ਹੈ।
ਪਾਚਨ ਮਜ਼ਬੂਤ ਕਰਨ 'ਚ ਮਦਦਗਾਰ ਅਦਰਕ ਵਾਲੀ ਚਾਹ: ਅਦਰਕ ਐਂਟੀ-ਆਕਸੀਡੈਂਟ ਦੀ ਤਰ੍ਹਾਂ ਕੰਮ ਕਰਦਾ ਹੈ। ਕਈ ਵਾਰ ਜ਼ਿਆਦਾ ਮਸਾਲੇਦਾਰ ਚੀਜ਼ਾਂ ਖਾਣ ਨਾਲ ਪਾਚਨ ਦੀ ਸਮੱਸਿਆਂ ਹੋ ਸਕਦੀ ਹੈ। ਅਜਿਹੇ ਵਿੱਚ ਅਦਰਕ ਵਾਲੀ ਚਾਹ ਪੀਣਾ ਫਾਇਦੇਮੰਦ ਹੋ ਸਕਦਾ ਹੈ। ਭੋਜਨ ਰਾਹੀ ਸਰੀਰ 'ਚ ਆਉਣ ਵਾਲੇ ਬੈਕਟੀਰੀਆਂ ਵੀ ਅਦਰਕ ਵਾਲੀ ਚਾਹ ਖਤਮ ਕਰਨ 'ਚ ਮਦਦ ਕਰਦੀ ਹੈ।
ਬਲੱਡ ਸਰਕੁਲੇਸ਼ਨ ਠੀਕ ਕਰਨ 'ਚ ਅਦਰਕ ਵਾਲੀ ਚਾਹ ਮਦਦਗਾਰ: ਅਦਰਕ ਵਾਲੀ ਚਾਹ ਪੀਣ ਨਾਲ ਬਲੱਡ ਸਰਕੁਲੇਸ਼ਨ ਵੀ ਠੀਕ ਹੁੰਦਾ ਹੈ। ਅਦਰਕ ਵਿੱਚ ਮੌਜ਼ੂਦ ਮੈਗਨੀਸ਼ੀਅਮ ਅਤੇ ਜ਼ਿੰਕ ਬਲੱਡ ਸਰਕੁਲੇਸ਼ਨ ਨੂੰ ਤੇਜ਼ ਕਰਦੇ ਹਨ। ਜਿਸ ਨਾਲ ਸਰੀਰ ਵਿੱਚ ਸੋਜ ਅਤੇ ਸਿਰਦਰਦ ਦੀ ਸਮੱਸਿਆਂ ਨੂੰ ਘਟ ਕੀਤਾ ਜਾ ਸਕਦਾ ਹੈ।
ਅਦਰਕ ਵਾਲੀ ਚਾਹ ਪੀਣ ਦੇ ਹੋਰ ਫਾਇਦੇ:
- ਵਾਰ-ਵਾਰ ਪਿਸ਼ਾਬ ਆ ਰਿਹਾ ਹੈ, ਤਾਂ ਦਿਨ 'ਚ ਦੋ ਵਾਰ ਅਦਰਕ ਵਾਲੀ ਚਾਹ ਪੀਣਾ ਫਾਇਦੇਮੰਦ ਹੋ ਸਕਦਾ ਹੈ।
- ਅਦਰਕ ਵਾਲੀ ਚਾਹ ਪੀਣ ਨਾਲ ਸਿਰਦਰਦ ਤੋਂ ਛੁਟਕਾਰਾ ਮਿਲਦਾ ਹੈ।
- ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅਦਰਕ ਵਾਲੀ ਚਾਹ ਫਾਇਦੇਮੰਦ ਹੁੰਦੀ ਹੈ।
- ਅਦਰਕ ਵਾਲੀ ਚਾਹ ਪੀਣ ਨਾਲ ਪਾਚਨ ਮਜ਼ਬੂਤ ਹੁੰਦਾ ਹੈ।