ਹੈਦਰਾਬਾਦ:ਮਾਨਸੂਨ ਦਾ ਮੌਸਮ ਗਰਮੀ ਤੋਂ ਰਾਹਤ ਤਾਂ ਦਿੰਦਾ ਹੀ ਹੈ ਪਰ ਇਸਦੇ ਨਾਲ ਹੀ ਕਈ ਤਰ੍ਹਾਂ ਦੀਆਂ ਮੌਸਮੀ ਬੀਮਾਰੀਆਂ ਵੀ ਲੈ ਕੇ ਆਉਂਦਾ ਹੈ। ਇਸ ਮੌਸਮ ਵਿੱਚ ਡੇਂਗੂ, ਮਲੇਰੀਆ, ਹੈਜ਼ਾ ਵਰਗੀਆਂ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਮਾਨਸੂਨ ਦੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਆਪਣੀ ਖੁਰਾਕ ਦਾ ਖਾਸ ਧਿਆਨ ਰੱਖੋ। ਆਪਣੇ ਭੋਜਨ ਵਿੱਚ ਘਿਓ ਜ਼ਰੂਰ ਸ਼ਾਮਲ ਕਰੋ। ਇਹ ਇਮਿਊਨਿਟੀ ਨੂੰ ਮਜ਼ਬੂਤ ਕਰੇਗਾ ਅਤੇ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਏਗਾ। ਘਿਓ ਨੂੰ ਬਹੁਤ ਹੀ ਪੌਸ਼ਟਿਕ ਭੋਜਨ ਵਜੋਂ ਜਾਣਿਆ ਜਾਂਦਾ ਹੈ। ਇਹ ਸੁਆਦ ਦੇ ਨਾਲ-ਨਾਲ ਸਿਹਤ ਲਈ ਵੀ ਭਰਪੂਰ ਹੈ। ਘਿਓ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ, ਜੋ ਦਿਮਾਗ ਅਤੇ ਦਿਲ ਦੀ ਸਿਹਤ ਲਈ ਜ਼ਰੂਰੀ ਹੈ। ਇਹ ਮਾਨਸੂਨ ਦੌਰਾਨ ਸਰੀਰ ਨੂੰ ਬਹੁਤ ਊਰਜਾ ਪ੍ਰਦਾਨ ਕਰਦਾ ਹੈ।
ਘਿਓ ਖਾਣ ਦੇ ਫਾਇਦੇ:
ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ: ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਘਿਓ ਬਹੁਤ ਮਦਦਗਾਰ ਹੁੰਦਾ ਹੈ। ਇਸ ਵਿੱਚ ਮੋਨੋਅਨਸੈਚੁਰੇਟਿਡ ਓਮੇਗਾ-3 ਫੈਟੀ ਐਸਿਡ, ਵਿਟਾਮਿਨ-ਏ, ਵਿਟਾਮਿਨ-ਡੀ, ਵਿਟਾਮਿਨ-ਈ ਅਤੇ ਵਿਟਾਮਿਨ ਕੇ ਦੀ ਲੋੜੀਂਦੀ ਮਾਤਰਾ ਉਪਲਬਧ ਹੁੰਦੀ ਹੈ। ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਮਦਦਗਾਰ ਹੈ। ਇਸਦੇ ਨਾਲ ਹੀ ਘਿਓ ਐਂਟੀਆਕਸੀਡੈਂਟਸ ਦਾ ਭਰਪੂਰ ਸਰੋਤ ਹੈ, ਜੋ ਮਾਨਸੂਨ ਦੌਰਾਨ ਜ਼ੁਕਾਮ ਅਤੇ ਫਲੂ ਤੋਂ ਬਚਣ 'ਚ ਮਦਦਗਾਰ ਹੁੰਦਾ ਹੈ।
ਪਾਚਨ ਤੰਤਰ ਨੂੰ ਠੀਕ ਕਰਦਾ: ਘਿਓ ਅੰਤੜੀਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਪਾਚਨ ਕਿਰਿਆ ਨੂੰ ਠੀਕ ਰੱਖਣਾ ਚਾਹੁੰਦੇ ਹੋ, ਤਾਂ ਥੋੜ੍ਹੀ ਮਾਤਰਾ 'ਚ ਘਿਓ ਖਾ ਸਕਦੇ ਹੋ। ਇਹ ਤੁਹਾਡੀ ਪਾਚਨ ਕਿਰਿਆ ਲਈ ਚੰਗਾ ਹੋ ਸਕਦਾ ਹੈ। ਇਹ ਅੰਤੜੀਆਂ ਦੀ ਗਤੀ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਂਦਾ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਪੇਟ ਲਈ ਫਾਇਦੇਮੰਦ ਹੁੰਦਾ ਹੈ।