ਹੈਦਰਾਬਾਦ: ਮਿਠਾਈ ਦੇ ਸ਼ੌਕੀਨਾਂ ਲਈ ਮਠਿਆਈਆਂ ਨੂੰ ਖਾਣਾ ਬੰਦ ਕਰਕੇ ਭਾਰ ਘਟਾਉਣਾ ਔਖਾ ਕੰਮ ਹੈ। ਜ਼ਿਆਦਾਤਰ ਡਾਕਟਰ ਖੁਰਾਕ ਪ੍ਰੋਸੈਸਡ ਅਤੇ ਰਿਫਾਇੰਡ ਸ਼ੂਗਰ ਤੋਂ ਪਰਹੇਜ਼ ਕਰਨ ਦੀ ਸਿਫਾਰਸ਼ ਕਰਦੇ ਹਨ। ਹਾਲਾਂਕਿ, ਫਲਾਂ ਵਿੱਚ ਪਾਈ ਜਾਣ ਵਾਲੀ ਕੁਦਰਤੀ ਸ਼ੱਕਰ ਦਾ ਸੇਵਨ ਕੀਤਾ ਜਾ ਸਕਦਾ ਹੈ। ਹੇਠਾ ਕੁਝ ਅਜਿਹੇ ਫ਼ਲਾਂ ਦੀ ਸੂਚੀ ਦਿੱਤੀ ਗਈ ਹੈ, ਜਿਸਨੂੰ ਖਾ ਕੇ ਤੁਸੀਂ ਆਪਣੇ ਭਾਰ ਨੂੰ ਘੱਟ ਕਰ ਸਕਦੇ ਹੋ।
ਬੇਰੀਆਂ: ਬੇਰੀਆਂ ਵਿੱਚ ਘੱਟ ਕੈਲੋਰੀ ਅਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦੇ ਨਾਲ ਹੀ ਇਹ ਡਾਇਟਰੀ ਫਾਈਬਰ, ਵਿਟਾਮਿਨ ਸੀ, ਮੈਂਗਨੀਜ਼ ਵੀ ਪ੍ਰਦਾਨ ਕਰਦਾ ਹੈ। ਬੇਰੀਆਂ ਦੇ ਸੇਵਨ ਨਾਲ ਹਾਈ ਕੋਲੈਸਟ੍ਰੋਲ ਲੈਵਲ, ਹਾਈ ਬਲੱਡ ਪ੍ਰੈਸ਼ਰ, ਸੋਜ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਇਸਦੇ ਨਾਲ ਹੀ ਇਹ ਫ਼ਲ ਭਾਰ ਘੱਟ ਕਰਨ ਵਿੱਚ ਵੀ ਮਦਦਗਾਰ ਹੈ।
ਸੰਤਰਾ: ਭਾਰ ਘਟਾਉਣ ਲਈ ਤੁਸੀਂ ਆਪਣੀ ਡਾਈਟ 'ਚ ਸੰਤਰੇ ਨੂੰ ਵੀ ਸ਼ਾਮਲ ਕਰ ਸਕਦੇ ਹੋ। ਦੂਜੇ ਖੱਟੇ ਫਲਾਂ ਦੇ ਮੁਕਾਬਲੇ ਸੰਤਰੇ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ 'ਚ ਵਿਟਾਮਿਨ ਸੀ, ਫਾਈਬਰ ਜ਼ਿਆਦਾ ਹੁੰਦਾ ਹੈ, ਜੋ ਭਾਰ ਘਟਾਉਣ 'ਚ ਮਦਦ ਕਰਦਾ ਹੈ। ਜੂਸ ਪੀਣ ਦੀ ਬਜਾਏ ਸਿੱਧਾ ਸੰਤਰਾ ਖਾਓ।
ਸੇਬ: ਸੇਬ ਨੂੰ ਭਾਰ ਘਟਾਉਣ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸੇਬ 'ਚ ਘੱਟ ਮਾਤਰਾ 'ਚ ਤੁਹਾਨੂੰ ਸਾਰੇ ਪੋਸ਼ਕ ਤੱਤ ਮਿਲ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਇੱਕ ਸੇਬ ਖਾਂਦੇ ਹੋ ਤਾਂ ਤੁਸੀਂ ਬਿਮਾਰੀਆਂ ਤੋਂ ਦੂਰ ਰਹਿੰਦੇ ਹੋ। ਇਸ ਤੋਂ ਇਲਾਵਾ ਸੇਬ ਫਾਈਬਰ ਨਾਲ ਭਰਪੂਰ ਹੁੰਦਾ ਹੈ। ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜਦੋਂ ਵੀ ਭੁੱਖ ਲੱਗੇ ਤਾਂ ਸੇਬ ਖਾ ਲੈਣਾ ਚਾਹੀਦਾ ਹੈ। ਸੇਬ ਖਾਣ ਤੋਂ ਬਾਅਦ ਸਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਸਾਡਾ ਪਾਚਨ ਵੀ ਠੀਕ ਰਹਿੰਦਾ ਹੈ। ਸੇਬ ਵਿੱਚ ਕੈਲੋਰੀ ਵੀ ਬਹੁਤ ਘੱਟ ਹੁੰਦੀ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਸੇਬ ਬਲੱਡ ਸ਼ੂਗਰ ਨੂੰ ਘੱਟ ਕਰਨ, ਸਰੀਰ ਨੂੰ ਡੀਟੌਕਸ ਕਰਨ ਅਤੇ ਕੋਲੈਸਟ੍ਰਾਲ ਨੂੰ ਘੱਟ ਕਰਨ ਵਿਚ ਵੀ ਬਹੁਤ ਮਦਦ ਕਰਦਾ ਹੈ।