ਗਰਮੀਆਂ ਸ਼ੁਰੂ ਹੁੰਦੇ ਹੀ ਕਈ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਆਮ ਸਮੱਸਿਆ ਚਮੜੀ ਦੀ ਸਮੱਸਿਆ ਹੈ। ਅਕਸਰ ਗਰਮੀਆਂ 'ਚ ਪਸੀਨੇ ਦੇ ਕਾਰਨ ਧੱਫੜ, ਦਾਦ, ਖਾਰਸ਼, ਇਨਫੈਕਸ਼ਨ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਦਿਨ 'ਚ ਕਈ ਵਾਰ ਨਹਾਉਦੇ ਹਨ। ਪਰ ਫ਼ਿਰ ਵੀ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲਦਾ। ਜੇਕਰ ਤੁਸੀਂ ਵੀ ਗਰਮੀਆਂ 'ਚ ਚਮੜੀ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੋ ਅਤੇ ਹਰ ਸਮੇਂ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਇੱਥੇ ਕੁਝ ਅਜਿਹੇ ਤਰੀਕੇ ਦਿੱਤੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਹਰ ਸਮੇਂ ਤਰੋ-ਤਾਜ਼ਾ ਮਹਿਸੂਸ ਕਰੋਗੇ।
ਗੁਲਾਬ ਦੀਆਂ ਪੱਤੀਆਂ:ਜੇਕਰ ਤੁਸੀਂ ਨਹਾਉਣ ਤੋਂ ਪਹਿਲਾਂ ਪਾਣੀ ਵਿਚ ਤਾਜ਼ੇ ਗੁਲਾਬ ਦੀਆਂ ਪੱਤੀਆਂ ਪਾਓਗੇ ਤਾਂ ਤੁਸੀਂ ਬਿਲਕੁਲ ਤਰੋ-ਤਾਜ਼ਾ ਮਹਿਸੂਸ ਕਰੋਗੇ। ਗਰਮੀਆਂ 'ਚ ਨਹਾਉਣ ਵਾਲੇ ਪਾਣੀ 'ਚ ਗੁਲਾਬ ਦੀਆਂ ਪੱਤੀਆਂ ਮਿਲਾ ਕੇ ਨਹਾਉਣ ਨਾਲ ਸਰੀਰ 'ਚ ਖੁਸ਼ਬੂ ਆਉਂਦੀ ਹੈ ਅਤੇ ਪਸੀਨੇ ਕਾਰਨ ਆਉਣ ਵਾਲੀ ਬਦਬੂ ਨੂੰ ਵੀ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
ਹਲਦੀ:ਗਰਮੀਆਂ ਦੇ ਮੌਸਮ 'ਚ ਹਲਦੀ ਦੇ ਪਾਣੀ ਨਾਲ ਇਸ਼ਨਾਨ ਕਰਨ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਹਲਦੀ ਦੇ ਪਾਣੀ ਵਿੱਚ ਐਂਟੀ-ਬੈਕਟੀਰੀਅਲ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਏਜਿੰਗ ਗੁਣ ਹੁੰਦੇ ਹਨ, ਜੋ ਤੁਹਾਡੀ ਚਮੜੀ ਨੂੰ ਸਿਹਤਮੰਦ ਰੱਖਦੇ ਹਨ। ਗਰਮੀਆਂ 'ਚ ਚਮੜੀ ਦੀਆਂ ਸਮੱਸਿਆਵਾਂ ਜਿਵੇਂ ਕਿ ਚਿਹਰੇ 'ਤੇ ਦਾਣੇ, ਧੱਫੜ ਅਤੇ ਮੁਹਾਸੇ ਆਦਿ ਤੋਂ ਛੁਟਕਾਰਾ ਮਿਲੇਗਾ। ਚਮੜੀ ਦੀ ਟੈਨਿੰਗ ਦੀ ਸਮੱਸਿਆ ਵੀ ਘੱਟ ਜਾਂਦੀ ਹੈ।
- Hairstyles For Summer: ਇੱਥੇ ਦੇਖੋ ਗਰਮੀਆਂ ਵਿੱਚ ਕੀਤੇ ਜਾਣ ਵਾਲੇ ਆਸਾਨ ਹੇਅਰਸਟਾਇਲ
- Lose Weight: ਜੇ ਤੁਸੀਂ ਵੀ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਇਹ ਚੀਜ਼ਾਂ ਕਰਨਾ ਨਾਂ ਭੁੱਲੋ
- Rainy Days: ਬਰਸਾਤ ਦੇ ਮੌਸਮ ਦਾ ਆਨੰਦ ਲੈਣ ਲਈ ਇੱਥੇ ਦੇਖੋ ਕੁਝ ਪੀਣ ਵਾਲੇ ਪਦਾਰਥ