ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਹੈ ਦਿਮਾਗ ਦਾ ਕਮਜ਼ੋਰ ਹੋਣਾ। ਜੇਕਰ ਤੁਹਾਡਾ ਦਿਮਾਗ ਸ਼ਾਂਤ ਨਹੀਂ ਹੈ ਅਤੇ ਤੁਸੀਂ ਖੁਸ਼ ਨਹੀਂ ਹੋ, ਤਾਂ ਇਸਦਾ ਅਸਰ ਤੁਹਾਡੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ 'ਤੇ ਪੈਂਦਾ ਹੈ। ਇਸ ਕਰਕੇ ਆਪਣੇ ਦਿਮਾਗ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਕੁਝ ਆਦਤਾਂ ਨੂੰ ਅਜ਼ਮਾ ਸਕਦੇ ਹੋ।
ਦਿਮਾਗ ਨੂੰ ਸਿਹਤਮੰਦ ਰੱਖਣ ਲਈ ਆਦਤਾਂ:
ਸਹੀ ਰੁਟੀਨ ਦੀ ਪਾਲਣਾ ਕਰੋ: ਜੇਕਰ ਤੁਸੀਂ ਬਿਮਾਰੀਆਂ ਤੋਂ ਬਚਣਾ ਅਤੇ ਸਿਹਤਮੰਦ ਰਹਿਣਾ ਚਾਹੁੰਦੇ ਹੋ, ਤਾਂ ਸਹੀ ਰੁਟੀਨ ਨੂੰ ਅਪਣਾਓ। ਇਸ ਲਈ ਸਵੇਰੇ ਜਲਦੀ ਉੱਠਣ ਦੀ ਆਦਤ ਬਣਾਓ ਅਤੇ ਸੈਰ 'ਤੇ ਜਾਓ। ਇਸਦੇ ਨਾਲ ਹੀ ਤੁਸੀਂ ਕਸਰਤ ਕਰ ਸਕਦੇ ਹੋ। ਇਸ ਨਾਲ ਤਣਾਅ ਨੂੰ ਦੂਰ ਰੱਖਣ 'ਚ ਮਦਦ ਮਿਲਦੀ ਹੈ।
ਖੁਦ ਨੂੰ ਸਮਾਂ ਦਿਓ: ਖੁਦ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੈ। ਇਸ ਲਈ ਥੋੜ੍ਹੇ ਸਮੇਂ ਤੱਕ ਇਕੱਲੇ ਸ਼ਾਂਤ ਹੋ ਕੇ ਬੈਠੋ। ਦਿਨ 'ਚ ਸਿਰਫ਼ 10-15 ਮਿੰਟ ਅਜਿਹਾ ਕਰਨ ਨਾਲ ਤਣਾਅ ਤੋਂ ਛੁਟਕਾਰਾ ਮਿਲ ਸਕਦਾ ਹੈ।
ਚੰਗੀ ਨੀਂਦ ਲਓ: ਨੀਂਦ ਪੂਰੀ ਨਾ ਹੋਣ ਕਰਕੇ ਦਿਮਾਗ 'ਤੇ ਗਲਤ ਅਸਰ ਪੈਂਦਾ ਹੈ। ਇਸ ਨਾਲ ਮੂਡ ਸਾਰਾ ਦਿਨ ਖਰਾਬ ਰਹਿੰਦਾ ਹੈ ਅਤੇ ਲੋਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਸਮੇਂ 'ਤੇ ਸੌਣ ਅਤੇ 8 ਤੋਂ 9 ਘੰਟੇ ਦੀ ਪੂਰੀ ਨੀਂਦ ਲੈਣ ਦੀ ਕੋਸ਼ਿਸ਼ ਕਰੋ।
ਰਾਤ ਨੂੰ ਮੋਬਾਈਲ ਨਾ ਚਲਾਓ:ਸੌਂਣ ਤੋਂ ਕਰੀਬ ਅੱਧੇ ਘੰਟੇ ਪਹਿਲਾ ਮੋਬਾਈਲ ਅਤੇ ਲੈਪਟਾਪ ਨਾ ਚਲਾਓ। ਜੇਕਰ ਤੁਸੀਂ ਸੋਣ ਤੋਂ ਪਹਿਲਾ ਇਨ੍ਹਾਂ ਚੀਜ਼ਾਂ ਦੀ ਵਰਤੋ ਕਰਦੇ ਹੋ, ਤਾਂ ਇਸ ਨਾਲ ਤੁਹਾਡੀ ਨੀਂਦ ਖਰਾਬ ਹੋ ਸਕਦੀ ਹੈ।
ਚਾਹ ਅਤੇ ਕੌਫ਼ੀ ਨਾ ਪੀਓ: ਰਾਤ ਦੇ ਸਮੇਂ ਚਾਹ ਅਤੇ ਕੌਫੀ ਦਾ ਇਸਤੇਮਾਲ ਘਟ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਰਾਤ ਨੂੰ ਚਾਹ ਜਾਂ ਕੌਫ਼ੀ ਪੀਂਦੇ ਹੋ, ਤਾਂ ਇਸ ਨਾਲ ਤੁਹਾਡੀ ਨੀਂਦ 'ਤੇ ਗਲਤ ਅਸਰ ਪੈ ਸਕਦਾ ਹੈ।
ਮਨੋਰੰਜਨ:ਤੁਸੀਂ ਖੁਦ ਨੂੰ ਸਾਰਾ ਦਿਨ ਖੁਸ਼ ਰੱਖਣ ਲਈ ਆਰਟ, ਸਪੋਰਟਸ, ਗਾਰਡਨਿੰਗ ਅਤੇ ਮਿਊਜ਼ਿਕ ਵਰਗੀਆਂ ਚੀਜ਼ਾਂ ਕਰ ਸਕਦੇ ਹੋ। ਇਸ ਨਾਲ ਤੁਹਾਡਾ ਧਿਆਨ ਹੋਰ ਪਾਸੇ ਜਾਵੇਗਾ ਅਤੇ ਤੁਸੀਂ ਤਣਾਅ ਦਾ ਸ਼ਿਕਾਰ ਨਹੀਂ ਹੋਵੋਗੇ।
ਆਪਣਿਆਂ ਨਾਲ ਸਮਾਂ ਬਿਤਾਓ: ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਬਰਾਂ ਨਾਲ ਸਮਾਂ ਬਿਤਾਓ। ਇਸ ਤਰ੍ਹਾਂ ਤੁਸੀਂ ਆਪਣਿਆਂ ਨਾਲ ਖੁਦ ਦੀ ਖੁਸ਼ੀ ਅਤੇ ਸਫ਼ਲਤਾ ਸ਼ੇਅਰ ਕਰ ਸਕੋਗੇ ਅਤੇ ਤੁਹਾਡੇ ਦਿਮਾਗ ਨੂੰ ਆਰਾਮ ਮਿਲੇਗਾ।