ਹੈਦਰਾਬਾਦ: ਭੋਜਨ ਖਾਂਦੇ ਸਮੇਂ ਮੋਬਾਇਲ ਚਲਾਉਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਭੋਜਨ ਖਾਂਦੇ ਸਮੇਂ ਮੋਬਾਇਨ ਫੋਨ ਚਲਾਉਣ ਕਾਰਨ ਤੁਸੀਂ ਜ਼ਿਆਦਾ ਭੋਜਨ ਖਾ ਲੈਂਦੇ ਹੋ। ਜਿਸ ਨਾਲ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਹੋਣ ਦਾ ਖਤਰਾ ਵਧ ਸਕਦਾ ਹੈ।
ਭੋਜਨ ਖਾਂਦੇ ਸਮੇਂ ਮੋਬਾਇਲ ਫੋਨ ਚਲਾਉਣ ਦੇ ਨੁਕਸਾਨ:
ਮੋਟਾਪਾ:ਭੋਜਨ ਖਾਂਦੇ ਸਮੇਂ ਮੋਬਾਇਨ ਫੋਨ ਜਾਂ ਟੀਵੀ ਦੇਖਣ ਕਰਕੇ ਧਿਆਨ ਭੋਜਨ 'ਤੇ ਘਟ ਰਹਿੰਦਾ ਹੈ। ਜਿਸ ਕਰਕੇ ਲੋਕ ਜ਼ਿਆਦਾ ਭੋਜਨ ਖਾ ਲੈਂਦੇ ਹਨ। ਇਸ ਨਾਲ ਮੋਟਾਪੇ ਦਾ ਖਤਰਾ ਹੋ ਸਕਦਾ ਹੈ। ਮੋਟਾਪਾ ਵਧਣ ਨਾਲ ਕਈ ਬਿਮਾਰੀਆਂ ਦੀ ਸ਼ੁਰੂਆਤ ਹੋ ਸਕਦੀ ਹੈ।
ਸ਼ੂਗਰ:ਸ਼ੂਗਰ ਬਹੁਤ ਹੀ ਖਤਰਨਾਕ ਬਿਮਾਰੀ ਹੈ। ਭੋਜਨ ਖਾਂਦੇ ਸਮੇਂ ਮੋਬਾਇਲ ਚਲਾਉਣ ਕਾਰਨ ਸ਼ੂਗਰ ਦਾ ਖਤਰਾ ਹੋਰ ਵਧ ਜਾਂਦਾ ਹੈ। ਇਸ ਆਦਤ ਕਾਰਨ Metabolism ਹੌਲੀ ਹੋ ਜਾਂਦਾ ਹੈ। ਭੋਜਨ ਸਹੀ ਤਰ੍ਹਾਂ ਪ੍ਰੋਸੈਸ ਨਹੀਂ ਹੋ ਪਾਉਦਾ ਅਤੇ ਭਾਰ ਅਤੇ ਸ਼ੂਗਰ ਵਧਣ ਲੱਗਦੀ ਹੈ।
ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ: ਮੋਬਾਇਲ ਦੇਖਦੇ ਹੋਏ ਭੋਜਨ ਖਾਣ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਹੀ ਤਰੀਕੇ ਨਾਲ ਭੋਜਨ ਨਾ ਚਬਾ ਸਕਣ ਕਾਰਨ ਭੋਜਨ ਪਚ ਨਹੀਂ ਪਾਉਦਾ। ਇਸ ਨਾਲ ਕਬਜ਼, ਪੇਟ 'ਚ ਦਰਦ, ਭੋਜਨ ਨਾ ਪਚਨਾ ਵਰਗੀਆਂ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਦਿਲ ਦੀਆਂ ਬਿਮਾਰੀਆਂ:ਜੋ ਲੋਕ ਭੋਜਨ ਖਾਂਦੇ ਸਮੇਂ ਮੋਬਾਇਲ ਫੋਨ ਚਲਾਉਦੇ ਹਨ, ਉਨ੍ਹਾਂ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਬੀਪੀ ਵੀ ਵਧ ਸਕਦਾ ਹੈ। ਇਸ ਲਈ ਭੋਜਨ ਖਾਂਦੇ ਸਮੇਂ ਮੋਬਾਇਲ ਅਤੇ ਟੀਵੀ ਤੋਂ ਦੂਰੀ ਬਣਾ ਕੇ ਰੱਖੋ।
ਨੀਦ 'ਚ ਕਮੀ:ਰਾਤ ਨੂੰ ਭੋਜਨ ਖਾਂਦੇ ਸਮੇਂ ਮੋਬਾਇਲ ਅਤੇ ਟੀਵੀ ਚਲਾਉਦੇ ਹੋ, ਤਾਂ ਤੁਹਾਡੀ ਨੀਂਦ ਪ੍ਰਭਾਵਿਤ ਹੋ ਸਕਦੀ ਹੈ ਅਤੇ ਪੇਟ 'ਚ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਰਾਤ ਨੂੰ ਵੀ ਭੋਜਨ ਖਾਂਦੇ ਸਮੇਂ ਮੋਬਾਇਲ ਨਾ ਚਲਾਓ।