ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਅੱਜ ਦੇ ਸਮੇਂ 'ਚ ਲੋਕ ਬਹੁਤ ਜ਼ਿਆਦਾ ਕੰਮਜ਼ੋਰੀ ਮਹਿਸੂਸ ਕਰਦੇ ਹਨ। ਇਸ ਕਰਕੇ ਸਰੀਰ ਨੂੰ ਐਕਟਿਵ ਰੱਖਣ ਲਈ ਊਰਜਾ ਦੀ ਲੋੜ ਹੁੰਦੀ ਹੈ। ਹਾਲਾਂਕਿ ਕਦੇ-ਕਦੇ ਨੀਂਦ ਦੀ ਕਮੀ ਕਾਰਨ ਵੀ ਥਕਾਵਟ ਹੋ ਸਕਦੀ ਹੈ। ਜੇਕਰ ਸਰੀਰ 'ਚ ਊਰਜਾ ਦੀ ਕਮੀ ਹੁੰਦੀ ਹੈ, ਤਾਂ ਵਿਅਕਤੀ ਦਾ ਕੋਈ ਕੰਮ ਕਰਨ ਨੂੰ ਮਨ ਨਹੀਂ ਕਰਦਾ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਭੋਜਨਾਂ ਨੂੰ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਭੋਜਨਾਂ ਨਾਲ ਸਰੀਰ ਨੂੰ ਤਾਕਤ ਮਿਲੇਗੀ।
ਇਨ੍ਹਾਂ ਭੋਜਨਾਂ ਨਾਲ ਮਿਲਦੀ ਸਰੀਰ ਨੂੰ ਊਰਜਾ:
ਅੰਡੇ: ਅੰਡੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਅੰਡਿਆਂ 'ਚ ਅਮੀਨੋ ਐਸਿਡ ਪਾਇਆ ਜਾਂਦਾ ਹੈ। ਤੁਸੀਂ ਇਸਨੂੰ ਰੋਜ਼ਾਨਾ ਸਵੇਰ ਦੇ ਭੋਜਨ 'ਚ ਖਾ ਸਕਦੇ ਹੋ। ਅੰਡੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਹ ਤੱਤ ਸਿਹਤ ਲਈ ਜ਼ਰੂਰੀ ਹੁੰਦੇ ਹਨ। ਇਸ ਤੋਂ ਇਲਾਵਾ ਅੰਡਿਆਂ 'ਚ ਵਿਟਾਮਿਨ-ਏ, ਬੀ12 ਅਤੇ ਹੋਰ ਵੀ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਸਰੀਰ 'ਚ ਊਰਜਾ ਦੇ ਪੱਧਰ ਨੂੰ ਬਰਕਰਾਰ ਰੱਖਣ 'ਚ ਮਦਦ ਮਿਲਦੀ ਹੈ।