ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਲੋਕ ਮੇਥੀ ਦੀ ਸਬਜ਼ੀ ਅਤੇ ਪਰਾਂਠੇ ਖਾਣਾ ਬਹੁਤ ਪਸੰਦ ਕਰਦੇ ਹਨ। ਮੇਥੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੇ ਸੇਵਨ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਰੂਰਤ ਤੋਂ ਜ਼ਿਆਦਾ ਮੇਥੀ ਖਾਣਾ ਨੁਕਸਾਨਦੇਹ ਵੀ ਹੋ ਸਕਦਾ ਹੈ।
ਮੇਥੀ ਖਾਣ ਦੇ ਨੁਕਸਾਨ:
ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ: ਪਾਚਨ ਨੂੰ ਸਿਹਤਮੰਦ ਰੱਖਣ ਲਈ ਮੇਥੀ ਖਾਣਾ ਫਾਇਦੇਮੰਦ ਮੰਨਿਆਂ ਜਾਂਦਾ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਮੇਥੀ ਦਾ ਇਸਤੇਮਾਲ ਕਰਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਰਾਤ ਦੇ ਸਮੇਂ ਮੇਥੀ ਦੇ ਦਾਣਿਆ ਨੂੰ ਭਿਓ ਕੇ ਖਾਣ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਪਰ ਜੇਕਰ ਤੁਸੀਂ ਮੇਥੀ ਨੂੰ ਬਿਨ੍ਹਾਂ ਭਿਓ ਕੇ ਖਾਂਦੇ ਹੋ, ਤਾਂ ਇਸ ਨਾਲ ਸ਼ੂਗਰ ਜ਼ਿਆਦਾ ਘੱਟ ਹੋ ਸਕਦੀ ਹੈ।
ਹਾਈ ਬੀਪੀ: ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਮੇਥੀ ਨੁਕਸਾਨਦੇਹ ਹੁੰਦੀ ਹੈ। ਮੇਥੀ ਦੇ ਪੱਤਿਆ 'ਚ ਸੋਡੀਅਮ ਘੱਟ ਪਾਇਆ ਜਾਂਦਾ ਹੈ। ਇਸ ਲਈ ਮੇਥੀ ਦੇ ਜ਼ਿਆਦਾ ਸੇਵਨ ਨਾਲ ਸਰੀਰ ਦਾ ਸੋਡੀਅਮ ਪੱਧਰ ਘਟ ਜਾਂਦਾ ਹੈ। ਜਿਸ ਕਰਕੇ ਬੀਪੀ ਵੀ ਵਧ ਸਕਦਾ ਹੈ।
ਸਾਹ ਲੈਣ 'ਚ ਪਰੇਸ਼ਾਨੀ:ਮੇਥੀ ਦੇ ਜ਼ਿਆਦਾ ਸੇਵਨ ਨਾਲ ਤੁਸੀਂ ਸਾਹ ਸਬੰਧੀ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹਨ। ਮੇਥੀ 'ਚ ਐਂਟੀ ਆਕਸੀਡੈਂਟ ਅਤੇ ਹੋਰ ਵਿਰੋਧੀ ਤੱਤ ਪਾਏ ਜਾਂਦੇ ਹਨ। ਇਹ ਤੱਤ ਫੇਫੜਿਆਂ ਲਈ ਖਤਰਨਾਕ ਹੁੰਦੇ ਹਨ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਮੇਥੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।
ਗਰਭਅਵਸਥਾ 'ਚ ਮੇਥੀ ਨੁਕਸਾਨਦੇਹ: ਗਰਭਵਤੀ ਔਰਤਾਂ ਨੂੰ ਮੇਥੀ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮੇਥੀ ਦੇ ਜ਼ਿਆਦਾ ਸੇਵਨ ਨਾਲ ਖੂਨ ਦਾ ਗਤਲਾ ਹੌਲੀ ਹੋਣ ਦਾ ਖਤਰਾ ਰਹਿੰਦਾ ਹੈ ਅਤੇ ਗਰਭਵਤੀ ਔਰਤਾਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੀਆਂ ਹਨ। ਇਸਦੇ ਨਾਲ ਹੀ ਪੇਟ ਵੀ ਖਰਾਬ ਹੋ ਸਕਦਾ ਹੈ।
ਪਿਸ਼ਾਬ 'ਚ ਬਦਬੂ: ਜ਼ਰੂਰਤ ਤੋਂ ਜ਼ਿਆਦਾ ਮੇਥੀ ਖਾਣ ਨਾਲ ਪਿਸ਼ਾਬ 'ਚੋ ਬਦਬੂ ਆਉਣ ਵਰਗੀ ਸਮੱਸਿਆ ਹੋ ਸਕਦੀ ਹੈ। ਇਸ ਲਈ ਡਾਕਟਰ ਸੀਮਤ ਮਾਤਰਾ 'ਚ ਮੇਥੀ ਖਾਣ ਦੀ ਸਲਾਹ ਦਿੰਦੇ ਹਨ। ਜ਼ਰੂਰਤ ਤੋਂ ਜ਼ਿਆਦਾ ਮੇਥੀ ਖਾਣ ਨਾਲ ਸਰੀਰ ਨੂੰ ਹੋਰ ਵੀ ਕਈ ਨੁਕਸਾਨ ਹੋ ਸਕਦੇ ਹਨ।