ਹੈਦਰਾਬਾਦ: ਗਰਮ ਭੋਜਨ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਬਦਲਦੀ ਜੀਵਨਸ਼ੈਲੀ ਕਾਰਨ ਲੋਕਾਂ ਕੋਲ ਗਰਮ ਅਤੇ ਤਾਜ਼ਾ ਭੋਜਨ ਬਣਾਉਣ ਦਾ ਸਮੇਂ ਨਹੀਂ ਹੁੰਦਾ। ਜਿਸ ਕਰਕੇ ਲੋਕ ਸਵੇਰ ਦੇ ਭੋਜਨ ਨੂੰ ਹੀ ਗਰਮ ਕਰਕੇ ਰਾਤ ਦੇ ਸਮੇਂ ਖਾ ਲੈਂਦੇ ਹਨ। ਅਜਿਹਾ ਕਰਨਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।
ਠੰਡਾ ਭੋਜਨ ਖਾਣ ਦੇ ਨੁਕਸਾਨ:
ਬੈਕਟੀਰੀਆਂ ਦਾ ਖਤਰਾ: ਹੈਲਥ ਐਕਸਪਰਟ ਅਨੁਸਾਰ, ਗਰਮ ਭੋਜਨ ਖਾਣ ਨਾਲ ਬੈਕਟੀਰੀਆਂ ਦਾ ਖਤਰਾ ਨਹੀਂ ਹੁੰਦਾ, ਪਰ ਠੰਡਾ ਭੋਜਨ ਖਾਣ ਨਾਲ ਬੈਕਟੀਰੀਆਂ ਦਾ ਖਤਰਾ ਤੇਜ਼ੀ ਨਾਲ ਵਧ ਜਾਂਦਾ ਹੈ। ਇਸ ਲਈ ਠੰਡਾ ਭੋਜਨ ਖਾਣ ਤੋਂ ਪਰਹੇਜ਼ ਕਰੋ।
ਠੰਡਾ ਭੋਜਨ ਪਚਨ 'ਚ ਜ਼ਿਆਦਾ ਸਮਾਂ ਲੱਗਦਾ: ਠੰਡਾ ਭੋਜਨ ਖਾਣ ਕਾਰਨ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਗਰਮ ਭੋਜਨ ਖਾਣਾ ਫਾਈਦੇਮੰਦ ਹੈ। ਕਿਉਕਿ ਗਰਮ ਭੋਜਨ ਖਾਣ ਨਾਲ ਇਨ੍ਹਾਂ ਸਮੱਸਿਆਵਾਂ ਦਾ ਖਤਰਾ ਨਹੀਂ ਹੁੰਦਾ।
ਪੇਟ 'ਚ ਗੈਸ ਅਤੇ ਸੋਜ ਦੀ ਸਮੱਸਿਆਂ: ਠੰਡਾ ਭੋਜਨ ਖਾਣ ਵਾਲੇ ਲੋਕਾਂ ਦੇ ਅਕਸਰ ਪੇਟ 'ਚ ਗੈਸ ਅਤੇ ਸੋਜ ਦੀ ਸਮੱਸਿਆਂ ਪਾਈ ਜਾਂਦੀ ਹੈ। ਇਸਦੇ ਨਾਲ ਹੀ ਠੰਡਾ ਭੋਜਨ ਖਾਣ ਨਾਲ ਪਾਚਨ ਕਿਰਿਆ 'ਤੇ ਵੀ ਗਲਤ ਅਸਰ ਪੈਂਦਾ ਹੈ। ਇਸ ਲਈ ਠੰਡਾ ਭੋਜਨ ਖਾਣ ਦੀ ਜਗ੍ਹਾਂ ਗਰਮ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਕਬਜ਼ ਦੀ ਸਮੱਸਿਆਂ: ਜ਼ਿਆਦਾ ਠੰਡਾ ਭੋਜਨ ਖਾਣ ਨਾਲ ਕਬਜ਼ ਦੀ ਸਮੱਸਿਆਂ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾ ਤੋਂ ਹੀ ਕਬਜ਼ ਦੀ ਸਮੱਸਿਆਂ ਹੈ, ਉਨ੍ਹਾਂ ਲੋਕਾਂ ਨੂੰ ਠੰਡਾ ਭੋਜਨ ਖਾਣ ਨਾਲ ਜ਼ਿਆਦਾ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਠੰਡਾ ਭੋਜਨ ਖਾਣ ਤੋਂ ਪਰਹੇਜ਼ ਕਰੋ।
ਭਾਰ ਵਧਣ ਦਾ ਖਤਰਾ: ਠੰਡਾ ਭੋਜਨ ਖਾਣ ਨਾਲ ਪਾਚਨ ਸਿਸਟਮ ਪ੍ਰਭਾਵਿਤ ਹੁੰਦਾ ਹੈ ਅਤੇ ਸਰੀਰ ਦਾ ਭਾਰ ਵਧਣ ਲੱਗਦਾ ਹੈ। ਖਰਾਬ ਪਾਚਨ ਕਾਰਨ ਭੋਜਨ ਸਹੀ ਤਰ੍ਹਾਂ ਨਾਲ ਨਹੀਂ ਪਚ ਪਾਉਦਾ ਅਤੇ ਸਰੀਰ ਦਾ ਭਾਰ ਵਧ ਜਾਂਦਾ ਹੈ।
ਹੋਰ ਕਈ ਅੰਗਾਂ ਨੂੰ ਨੁਕਸਾਨ: ਠੰਡਾ ਭੋਜਨ ਖਾਣ ਨਾਲ ਸਰੀਰ ਦੇ ਹੋਰ ਕਈ ਅੰਗਾਂ ਨੂੰ ਨੁਕਸਾਨ ਹੁੰਦਾ ਹੈ। ਇਸ ਨਾਲ ਪੇਟ ਹੀ ਨਹੀਂ ਸਗੋਂ ਅੰਤੜੀਆਂ ਨੂੰ ਵੀ ਸਮੱਸਿਆਂ ਹੁੰਦੀ ਹੈ। ਇਸ ਲਈ ਠੰਡਾ ਭੋਜਨ ਖਾਣ ਦੀ ਆਦਤ ਨੂੰ ਛੱਡ ਦਿਓ। ਇਸ ਨਾਲ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।