ਹੈਦਰਾਬਾਦ: ਅੱਜ-ਕੱਲ ਗਲਤ ਜੀਵਨਸ਼ੈਲੀ ਕਾਰਨ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਘਟ ਉਮਰ 'ਚ ਹੀ ਲੋਕਾਂ ਨੂੰ ਕੰਮਜ਼ੋਰ ਨਜ਼ਰ ਦੀ ਸਮੱਸਿਆਂ ਹੋਣ ਲੱਗਦੀ ਹੈ। ਹੈਲਥ ਐਕਸਪਰਟ ਅਨੁਸਾਰ, ਅੱਖਾਂ ਦੀਆਂ ਕਈ ਬਿਮਾਰੀਆਂ ਕਾਰਨ ਸਾਫ਼ ਨਾ ਦੇਖ ਪਾਉਣ ਦੀ ਸਮੱਸਿਆਂ ਹੋ ਸਕਦੀ ਹੈ। ਇਸ ਲਈ ਤਰੁੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਇਲਾਜ ਤੋਂ ਬਾਅਦ ਵੀ ਇਸ ਸਮੱਸਿਆਂ ਤੋਂ ਛੁਟਕਾਰਾ ਨਹੀਂ ਮਿਲ ਰਿਹਾ, ਤਾਂ ਡਾਕਟਰ ਨੂੰ ਮਿਲ ਕੇ ਆਪਣੀ ਸਿਹਤ ਦੀ ਜਾਂਚ ਕਰਵਾਓ।
ਇਨ੍ਹਾਂ ਬਿਮਾਰੀਆਂ ਕਾਰਨ ਅੱਖਾਂ 'ਤੇ ਪੈ ਸਕਦੈ ਅਸਰ:
ਸਕ੍ਰੀਨ 'ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਨਜ਼ਰ 'ਤੇ ਬੂਰਾ ਅਸਰ: ਲੰਬੇ ਸਮੇਂ ਤੱਕ ਸਕ੍ਰੀਨ 'ਤੇ ਸਮਾਂ ਬਿਤਾਉਣ ਨਾਲ ਅੱਖਾਂ 'ਤੇ ਬੂਰਾ ਅਸਰ ਪੈ ਸਕਦਾ ਹੈ। ਜਦੋ ਅਸੀਂ ਸਕ੍ਰੀਨ 'ਤੇ ਜ਼ਿਆਦਾ ਕੰਮ ਕਰਦੇ ਹਾਂ, ਤਾਂ ਉਸ ਸਮੇਂ ਪਲਕਾ ਘਟ ਝਪਕਾਉਦੇ ਹਾਂ। ਜਿਸ ਕਾਰਨ ਅੱਖਾਂ ਨੂੰ ਤਰੋਤਾਜ਼ਾ ਰੱਖਣ ਲਈ ਹੰਝੂ ਘਟ ਹੋਣ ਲੱਗਦੇ ਹਨ ਅਤੇ ਨਜ਼ਰ ਕੰਮਜ਼ੋਰ ਹੋਣ ਲੱਗਦੀ ਹੈ।