ਹੈਦਰਾਬਾਦ:ਪਾਣੀ ਪੀਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਪਰ ਭੋਜਨ ਖਾਣ ਤੋਂ ਤਰੁੰਤ ਬਾਅਦ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ। ਕੁਝ ਭੋਜਨ ਅਜਿਹੇ ਹੁੰਦੇ ਹਨ ਜਿਸਨੂੰ ਖਾਣ ਤੋਂ ਬਾਅਦ ਤੁਸੀਂ ਪਾਣੀ ਪੀ ਸਕਦੇ ਹੋ, ਪਰ ਕੁਝ ਭੋਜਨ ਅਜਿਹੇ ਵੀ ਹਨ, ਜਿਨ੍ਹਾਂ ਨੂੰ ਖਾਣ ਤੋਂ ਬਾਅਦ ਪਾਣੀ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਜੇਕਰ ਤੁਸੀਂ ਭੋਜਨ 'ਚ ਸਬਜ਼ੀਆਂ ਅਤੇ ਫਲ ਖਾ ਰਹੇ ਹੋ, ਤਾਂ ਇਨ੍ਹਾਂ ਨੂੰ ਖਾਣ ਤੋਂ ਬਾਅਦ ਪਾਣੀ ਪੀਣਾ ਫਾਇਦੇਮੰਦ ਹੋ ਸਕਦਾ ਹੈ। ਫ਼ਲਾਂ ਅਤੇ ਸਬਜ਼ੀਆਂ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਅਸੀ ਹਾਈਡ੍ਰੇਟ ਰਹਿੰਦੇ ਹਾਂ ਅਤੇ ਸਾਡੇ ਸਰੀਰ 'ਚੋ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਭਰਪੂਰ ਪਾਣੀ ਪੀਣ ਨਾਲ ਸਾਡੇ ਪਾਚਨ ਤੰਤਰ ਰਾਹੀ ਫਾਈਬਰ ਨੂੰ ਪੂਰੇ ਸਰੀਰ 'ਚ ਜਾਣ ਦੀ ਆਗਿਆ ਮਿਲਦੀ ਹੈ। ਹਾਲਾਂਕਿ ਕੁਝ ਫਲ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਖਾਣ ਤੋਂ ਤਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਇਨ੍ਹਾਂ ਫਲਾਂ ਵਿੱਚ ਅਮਰੂਦ, ਕੇਲਾ, ਸੇਬ ਅਤੇ ਤਰਬੂਜ਼ ਆਦਿ ਸ਼ਾਮਲ ਹਨ।
ਇਨ੍ਹਾਂ ਭੋਜਨਾ ਨੂੰ ਖਾਣ ਤੋਂ ਤਰੁੰਤ ਬਾਅਦ ਨਾ ਪਿਓ ਪਾਣੀ:
ਸਟਾਰਚ ਨਾਲ ਭਰਪੂਰ ਭੋਜਨ ਖਾਣ ਤੋਂ ਤਰੁੰਤ ਬਾਅਦ ਪਾਣੀ ਨਾ ਪਿਓ: ਬਰੈਡ, ਪਾਸਤਾ ਅਤੇ ਆਲੂ ਵਰਗੇ ਸਟਾਰਚ ਨਾਲ ਭਰਪੂਰ ਭੋਜਨ ਖਾਣ ਤੋਂ ਬਾਅਦ ਪਾਣੀ ਪੀਣਾ ਸਿਹਤ ਲਈ ਠੀਕ ਨਹੀਂ ਹੈ। ਜੇਕਰ ਤੁਸੀਂ ਇਹ ਭੋਜਨ ਖਾਣ ਤੋਂ ਤਰੁੰਤ ਬਾਅਦ ਪਾਣੀ ਪੀ ਲੈਂਦੇ ਹੋ, ਤਾਂ ਤੁਹਾਨੂੰ ਭੋਜਨ ਨਾ ਪਚਨ ਦੀ ਸ਼ਿਕਾਇਤ ਹੋ ਸਕਦੀ ਹੈ, ਜੋ ਸਿਹਤ ਲਈ ਠੀਕ ਨਹੀਂ ਹੈ। ਪਾਣੀ ਪੇਟ ਦੇ ਐਸਿਡ ਨੂੰ ਪਤਲਾ ਕਰਦਾ ਹੈ। ਜਿਸ ਕਰਦੇ ਭੋਜਨ ਹੌਲੀ-ਹੌਲੀ ਪਚਦਾ ਹੈ। ਇਸ ਨਾਲ ਸੋਜ ਅਤੇ ਗੈਸ ਹੋ ਸਕਦੀ ਹੈ।
ਮਸਾਲੇਦਾਰ ਭੋਜਨ ਖਾਣ ਤੋਂ ਤਰੁਤ ਬਾਅਦ ਪਾਣੀ ਨਾ ਪਿਓ: ਮਸਾਲੇਦਾਰ ਭੋਜਨ ਖਾਣ ਤੋਂ ਤਰੁੰਤ ਬਾਅਦ ਪਾਣੀ ਨਾ ਪਿਓ। ਇਸ ਨਾਲ ਪਾਚਨ 'ਤੇ ਖਤਰਨਾਕ ਪ੍ਰਭਾਵ ਪੈ ਸਕਦਾ ਹੈ। ਠੰਡਾ ਪਾਣੀ ਪਾਚਨ ਤੰਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਨਾਲ ਪਾਚਨ ਕਿਰੀਆ ਹੌਲੀ ਹੋ ਜਾਂਦੀ ਹੈ ਅਤੇ ਸਰੀਰ ਲਈ ਭੋਜਨ ਦੇ ਪੌਸ਼ਟਿਕ ਤੱਤਾਂ ਨੂੰ ਪਚਾਉਣ ਵਿੱਚ ਸਮੱਸਿਆਂ ਹੋ ਸਕਦੀ ਹੈ। ਭੋਜਨ ਖਾਣ ਤੋਂ ਬਾਅਦ ਪਾਣੀ ਪੀਣ ਲਈ ਘੱਟੋ-ਘੱਟ 30 ਮਿੰਟ ਦਾ ਗੈਪ ਰੱਖੋ।
ਭੋਜਨ ਖਾਣ ਤੋਂ ਬਾਅਦ ਹਰਬਲ ਟੀ ਪੀਣਾ ਹੋ ਸਕਦੈ ਫਾਇਦੇਮੰਦ: ਜੇਕਰ ਤੁਸੀਂ ਪਾਚਨ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਹਾਈਡ੍ਰੇਟ ਰਹਿਣਾ ਚਾਹੁੰਦੇ ਹੋ, ਤਾਂ ਭੋਜਨ ਖਾਣ ਤੋਂ ਬਾਅਦ ਗਰਮ ਹਰਬਲ ਟੀ ਪਿਓ। ਇਸ ਨਾਲ ਪਾਚਨ 'ਚ ਸਹਾਇਤਾ ਅਤੇ ਸੋਜ ਨੂੰ ਘਟ ਕਰਨ 'ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਤੁਹਾਡੇ ਸਰੀਰ ਨੂੰ ਆਰਾਮ ਮਿਲੇਗਾ ਅਤੇ ਪਾਚਨ ਵੀ ਵਧੀਆ ਰਹੇਗਾ।