ਹੈਦਰਾਬਾਦ:ਪਾਣੀ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ। ਅਸੀ ਬਿਨ੍ਹਾਂ ਭੋਜਨ ਦੇ ਦਿਨ ਗੁਜ਼ਾਰ ਸਕਦੇ ਹਾਂ, ਪਰ ਪਾਣੀ ਦੇ ਬਿਨ੍ਹਾਂ ਰਹਿਣਾ ਮੁਸ਼ਕਲ ਹੈ। ਮਨੁੱਖੀ ਸਰੀਰ ਵਿੱਚ ਲਗਭਗ 70 ਫੀਸਦ ਪਾਣੀ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਪਾਣੀ ਸਰੀਰ 'ਚੋ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। ਇਸ ਲਈ ਭਰਪੂਰ ਮਾਤਰਾ 'ਚ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣਾ ਹਾਨੀਕਾਰਕ ਵੀ ਹੋ ਸਕਦਾ ਹੈ। ਕਿਹਾ ਜਾਂਦਾ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ Water Toxicity ਦੀ ਸਮੱਸਿਆਂ ਹੋ ਸਕਦੀ ਹੈ।
ਕੀ ਹੈ Water Toxicity?: Water Toxicity ਨੂੰ ਮੈਡੀਕਲ ਭਾਸ਼ਾ 'ਚ Hyponatremia ਕਿਹਾ ਜਾਂਦਾ ਹੈ। ਇਹ ਸਮੱਸਿਆਂ ਉਦੋਂ ਹੁੰਦੀ ਹੈ, ਜਦੋ ਲੋਕ ਬਹੁਤ ਘਟ ਸਮੇਂ 'ਚ ਜ਼ਿਆਦਾ ਪਾਣੀ ਪੀ ਲੈਂਦੇ ਹਨ। ਅਜਿਹੇ ਵਿੱਚ ਜ਼ਿਆਦਾ ਮਾਤਰਾ ਵਿੱਚ ਪਾਣੀ ਕਿਡਨੀ 'ਚ ਇਕੱਠਾ ਹੋ ਜਾਂਦਾ ਹੈ। ਇਸਦੇ ਨਾਲ ਹੀ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਸਰੀਰ ਵਿੱਚ ਸੋਡੀਅਮ ਦਾ ਪੱਧਰ ਅਸੰਤੁਲਿਤ ਹੋ ਜਾਂਦਾ ਹੈ। ਜਿਸਨੂੰ Water Toxicity ਕਹਿੰਦੇ ਹਨ। ਸੋਡੀਅਮ ਸਰੀਰਕ ਕੰਮਾਂ ਲਈ ਕਾਫੀ ਜ਼ਰੂਰੀ ਹੁੰਦਾ ਹੈ। ਇਹ ਸਰੀਰਕ ਸੈੱਲਾਂ ਅੰਦਰ ਅਤੇ ਬਾਹਰ ਤਰਲ ਪਦਾਰਥਾਂ ਦਾ ਸੰਤੁਲਨ ਬਣਾਏ ਰੱਖਣ 'ਚ ਮਦਦ ਕਰਦਾ ਹੈ।
Water Toxicity ਦੇ ਲੱਛਣ:Water Toxicity ਦੇ ਲੱਛਣਾਂ ਦੀ ਪਹਿਚਾਣ ਕਰਨਾ ਕਾਫ਼ੀ ਜ਼ਰੂਰੀ ਹੈ। ਸ਼ੁਰੂਆਤੀ ਲੱਛਣਾ ਵਿੱਚ ਆਮ ਤੌਰ 'ਤੇ ਲੋਕ ਬੇਚੈਨ ਮਹਿਸੂਸ ਕਰਦੇ ਹਨ।
- ਉਲਟੀ
- ਮਾਸਪੇਸ਼ੀਆਂ ਵਿੱਚ ਮਰੋੜ
- ਸਿਰਦਰਦ
- ਜੇਕਰ ਇਹ ਲੱਛਣ ਤੇਜ਼ੀ ਨਾਲ ਵਧ ਰਹੇ ਹਨ, ਤਾਂ ਤਰੰਤ ਡਾਕਟਰ ਨਾਲ ਸੰਪਰਕ ਕਰੋ।
Water Toxicity ਦੇ ਕਾਰਨ: ਬਹੁਤ ਘਟ ਸਮੇਂ 'ਚ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਸਰੀਰ 'ਚ ਸੋਡੀਅਮ ਪੱਧਰ ਨੂੰ ਕੰਟਰੋਲ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਹਾਲਂਕਿ Water Toxicity ਹੋਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਜਿਸ ਵਿੱਚ ਸਿਹਤ ਸੰਬੰਧੀ ਸਮੱਸਿਆਵਾਂ, ਦਵਾਈਆਂ ਅਤੇ ਗਲਤ ਜੀਵਨਸ਼ੈਲੀ ਕਾਰਨ ਵੀ ਇਹ ਸਮੱਸਿਆਂ ਹੋ ਸਕਦੀ ਹੈ। ਇਸ ਤੋਂ ਇਲਾਵਾ ਗਰਮੀ ਵਿੱਚ ਤਰੁੰਤ ਆਉਣ ਤੋਂ ਬਾਅਦ ਜ਼ਿਆਦਾ ਪਾਣੀ ਪੀਣਾ ਵੀ ਖਤਰਨਾਕ ਹੋ ਸਕਦਾ ਹੈ। ਇਸ ਨਾਲ Water Toxicity ਦਾ ਖਤਰਾ ਵਧ ਸਕਦਾ ਹੈ।
Water Toxicity ਤੋਂ ਬਚਣ ਦੇ ਤਰੀਕੇ: ਗਰਮੀ ਦੇ ਮੌਸਮ 'ਚ ਲੋਕਾਂ ਨੂੰ ਬਹੁਤ ਪਿਆਸ ਲੱਗਦੀ ਹੈ। ਅਜਿਹੇ ਵਿੱਚ ਲੋਕ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀ ਲੈਂਦੇ ਹਨ। ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਭਰਪੂਰ ਮਾਤਰਾ 'ਚ ਪਾਣੀ ਪੀਣਾ ਜ਼ਰੂਰੀ ਹੈ। ਪਰ ਘਟ ਸਮੇਂ 'ਚ ਜ਼ਿਆਦਾ ਪਾਣੀ ਪੀਣਾ ਖਤਰਨਾਕ ਹੋ ਸਕਦਾ ਹੈ। ਇਸ ਲਈ ਘਟ ਸਮੇਂ 'ਚ ਜ਼ਿਆਦਾ ਪਾਣੀ ਨਾ ਪੀਓ ਸਗੋਂ ਹੌਲੀ-ਹੌਲੀ ਕਰਕੇ ਪਾਣੀ ਪੀਓ।