ਹੈਦਰਾਬਾਦ:ਸਰੀਰ ਨੂੰ ਸਹਿਤਮੰਦ ਬਣਾਏ ਰੱਖਣ ਲਈ ਭਰਪੂਰ ਮਾਤਰਾ 'ਚ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਦੁੱਧ ਵੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜ਼ਿਆਦਾਤਰ ਲੋਕ ਰਾਤ ਨੂੰ ਦੁੱਧ ਪੀਣਾ ਪਸੰਦ ਕਰਦੇ ਹਨ। ਜਦਕਿ ਕੁਝ ਅਜਿਹੇ ਲੋਕ ਵੀ ਹੁੰਦੇ ਹਨ, ਜੋ ਨਾਸ਼ਤੇ 'ਚ ਦੁੱਧ ਪੀਂਦੇ ਹਨ। ਦੁੱਧ 'ਚ ਕੈਲਸ਼ੀਅਮ, ਵਿਟਾਮੀਨ A, B6, D, ਪ੍ਰੋਟੀਨ, ਮੈਗਨੀਸ਼ੀਅਮ, ਫਾਸਫੋਰਸ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਪਰ ਕੁਝ ਚੀਜ਼ਾਂ ਨਾਲ ਦੁੱਧ ਦਾ ਕਦੇ ਵੀ ਸੇਵਨ ਨਹੀਂ ਕਰਨਾ ਚਾਹੀਦਾ।
ਦੁੱਧ ਨਾਲ ਕਦੇ ਵੀ ਨਾ ਖਾਓ ਇਹ ਚੀਜ਼ਾਂ:
ਦੁੱਧ ਨਾਲ ਦਹੀ ਨਾ ਖਾਓ: ਆਯੂਰਵੇਦ ਅਨੁਸਾਰ, ਦੁੱਧ ਦੇ ਨਾਲ ਕਦੇ ਵੀ ਦਹੀ ਨਾ ਖਾਓ ਅਤੇ ਨਾ ਹੀ ਦੁੱਧ ਪੀਣ ਤੋਂ ਬਾਅਦ ਦਹੀ ਖਾਓ। ਦੁੱਧ ਨਾਲ ਦਹੀ ਦਾ ਇਸਤੇਮਾਲ ਕਰਨਾ ਖਤਰਨਾਕ ਹੋ ਸਕਦਾ ਹੈ। ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਪੇਟ ਖਰਾਬ ਹੋ ਸਕਦਾ ਹੈ।
ਦੁੱਧ ਨਾਲ ਖੱਟੇ ਫਲ ਨਾ ਖਾਓ:ਦੁੱਧ ਦੇ ਨਾਲ ਖੱਟੇ ਫਲ ਨਹੀਂ ਖਾਣੇ ਚਾਹੀਦੇ। ਜੇਕਰ ਤੁਸੀਂ ਦੁੱਧ ਅਤੇ ਖੱਟੇ ਫਲ ਦਾ ਇਕੱਠੇ ਸੇਵਨ ਕਰਦੇ ਹੋ, ਤਾਂ ਇਸ ਨਾਲ ਪੇਟ 'ਚ ਦਰਦ ਅਤੇ ਉਲਟੀ ਦੀ ਸਮੱਸਿਆਂ ਹੋ ਸਕਦੀ ਹੈ। ਖੱਟੇ ਫਲ ਖਾਣ ਤੋਂ ਦੋ ਘੰਟੇ ਬਾਅਦ ਹੀ ਦੁੱਧ ਪੀਣਾ ਸਹੀ ਹੈ।