ਹੈਦਰਾਬਾਦ:ਸਿਹਤਮੰਦ ਅਤੇ ਐਕਟਿਵ ਰਹਿਣ ਲਈ ਭਰਪੂਰ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਕਿਉਕਿ ਨੀਂਦ ਦੀ ਕਮੀ ਨਾਲ ਤੁਹਾਡੇ ਰੋਜ਼ ਦੇ ਕੰਮ 'ਤੇ ਬੂਰਾ ਅਸਰ ਪੈਂਦਾ ਹੈ ਅਤੇ ਸਿਹਤ ਵੀ ਪ੍ਰਭਾਵਿਤ ਹੋ ਸਕਦੀ ਹੈ। ਹਰ ਇੱਕ ਵਿਅਕਤੀ ਦੇ ਸੌਣ ਦਾ ਤਰੀਕਾ ਅਲੱਗ ਹੁੰਦਾ ਹੈ। ਕੁਝ ਲੋਕ ਸੌਦੇ ਸਮੇਂ ਸਿਰਹਾਣੇ ਦਾ ਇਸਤੇਮਾਲ ਕਰਦੇ ਹਨ, ਤਾਂ ਕੁਝ ਲੋਕ ਬਿਨ੍ਹਾਂ ਸਿਰਹਾਣੇ ਦੇ ਸੌਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਦੋ ਸਿਰਹਾਣੇ ਜਾਂ ਮੋਟਾ ਸਿਰਹਾਣਾ ਲੈ ਕੇ ਸੌਣ ਦੀ ਆਦਤ ਹੁੰਦੀ ਹੈ। ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਸੌਦੇ ਸਮੇ ਸਿਰ ਉੱਚਾ ਰੱਖ ਕੇ ਸੌਣਾ ਆਰਾਮਦਾਇਕ ਲੱਗਦਾ ਹੈ। ਇਸ ਲਈ ਉਹ ਲੋਕ ਦੋ ਸਿਰਹਾਣਿਆਂ ਦਾ ਇਸਤੇਮਾਲ ਕਰਦੇ ਹਨ। ਜੇਕਰ ਤੁਸੀਂ ਵੀ ਸੌਦੇ ਸਮੇਂ ਅਜਿਹਾ ਕੰਮ ਕਰਦੇ ਹੋ, ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਕਿਉਕਿ ਮੋਟਾ ਸਿਰਹਾਣਾ ਲੈਂ ਕੇ ਸੌਣ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੋਟਾ ਸਿਰਹਾਣਾ ਲੈ ਕੇ ਸੌਣ ਦੇ ਨੁਕਸਾਨ:
ਗਰਦਨ ਵਿੱਚ ਦਰਦ:ਮੋਟਾ ਸਿਰਹਾਣਾ ਲੈ ਕੇ ਸੌਣ ਨਾਲ ਗਰਦਨ ਵਿੱਚ ਦਰਦ ਦੀ ਸਮੱਸਿਆਂ ਪੈਂਦਾ ਹੋ ਸਕਦੀ ਹੈ। ਇਸ ਦਰਦ ਕਾਰਨ ਕੰਮ ਕਰਨ 'ਚ ਮੁਸ਼ਕਲ ਆ ਸਕਦੀ ਹੈ। ਜੇਕਰ ਤੁਸੀਂ ਗਰਦਨ ਦੇ ਦਰਦ ਦੀ ਸਮੱਸਿਆਂ ਦਾ ਸਾਹਮਣਾ ਨਹੀਂ ਕਰਨਾ ਚਾਹੁਦੇ, ਤਾਂ ਹਮੇਸ਼ਾ ਪਤਲੇ ਅਤੇ ਕੋਮਲ ਸਿਰਹਾਣੇ ਦਾ ਇਸਤੇਮਾਲ ਕਰੋ।