ਹੈਦਰਾਬਾਦ:ਅੱਜ ਦੇ ਸਮੇਂ 'ਚ ਫੋਨ ਸਾਡੇ ਸਰੀਰ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਲੋਕ ਫੋਨ ਨੂੰ ਹਰ ਜਗ੍ਹਾਂ ਆਪਣੇ ਨਾਲ ਰੱਖਦੇ ਹਨ। ਇੱਥੋ ਤੱਕ ਕਿ ਲੋਕ ਬਾਥਰੂਮ ਵਿੱਚ ਵੀ ਫੋਨ ਨਾਲ ਲੈ ਕੇ ਜਾਂਦੇ ਹਨ। ਖਾਂਦੇ ਸਮੇਂ, ਸੌਂਦੇ ਸਮੇਂ, ਨਹਾਉਦੇ ਸਮੇਂ ਅਤੇ ਘੁੰਮਦੇ ਹੋਏ ਹਰ ਸਮੇਂ ਫੋਨ ਨਾਲ ਰੱਖਣਾ ਲੋਕਾਂ ਦੀ ਜ਼ਰੂਰਤ ਬਣ ਗਿਆ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕ ਮੈਂਟਲ ਹੈਲਥ ਨੂੰ ਲੈ ਕੇ ਅਕਸਰ ਪਰੇਸ਼ਾਨ ਰਹਿੰਦੇ ਹਨ। ਬਹੁਤ ਸਾਰੇ ਲੋਕ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾ ਕੰਮ ਮੋਬਾਇਲ ਚਲਾਉਣ ਦਾ ਹੀ ਕਰਦੇ ਹਨ। ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਸਵੇਰੇ ਉੱਠ ਕੇ ਘੰਟਿਆਂ ਤੱਕ ਮੋਬਾਇਲ ਚਲਾਉਦੇ ਹਨ। ਜੇਕਰ ਤੁਹਾਨੂੰ ਵੀ ਅਜਿਹੀ ਆਦਤ ਹੈ, ਤਾਂ ਆਪਣੀ ਇਸ ਆਦਤ ਨੂੰ ਬਦਲ ਲਓ। ਕਿਉਕਿ ਇਹ ਆਦਤ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ।
ਸਵੇਰੇ ਉੱਠ ਕੇ ਸਭ ਤੋਂ ਪਹਿਲਾ ਫੋਨ ਚਲਾਉਣ ਦੇ ਨੁਕਸਾਨ:
ਤਣਾਅ ਵਧਦਾ ਹੈ: ਬਹੁਤ ਸਾਰੇ ਲੋਕ 8-9 ਘੰਟੇ ਦੀ ਨੀਂਦ ਲੈਣ ਤੋਂ ਬਾਅਦ ਵੀ ਸਵੇਰੇ ਤਣਾਅ ਮਹਿਸੂਸ ਕਰਦੇ ਹਨ ਅਤੇ ਸੋਚਦੇ ਹਨ ਕਿ ਉਨ੍ਹਾਂ ਦੇ ਨਾਲ ਅਜਿਹਾ ਕਿਉ ਹੋ ਰਿਹਾ ਹੈ। ਦਰਅਸਲ ਇਸ ਪਿੱਛੇ ਇੱਕ ਕਾਰਨ ਹੈ ਤੁਹਾਡਾ ਫੋਨ। ਜਦੋਂ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾ ਆਪਣਾ ਫੋਨ ਦੇਖਦੇ ਹੋ, ਤਾਂ ਉਸ ਵਿੱਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਸ ਨਾਲ ਤੁਸੀਂ ਚਿੰਤਾ ਅਤੇ ਤਣਾਅ ਵਿੱਚ ਜਾ ਸਕਦੇ ਹੋ। ਇਸ ਕਰਕੇ ਨਕਾਰਾਤਮਕਤਾ ਵਧਣ ਲੱਗਦੀ ਹੈ। ਜਿਸ ਨਾਲ ਤੁਸੀਂ ਤਣਾਅ ਮਹਿਸੂਸ ਕਰਦੇ ਹੋ।