ਹੈਦਰਾਬਾਦ: ਅਨਿਯਮਿਤ ਜੀਵਨ ਸ਼ੈਲੀ ਅਤੇ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਕਾਰਨ ਵੀ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇੱਥੇ ਕੁਝ ਜੂਸਾਂ ਦੀ ਸੂਚੀ ਦਿੱਤੀ ਗਈ ਹੈ। ਤੁਸੀਂ ਇਨ੍ਹਾਂ ਜੂਸਾਂ ਨੂੰ ਰੋਜ਼ਾਨਾ ਵੀ ਪੀ ਸਕਦੇ ਹੋ। ਇਸ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਹ ਜੂਸ ਤੁਹਾਨੂੰ ਹਾਈਡਰੇਟ ਅਤੇ ਪੋਸ਼ਣ ਵੀ ਦਿੰਦੇ ਹਨ। ਇਨ੍ਹਾਂ ਜੂਸਾਂ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ। ਇਹ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਦਾ ਵੀ ਕੰਮ ਕਰਦੇ ਹਨ।
ਬੈਂਗਣ ਦਾ ਜੂਸ:ਬੈਂਗਣ ਵਿੱਚ ਲੂਟੀਨ ਹੁੰਦਾ ਹੈ। ਇਹ ਸਰੀਰ ਵਿੱਚ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ। ਬੈਂਗਣ ਦਾ ਜੂਸ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਹ ਦਿਨ ਭਰ ਦੀ ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਦਾ ਹੈ। ਇਸ ਜੂਸ ਦੀ ਵਰਤੋਂ ਅਨੀਮੀਆ ਨੂੰ ਰੋਕਣ ਲਈ ਵੀ ਕੀਤੀ ਜਾਂਦੀ ਹੈ। ਬੈਂਗਣ ਦਾ ਜੂਸ ਪੀਣ ਦੇ ਹੋਰ ਵੀ ਕਈ ਸਿਹਤ ਲਾਭ ਹਨ।
ਐਲੋਵੇਰਾ ਦਾ ਜੂਸ:ਤੁਸੀਂ ਐਲੋਵੇਰਾ ਦਾ ਜੂਸ ਪੀ ਸਕਦੇ ਹੋ। ਇਸ ਵਿੱਚ ਵਿਟਾਮਿਨ ਸੀ ਅਤੇ ਈ ਹੁੰਦਾ ਹੈ। ਇਹ ਆਕਸੀਟੇਟਿਵ ਤਣਾਅ ਨੂੰ ਘਟਾਉਂਦਾ ਹੈ। ਐਲੋਵੇਰਾ ਦਾ ਜੂਸ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਐਲੋਵੇਰਾ ਦਾ ਜੂਸ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰਦਾ ਹੈ।
- Dry nail polish to work again: ਹੁਣ ਨੇਲ ਪੇਂਟ ਸੁਕਣ 'ਤੇ ਇਸਨੂੰ ਸੁੱਟਣ ਦੀ ਨਹੀਂ ਲੋੜ, ਇੱਥੇ ਦੇਖੋ ਸੁੱਕੀ ਨੇਲ ਪੇਂਟ ਨੂੰ ਠੀਕ ਕਰਨ ਦੇ ਤਰੀਕੇ
- Typhoid Patient Diet: ਟਾਈਫਾਈਡ ਦੇ ਹੋ ਮਰੀਜ਼, ਤਾਂ ਇਸ ਚੀਜ਼ ਨੂੰ ਖਾਣ ਤੋਂ ਕਰੋ ਪਰਹੇਜ਼ ਅਤੇ ਇਹ ਚੀਜ਼ਾਂ ਹੋ ਸਕਦੀਆਂ ਫ਼ਾਇਦੇਮੰਦ
- Cracked Heels: ਫਟੀਆ ਹੋਇਆ ਅੱਡੀਆਂ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਘਰੇਲੂ ਨੁਸਖ਼ਾ, ਜਲਦ ਮਿਲੇਗਾ ਇਸ ਸਮੱਸਿਆਂ ਤੋਂ ਛੁਟਕਾਰਾ