ਹੈਦਰਾਬਾਦ: ਮੀਂਹ ਦੇ ਮੌਸਮ 'ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਮੌਸਮ 'ਚ ਖੰਘ ਅਤੇ ਜ਼ੁਕਾਮ ਹੋਣਾ ਆਮ ਹੋ ਗਿਆ ਹੈ। ਇਸ ਲਈ ਇਸ ਮੌਸਮ 'ਚ ਖੰਘ ਦੀਆਂ ਦਵਾਈਆਂ ਦੀ ਵਿਕਰੀ ਵੀ ਜ਼ਿਆਦਾ ਹੋ ਜਾਂਦੀ ਹੈ। WHO ਵੱਲੋਂ ਖੰਘ ਦੀ ਦਵਾਈ ਨਾਲ ਸੰਬੰਧਿਤ ਚਿੰਤਾਵਾਂ ਬਾਰੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਨ੍ਹਾਂ ਦਵਾਈਆਂ ਵਿੱਚ ਵਰਤੀ ਜਾਂਦੀ ਅਫੀਮ ਫੋਲਕੋਡਾਈਨ ਉਹਨਾਂ ਲੋਕਾਂ ਵਿੱਚ ਗੰਭੀਰ ਐਲਰਜੀ ਵਾਲੀ ਪ੍ਰਤੀਕ੍ਰਿਆ ਦਾ ਕਾਰਨ ਬਣ ਸਕਦੀ ਹੈ ਜੋ ਜਨਰਲ ਅਨੱਸਥੀਸੀਆ ਨਾਲ ਸਰਜਰੀ ਕਰਵਾਉਦੇ ਹਨ। ਇਸ ਤੋਂ ਇਲਾਵਾ ਬਲੱਡ ਪ੍ਰੇਸ਼ਰ, ਬਲੱਡ ਸਰਕੁਲੇਸ਼ਨ ਵਿੱਚ ਕਮੀ, ਦਿਲ ਨਾਲ ਜੁੜੀ ਸਮੱਸਿਆਂ ਅਤੇ ਘਟ ਆਕਸੀਜਨ ਪੱਧਰ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਖੰਘ ਅਤੇ ਜ਼ੁਕਾਮ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ:
ਸ਼ਹਿਦ:ਸ਼ਹਿਦ ਗਲੇ ਦੀ ਖਰਾਸ਼ ਨੂੰ ਸ਼ਾਂਤ ਕਰਨ ਅਤੇ ਖੰਘ ਨੂੰ ਘਟ ਕਰਨ 'ਚ ਮਦਦ ਕਰ ਸਕਦਾ ਹੈ। ਸ਼ਹਿਦ ਦੇ ਵਾਧੂ ਲਾਭ ਲਈ ਗਰਮ ਪਾਣੀ ਜਾਂ ਹਰਬਲ ਟੀ 'ਚ ਇੱਕ ਚਮਚ ਸ਼ਹਿਦ ਮਿਲਾਓ। ਸ਼ਹਿਦ 'ਚ ਨਾ ਸਿਰਫ ਐਂਟੀ-ਬੈਕਟੀਰੀਆ ਗੁਣ ਹੁੰਦੇ ਹਨ, ਸਗੋਂ ਇਹ ਬ੍ਰੌਨਿਕਲ ਟਿਊਬਾਂ ਵਿੱਚ ਬਲਗ਼ਮ ਅਤੇ ਸੋਜ ਨੂੰ ਘਟ ਕਰਨ 'ਚ ਵੀ ਮਦਦ ਕਰ ਸਕਦੇ ਹਨ।
ਅਦਰਕ: ਅਦਰਕ ਖੰਘ ਤੋਂ ਰਾਹਤ ਪਾਉਣ, ਸਾਹ ਦੀ ਨਾਲੀ ਵਿੱਚ ਸੋਜ ਨੂੰ ਘਟ ਕਰਨ ਅਤੇ ਬਲਗਮ ਦੇ ਵਹਾਅ ਨੂੰ ਵਧਾਉਣ 'ਚ ਮਦਦ ਕਰ ਸਕਦਾ ਹੈ। ਸਰਦੀ ਅਤੇ ਖੰਘ ਦੇ ਲੱਛਣਾ ਨੂੰ ਘਟ ਕਰਨ ਲਈ ਅਦਰਕ ਦੀ ਚਾਹ ਜਾਂ ਅਦਰਕ ਦਾ ਪਾਣੀ ਫਾਇਦੇਮੰਦ ਹੋ ਸਕਦਾ ਹੈ।