ਸਿਹਤਮੰਦ ਭੋਜਨ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਬਹੁਤ ਜ਼ਰੂਰੀ ਹਨ। ਲੋਕ ਹੁਣ ਭੋਜਨ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਸਿਹਤਮੰਦ ਆਦਤਾਂ ਵੱਲ ਧਿਆਨ ਦੇ ਰਹੇ ਹਨ। ਇਹੀ ਕਾਰਨ ਹੈ ਕਿ ਲੋਕਾਂ ਨੇ ਆਪਣੀ ਖੁਰਾਕ ਵਿੱਚ ਪੌਸ਼ਟਿਕ ਭੋਜਨ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਵਾਰ ਸਿਹਤਮੰਦ ਭੋਜਨ ਅਪਣਾਉਣ ਦੇ ਬਾਵਜੂਦ ਅਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਅਜਿਹੇ 'ਚ ਲੋਕ ਅਕਸਰ ਸੋਚਦੇ ਹਨ ਕਿ ਅਸੀ ਪੌਸ਼ਟਿਕ ਭੋਜਣ ਖਾਣ ਦੇ ਬਾਅਦ ਵੀ ਬਿਮਾਰ ਕਿਉ ਹੋ ਰਹੇ ਹਾਂ। ਇਸਦਾ ਕਾਰਨ ਭੋਜਣ ਖਾਣ ਤੋਂ ਬਾਅਦ ਕੁਝ ਅਜਿਹੀਆ ਗਲਤੀਆ ਕਰਨਾ ਹੈ, ਜਿਸਦਾ ਪ੍ਰਭਾਵ ਸਾਡੀ ਸਿਹਤ 'ਤੇ ਪੈਂਦਾ ਹੈ। ਕੁਝ ਲੋਕ ਭੋਜਣ ਖਾਣ ਤੋਂ ਬਾਅਦ ਮਠਿਆਈ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਲੋਕ ਸੌਣਾ ਪਸੰਦ ਕਰਦੇ ਹਨ। ਕੁਝ ਲੋਕ ਅਜਿਹੇ ਵੀ ਹਨ ਜੋ ਖਾਣਾ ਖਾਣ ਤੋਂ ਬਾਅਦ ਸਿਗਰਟ ਪੀਂਦੇ ਹਨ। ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਭੋਜਣ ਖਾਣ ਤੋਂ ਬਾਅਦ ਕੀ ਨਹੀਂ ਕਰਨਾ ਚਾਹੀਦਾ। ਹੇਠਾ ਕੁਝ ਅਜਿਹੇ ਕੰਮਾਂ ਬਾਰੇ ਦੱਸਿਆ ਗਿਆ ਹੈ, ਜਿਹੜੇ ਕੰਮ ਤੁਹਾਨੂੰ ਭੋਜਣ ਖਾਣ ਤੋਂ ਬਾਅਦ ਨਹੀਂ ਕਰਨੇ ਚਾਹੀਦੇ।
ਪਾਣੀ ਨਾ ਪੀਓ:ਪਾਣੀ ਪੀਣਾ ਸਿਹਤ ਲਈ ਜ਼ਰੂਰੀ ਹੈ। ਸਰੀਰ ਨੂੰ ਹਾਈਡਰੇਟ ਰੱਖਣ ਲਈ ਇਹ ਸਭ ਤੋਂ ਆਸਾਨ ਅਤੇ ਮਹੱਤਵਪੂਰਨ ਕਦਮ ਹੈ ਪਰ ਗਲਤ ਮੌਕਿਆਂ 'ਤੇ ਜਾਂ ਗਲਤ ਤਰੀਕੇ ਨਾਲ ਪਾਣੀ ਪੀਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ। ਜੇਕਰ ਤੁਸੀਂ ਖਾਣਾ ਖਾਂਦੇ ਸਮੇਂ ਜਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਬਦਹਜ਼ਮੀ ਜਾਂ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।
ਤੁਰੰਤ ਸੌਣਾ:ਜ਼ਿਆਦਾਤਰ ਲੋਕ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਂਦੇ ਹਨ। ਜਦਕਿ ਹਰ ਕਿਸੇ ਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣਾ ਪਾਚਨ ਕਿਰਿਆ ਵਿਚ ਰੁਕਾਵਟ ਪੈਦਾ ਕਰ ਸਕਦਾ ਹੈ।
ਖਾਂਦੇ ਸਮੇਂ ਪੈਂਟ ਦੀ ਬੈਲਟ ਢਿੱਲੀ ਨਾ ਕਰੋ:ਅਕਸਰ ਤੁਸੀਂ ਕਈ ਲੋਕਾਂ ਨੂੰ ਖਾਣਾ ਖਾਂਦੇ ਸਮੇਂ ਆਪਣੀ ਪੈਂਟ ਦੀ ਬੈਲਟ ਢਿੱਲੀ ਕਰਦੇ ਦੇਖਿਆ ਹੋਵੇਗਾ, ਇਹ ਆਮ ਲੱਗ ਸਕਦਾ ਹੈ। ਪਰ ਇਸ ਨਾਲ ਤੁਹਾਡੀ ਸਮੱਸਿਆ ਵੱਧ ਸਕਦੀ ਹੈ। ਅਸਲ ਵਿਚ ਪੈਂਟ ਢਿੱਲੀ ਕਰਨ ਨਾਲ ਅਸੀਂ ਪੇਟ ਦੇ ਆਲੇ-ਦੁਆਲੇ ਦੇ ਦਬਾਅ ਤੋਂ ਰਾਹਤ ਮਹਿਸੂਸ ਕਰਦੇ ਹਾਂ ਅਤੇ ਇਸ ਪ੍ਰਕਿਰਿਆ ਵਿਚ ਅਸੀਂ ਜ਼ਿਆਦਾ ਭੋਜਨ ਖਾਂਦੇ ਹਾਂ। ਭਾਰ ਵੱਧਣ ਤੋਂ ਇਲਾਵਾ ਇਹ ਬਦਹਜ਼ਮੀ ਦਾ ਕਾਰਨ ਵੀ ਬਣ ਸਕਦਾ ਹੈ।