ਪੰਜਾਬ

punjab

ETV Bharat / sukhibhava

Bitter Gourd Health Benefits: ਕਰੇਲੇ ਨੂੰ ਕੌੜਾ ਸਮਝ ਕੇ ਨਾ ਖਾਣ ਦੀ ਗਲਤੀ ਨਾ ਕਰੋ, ਇਸਨੂੰ ਖਾਣ ਨਾਲ ਮਿਲ ਸਕਦੈ ਨੇ ਕਈ ਸਿਹਤ ਲਾਭ - ਕਰੇਲਾ ਖਾਣ ਨਾਲ ​​ਇਮਿਊਨ ਸਿਸਟਮ ਮਜ਼ਬੂਤ

ਕਰੇਲੇ ਦੇ ਸੇਵਨ ਨਾਲ ਸਰੀਰ ਦੀ ਗੰਦਗੀ ਨੂੰ ਸਾਫ਼ ਕਰਨ 'ਚ ਮਦਦ ਮਿਲਦੀ ਹੈ। ਰੋਜ਼ਾਨਾ ਕਰੇਲੇ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ।

Bitter Gourd Health Benefits
Bitter Gourd Health Benefits

By ETV Bharat Punjabi Team

Published : Aug 27, 2023, 11:07 AM IST

ਹੈਦਰਾਬਾਦ:ਸਿਹਤਮੰਦ ਰਹਿਣ ਲਈ ਡਾਕਟਰ ਹਰੀਆਂ ਸਬਜ਼ੀਆਂ ਖਾਣ ਦੀ ਸਲਾਹ ਦਿੰਦੇ ਹਨ। ਇਨ੍ਹਾਂ ਹਰੀਆਂ ਸਬਜ਼ੀਆਂ 'ਚ ਕਰੇਲੇ ਦੀ ਸਬਜ਼ੀ ਵੀ ਸ਼ਾਮਲ ਹੈ। ਪਰ ਜ਼ਿਆਦਾਤਰ ਲੋਕ ਕਰੇਲੇ ਦੀ ਸਬਜ਼ੀ ਨੂੰ ਖਾਣਾ ਪਸੰਦ ਨਹੀਂ ਕਰਦੇ। ਜਦਕਿ ਕਰੇਲਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।

ਕਰੇਲਾ ਖਾਣ ਦੇ ਸਿਹਤ ਲਾਭ:

ਕਰੇਲਾ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ: ਸ਼ੂਗਰ ਦੇ ਮਰੀਜ਼ਾਂ ਲਈ ਕਰੇਲਾ ਖਾਣਾ ਫਾਇਦੇਮੰਦ ਹੁੰਦਾ ਹੈ। ਇਸਨੂੰ ਖਾਣ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਕਰੇਲਾ ਖਾਣ ਨਾਲ ਐਨਰਜ਼ੀ ਦਾ ਪੱਧਰ ਵੀ ਵਧਦਾ ਹੈ।

ਕਰੇਲਾ ਖਾਣ ਨਾਲ ਪਾਚਨ 'ਚ ਸੁਧਾਰ: ਕਰੇਲੇ 'ਚ ਫਾਈਬਰ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਜਿਸ ਕਰਕੇ ਇਸਨੂੰ ਪਾਚਨ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਫਾਈਬਰ ਨਾਲ ਭਰਪੂਰ ਕਰੇਲੇ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ।

ਕਰੇਲਾ ਖਾਣਾ ਜਿਗਰ ਲਈ ਫਾਇਦੇਮੰਦ: ਕਰੇਲਾ ਜਿਗਰ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦਾ ਹੈ। ਇਸਨੂੰ ਖਾਣ ਨਾਲ ਜਿਗਰ ਦਾ ਕੰਮ ਬਿਹਤਰ ਹੋ ਪਾਉਦਾ ਹੈ ਅਤੇ ਸਰੀਰ ਦੀ ਸਫਾਈ 'ਚ ਵੀ ਮਦਦ ਮਿਲਦੀ ਹੈ।

ਕਰੇਲਾ ਭਾਰ ਕੰਟਰੋਲ ਕਰਨ 'ਚ ਮਦਦਗਾਰ: ਜੇਕਰ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਕਰੇਲੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ। ਇਸ ਨਾਲ ਭਾਰ ਨੂੰ ਟਟ ਕਰਨ 'ਚ ਮਦਦ ਮਿਲੇਗੀ।

ਕਰੇਲਾ ਖਾਣ ਨਾਲ ​​ਇਮਿਊਨ ਸਿਸਟਮ ਮਜ਼ਬੂਤ: ਕਰੇਲੇ 'ਚ ਕੁਝ ਅਜਿਹੇ ਐਂਟੀਆਕਸੀਡੈਂਟ ਅਤੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਆਰਾਮ ਮਿਲ ਸਕਦਾ ਹੈ।

ABOUT THE AUTHOR

...view details