ਹੈਦਰਾਬਾਦ: ਕਈ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਅਤੇ ਕੌਫ਼ੀ, ਤਾਂ ਕੁਝ ਲੋਕ ਗਰਮ ਪਾਣੀ ਨਾਲ ਕਰਦੇ ਹਨ। ਬਹੁਤ ਲੋਕਾਂ ਦਾ ਮੰਨਣਾ ਹੈ ਕਿ ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਸਿਹਤ ਨਾਲ ਜੁੜੀਆਂ ਕਈ ਸਿਹਤ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਦੇ ਫਾਇਦੇ:
ਪਾਚਨ ਅਤੇ Metabolism:ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਗਲਾਸ ਗਰਮ ਪਾਣੀ ਪੀਣ ਨਾਲ Metabolism ਤੇਜ਼ੀ ਨਾਲ ਹੁੰਦਾ ਹੈ ਅਤੇ ਪਾਚਨ ਨੂੰ ਬਿਹਤਰ ਰੱਖਣ 'ਚ ਵੀ ਮਦਦ ਮਿਲਦੀ ਹੈ।
Detoxification: ਗਰਮ ਪਾਣੀ Detoxifier ਵਾਂਗ ਕੰਮ ਕਰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਗਰਮ ਪਾਣੀ ਪੀਂਦੇ ਹੋ, ਤਾਂ ਤੁਹਾਡਾ ਸਰੀਰ ਆਪਣੇ ਆਪ ਡੀਟੌਕਸ ਹੋਵੇਗਾ। ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਮਿਲੇਗੀ। ਗਰਮ ਪਾਣੀ ਸਰੀਰ ਦਾ ਤਾਪਮਾਨ ਵਧਾਉਦਾ ਹੈ, ਜਿਸ ਨਾਲ ਪਸੀਨਾ ਨਿਕਲਣ ਲੱਗਦਾ ਹੈ। ਪਸੀਨੇ ਰਾਹੀ ਸਰੀਰ ਵਿੱਚ ਇਕੱਠੀ ਹੋਈ ਗੰਦਗੀ ਬਾਹਰ ਆਉਦੀ ਹੈ।
ਭਾਰ ਘਟ ਕਰਨ 'ਚ ਮਦਦਗਾਰ:ਭਾਰ ਘਟਾਉਣ ਲਈ ਤੁਹਾਨੂੰ ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਭੁੱਖ ਨੂੰ ਕੰਟਰੋਲ ਕਰਨ ਅਤੇ ਜ਼ਰੂਰਤ ਤੋਂ ਜ਼ਿਆਦਾ ਭੋਜਨ ਨਾ ਖਾਣ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਗਰਮ ਪਾਣੀ Metabolism ਨੂੰ ਤੇਜ਼ ਕਰਦਾ ਹੈ ਅਤੇ ਕੈਲੋਰੀ ਬਰਨ ਕਰਨ 'ਚ ਮਦਦ ਕਰਦਾ ਹੈ।
ਹਾਈਡ੍ਰੇਸ਼ਨ: ਸਵੇਰੇ-ਸਵੇਰੇ ਗਰਮ ਪਾਣੀ ਪੀਣ ਨਾਲ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਮਿਲਦੀ ਹੈ। ਹਾਈਡ੍ਰੇਟ ਰਹਿਣ ਨਾਲ ਸਰੀਰ ਨੂੰ ਅਲੱਗ-ਅਲੱਗ ਕੰਮ ਕਰਨ 'ਚ ਆਸਾਨੀ ਹੁੰਦੀ ਹੈ।
ਸਿਰਦਰਦ ਤੋਂ ਰਾਹਤ: ਜੇਕਰ ਤੁਹਾਨੂੰ ਸਿਰਦਰਦ ਦੀ ਸਮੱਸਿਆਂ ਹੈ, ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਗਰਮ ਪੀਣੀ ਪੀਣ ਦੀ ਆਦਤ ਪਾਓ। ਦਰਅਸਲ, ਸਰੀਰ 'ਚ ਪਾਣੀ ਦੀ ਮਾਤਰਾ ਘਟ ਹੋਣ ਕਾਰਨ ਸਿਰਦਰਦ ਹੁੰਦਾ ਹੈ। ਇਸ ਲਈ ਭਰਪੂਰ ਮਾਤਰਾ 'ਚ ਪਾਣੀ ਪੀਓ ਅਤੇ ਰੋਜ਼ ਸਵੇਰੇ ਇੱਕ ਗਲਾਸ ਗਰਮ ਪਾਣੀ ਨਾਲ ਦਿਨ ਦੀ ਸ਼ੁਰੂਆਤ ਕਰੋ।
ਚਮੜੀ 'ਚ ਨਿਖਾਰ ਆਉਦਾ: ਗਰਮ ਪਾਣੀ ਪੀਣ ਨਾਲ ਚਮੜੀ 'ਚ ਨਿਖਾਰ ਆਉਦਾ ਹੈ। ਜੇਕਰ ਸਰੀਰ 'ਚ ਜ਼ਿਆਦਾ ਜ਼ਹਿਰੀਲੇ ਤੱਤ ਹੁੰਦੇ ਹਨ ਤਾਂ ਇਸ ਨਾਲ ਚਮੜੀ 'ਤੇ ਦਾਗ ਪੈ ਜਾਂਦੇ ਹਨ। ਚਮੜੀ ਨੀਰਸ ਹੋ ਜਾਂਦੀ ਹੈ ਅਤੇ ਚਮਕ ਚਲੀ ਜਾਂਦੀ ਹੈ। ਪਾਣੀ ਚਮੜੀ ਨੂੰ ਨਿਖਾਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਲਈ ਰੋਜ਼ ਸਵੇਰੇ ਉੱਠ ਕੇ ਗਰਮ ਪਾਣੀ ਪੀਓ। ਇਸ ਨਾਲ ਦਾਗ-ਧੱਬਿਆਂ ਤੋਂ ਛੁਟਕਾਰਾ ਮਿਲੇਗਾ।
ਗਲੇ 'ਚ ਖਰਾਸ਼: ਠੰਢ ਦੇ ਮੌਸਮ 'ਚ ਸਰਦੀ ਲੱਗਣ ਕਾਰਨ ਖੰਘ ਹੋਣਾ ਆਮ ਗੱਲ ਹੈ। ਪਰ ਖੰਘ ਕਾਰਨ ਕਈ ਵਾਰ ਗਲੇ 'ਚ ਖਰਾਸ਼ ਦੀ ਸਮੱਸਿਆਂ ਹੋ ਜਾਂਦੀ ਹੈ। ਜਿਸ ਨਾਲ ਗਲੇ 'ਚ ਸੋਜ, ਖਰਾਸ਼ ਵਰਗੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਜੇਕਰ ਤੁਸੀਂ ਵੀ ਗਲੇ 'ਚ ਖਰਾਸ਼ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਸਵੇਰੇ ਗਰਮ ਪਾਣੀ ਪੀਣਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।