ਹੈਦਰਾਬਾਦ:ਲੋਕ ਆਪਣੇ ਦਿਨ ਦੀ ਸ਼ੁਰੂਆਤ ਅਲੱਗ-ਅਲੱਗ ਤਰੀਕੇ ਨਾਲ ਕਰਦੇ ਹਨ। ਕੁਝ ਲੋਕ ਰਾਤ ਨੂੰ ਸੌਣ ਤੋਂ ਪਹਿਲਾ ਕਿਤਾਬ ਪੜਨਾ ਪਸੰਦ ਕਰਦੇ ਹਨ, ਤਾਂ ਕੁਝ ਲੋਕ ਗੀਤ ਸੁਨਣਾ ਪਸੰਦ ਕਰਦੇ ਹਨ। ਅਕਸਰ ਲੋਕ ਕਹਿੰਦੇ ਹਨ ਕਿ ਸੌਣ ਤੋਂ ਪਹਿਲਾ ਨਹਾਉਣਾ ਚਾਹੀਦਾ ਹੈ। ਇਸ ਨਾਲ ਨੀਂਦ ਵਧੀਆਂ ਆਉਦੀ ਹੈ। ਮਾਹਰਾਂ ਦੀ ਮੰਨੀਏ ਤਾਂ ਸੌਣ ਤੋਂ ਪਹਿਲਾ ਨਹਾਉਣਾ ਸਰੀਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਅਤੇ ਇਸ ਨਾਲ ਚੰਗੀ ਨੀਂਦ ਆਉਦੀ ਹੈ।
ਸੌਣ ਤੋਂ ਪਹਿਲਾ ਨਹਾਉਣ ਦੇ ਫਾਇਦੇ:
- ਪੂਰੇ ਦਿਨ ਦੀ ਥਕਾਵਟ ਘਟ ਹੋ ਜਾਂਦੀ ਹੈ।
- ਸਰੀਰ 'ਚ ਖੂਨ ਦਾ ਵਹਾਅ ਵਧਦਾ ਹੈ।
- ਚਮੜੀ 'ਤੇ ਫਿਣਸੀਆਂ ਅਤੇ ਐਲਰਜੀ ਘਟ ਹੋ ਜਾਂਦੀ ਹੈ ਕਿਉਕਿ ਨਹਾਉਣ ਨਾਲ ਗੰਦਗੀ, ਪਸੀਨਾ ਅਤੇ ਤੇਲ ਆਦਿ ਨਿਕਲ ਜਾਂਦੇ ਹਨ। ਜੇਕਰ ਕੋਈ ਵਿਅਕਤੀ ਰਾਤ ਨੂੰ ਸੌਣ ਤੋਂ ਪਹਿਲਾ ਨਹੀਂ ਨਹਾਉਦਾ, ਤਾਂ ਇਹ ਪੋਰਸ ਨਾਲ ਮਿਲ ਸਕਦੇ ਹਨ ਅਤੇ ਚਮੜੀ 'ਚ ਜਲਨ ਪੈਦਾ ਕਰਦੇ ਹਨ। ਜਿਸ ਕਾਰਨ ਫਿਣਸੀਆਂ ਹੋਣ ਲੱਗਦੀਆਂ ਹਨ।
- ਸਰੀਰ ਅਤੇ ਪੂਰੇ ਦਿਮਾਗ ਨੂੰ ਇਸ ਨਾਲ ਆਰਾਮ ਮਿਲਦਾ ਹੈ।
ਸਰਦੀਆਂ 'ਚ ਵੀ ਰਾਤ ਨੂੰ ਨਹਾਉਣਾ ਫਾਇਦੇਮੰਦ: ਮਾਹਰ ਕਹਿੰਦੇ ਹਨ ਕਿ ਸਰਦੀਆਂ 'ਚ ਵੀ ਰੋਜ਼ ਰਾਤ ਨੂੰ ਨਹਾਉਣਾ ਫਾਇਦੇਮੰਦ ਹੈ। ਸਰਦੀਆਂ 'ਚ ਨਹਾਉਣ ਲਈ ਪਾਣੀ ਨਾਂ ਤਾਂ ਜ਼ਿਆਦਾ ਗਰਮ ਅਤੇ ਨਾਂ ਹੀ ਜ਼ਿਆਦਾ ਠੰਢਾ ਹੋਣਾ ਚਾਹੀਦਾ ਹੈ। ਸਰਦੀਆਂ 'ਚ ਕੋਸੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਨਹਾਉਣ ਤੋਂ ਬਾਅਦ ਸਿਰ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ, ਜਿਸ ਨਾਲ ਚੰਗੀ ਨੀਂਦ ਆਵੇ। ਕਿਉਕਿ ਜੇਕਰ ਸਿਰ ਗਿੱਲਾ ਰਹੇਗਾ, ਤਾਂ ਤੁਹਾਨੂੰ ਸਿਰਦਰਦ ਅਤੇ ਬੈਚੇਨੀ ਹੋ ਸਕਦੀ ਹੈ। ਇਸ ਲਈ ਨਹਾਉਣ ਤੋਂ ਬਾਅਦ ਸਿਰ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਫਿਰ ਸੌਵੋ।