ਹੈਦਰਾਬਾਦ:ਜਿੱਥੇ ਇੱਕ ਪਾਸੇ ਮੀਂਹ ਕੜਾਕੇ ਦੀ ਗਰਮੀ ਤੋਂ ਰਾਹਤ ਦੇਣ ਦਾ ਕੰਮ ਕਰਦਾ ਹੈ, ਉੱਥੇ ਹੀ ਦੂਜੇ ਪਾਸੇ ਇਸ ਮੌਸਮ ਵਿੱਚ ਨਮੀ ਕਾਰਨ ਕੀਟਾਣੂਆਂ ਅਤੇ ਬੈਕਟੀਰੀਆ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਸ ਮੌਸਮ 'ਚ ਜੇਕਰ ਤੁਸੀਂ ਵੀ ਗਿੱਲੇ ਕੱਪੜਿਆਂ ਨੂੰ ਇਸੇ ਤਰ੍ਹਾਂ ਹੀ ਛੱਡ ਦਿੰਦੇ ਹੋ ਜਾਂ ਧੋਣ ਤੋਂ ਬਾਅਦ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁਕਾਓਦੇ ਨਹੀਂ ਹੋ ਤਾਂ ਕੀਟਾਣੂ ਅਤੇ ਬੈਕਟੀਰੀਆ ਤੇਜ਼ੀ ਨਾਲ ਵਧ ਸਕਦੇ ਹਨ। ਦਰਅਸਲ, ਮੀਂਹ ਵਿੱਚ ਕੱਪੜਿਆਂ 'ਤੇ ਜ਼ਿਆਦਾ ਗੰਦਗੀ ਅਤੇ ਕੀਟਾਣੂ ਇਕੱਠੇ ਹੋ ਜਾਂਦੇ ਹਨ ਅਤੇ ਇਨ੍ਹਾਂ ਕੱਪੜਿਆਂ ਨੂੰ ਪਹਿਨਣ ਨਾਲ ਤੁਸੀਂ ਬੀਮਾਰ ਹੋ ਸਕਦੇ ਹੋ। ਜਿਸ ਤਰ੍ਹਾਂ ਮੀਂਹ 'ਚ ਭਿੱਜਣ 'ਤੇ ਤੁਰੰਤ ਨਹਾਉਣਾ ਜ਼ਰੂਰੀ ਹੈ, ਉਸੇ ਤਰ੍ਹਾਂ ਕੱਪੜੇ ਧੋਣੇ ਵੀ ਜ਼ਰੂਰੀ ਹਨ। ਗਿੱਲੇ ਕੱਪੜਿਆਂ ਨੂੰ ਖੰਭੇ 'ਤੇ ਲਟਕਾਉਣਾ, ਲਾਂਡਰੀ ਬੈਗ ਜਾਂ ਬਾਲਟੀ 'ਚ ਛੱਡਣਾ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਕੱਪੜਿਆਂ 'ਚੋਂ ਬਦਬੂ ਆਉਂਦੀ ਰਹਿੰਦੀ ਹੈ ਅਤੇ ਦੂਸਰਾ ਕੀਟਾਣੂਆਂ ਦੇ ਵਧਣ ਦੀ ਸੰਭਾਵਨਾ ਰਹਿੰਦੀ ਹੈ। ਇਸ ਲਈ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਗਿੱਲੇ ਕੱਪੜਿਆਂ ਨੂੰ ਤਰੁੰਤ ਧੋਵੋ।
ਮੀਂਹ 'ਚ ਗਿੱਲੇ ਹੋਣ ਤੋਂ ਬਾਅਦ ਕੱਪੜਿਆਂ ਦੀ ਇਸ ਤਰ੍ਹਾਂ ਕਰੋ ਦੇਖਭਾਲ:
ਕੱਪੜਿਆਂ ਨੂੰ ਚੰਗੀ ਤਰ੍ਹਾਂ ਸੁਕਾਓ:ਜੇਕਰ ਇੱਕੋ ਸਮੇਂ ਕੱਪੜਿਆਂ ਨੂੰ ਧੋਣਾ ਸੰਭਵ ਨਹੀਂ ਹੈ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁਕਾ ਲਓ ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਵਾਸ਼ਿੰਗ ਮਸ਼ੀਨ 'ਚ ਧੋ ਰਹੇ ਹੋ ਤਾਂ ਡਰਾਇਰ ਦੀ ਵਰਤੋਂ ਜ਼ਰੂਰ ਕਰੋ। ਕੱਪੜਿਆਂ ਨੂੰ ਚੰਗੀ ਤਰ੍ਹਾਂ ਸੁਕਾਓਣ ਤੋਂ ਬਾਅਦ ਹੀ ਅਲਮਾਰੀ ਵਿਚ ਰੱਖੋ।