ਪੰਜਾਬ

punjab

ETV Bharat / state

ਮਨੁੱਖਤਾ ਸ਼ਰਮਸਾਰ: ਗਰਭਵਤੀ ਨੇ ਹਸਪਤਾਲ ਦੇ ਗੇਟ ਮੂਹਰੇ ਦਿੱਤਾ ਬੱਚੇ ਨੂੰ ਜਨਮ

ਤਰਨਤਾਰਨ ਦੇ ਸਿਵਲ ਹਸਪਤਾਲ ਦੇ ਸਟਾਫ਼ ਨੇ ਗਰਭਵਤੀ ਔਰਤ ਦੀ ਡਿਲਿਵਰੀ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪੀੜਤ ਔਰਤ ਨੇ ਲੰਮਾ ਸਮਾਂ ਤੜਫਣ ਤੋਂ ਬਾਅਦ ਹਸਪਤਾਲ ਦੇ ਗੇਟ ਮੂਹਰੇ ਹੀ ਬੱਚੇ ਨੂੰ ਜਨਮ ਦਿੱਤਾ।

By

Published : Oct 21, 2020, 6:22 PM IST

Tarn Taran Civil Hospital staff
ਮਨੁੱਖਤਾ ਸ਼ਰਮਸਾਰ: ਗਰਭਵਤੀ ਨੇ ਹਸਪਤਾਲ ਦੇ ਗੇਟ ਮੂਹਰੇ ਦਿੱਤਾ ਬੱਚੇ ਨੂੰ ਜਨਮ

ਤਰਨਤਾਰਨ: ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਕਿਹੋ ਜਿਹੀ ਵਿਵਸਥਾ ਹੈ, ਇਸ ਦੀ ਤਾਜ਼ਾ ਉਦਹਾਰਣ ਬੁੱਧਵਾਰ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ 'ਚ ਦੇਖਣ ਨੂੰ ਮਿਲੀ। ਇੱਥੇ ਗਰਭਵਤੀ ਪਤਨੀ ਨੂੰ ਲੈ ਕੇ ਪਹੁੰਚੇ ਰਵੀ ਨੂੰ ਸਿਵਲ ਹਸਪਤਾਲ ਦੇ ਸਟਾਫ ਨੇ ਡਿਲਿਵਰੀ ਕਰਨ ਤੋਂ ਇਨਕਾਰ ਕਰਦਿਆਂ ਰਵੀ ਨੂੰ ਆਪਣੀ ਪਤਨੀ ਨੂੰ ਅੰਮ੍ਰਿਤਸਰ ਹਸਪਤਾਲ ਲਿਜਾਣ ਲਈ ਕਹਿ ਦਿੱਤਾ। ਜਿਸ ਤੋਂ ਬਾਅਦ ਰਵੀ ਦੀ ਪਤਨੀ ਨੇ ਲੰਮਾ ਸਮਾਂ ਤੜਫ਼ਣ ਤੋਂ ਬਾਅਦ ਹਸਪਤਾਲ ਦੇ ਗੇਟ ਮੂਹਰੇ ਹੀ ਬੱਚੇ ਨੂੰ ਜਨਮ ਦਿੱਤਾ। ਜਿਸ ਦੇ ਚੱਲਦਿਆਂ ਹਸਪਤਾਲ ਦਾ ਸਟਾਫ਼ ਬਾਹਰ ਆਇਆ ਅਤੇ ਮਹਿਲਾ ਨੂੰ ਅੰਦਰ ਹਸਪਤਾਲ ਲੈ ਕੇ ਗਿਆ।

ਵੇਖੋ ਵੀਡੀਓ।

ਇਸ ਸਬੰਧੀ ਰਵੀ ਦੀ ਪਤਨੀ ਨੇ ਦੱਸਿਆ ਕਿ ਤਰਨਤਾਰਨ ਹਸਪਤਾਲ ਦੇ ਸਟਾਫ਼ ਨੇ ਇਹ ਕਹਿ ਕੇ ਡਿਲਿਵਰੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਬੱਚਾ ਛੋਟਾ ਹੈ, ਇਸ ਨੂੰ ਅੰਮ੍ਰਿਤਸਰ ਹਸਪਤਾਲ ਲੈ ਜਾਉ। ਜਿਸ ਤੋਂ ਬਾਅਦ ਉਸ ਨੇ ਹਸਪਤਾਲ ਦੇ ਗੇਟ ਮੂਹਰੇ ਹੀ ਬੱਚੇ ਨੂੰ ਜਨਮ ਦਿੱਤਾ।

ਇਹ ਵੀ ਪੜੋ: ਨਕਲੀ ਇਨਕਮ ਟੈਕਸ ਅਧਿਕਾਰੀ ਬਣ ਲੁੱਟ ਕਰਨ ਵਾਲੇ 4 ਸੰਗਰੂਰ ਪੁਲਿਸ ਦੇ ਚੜ੍ਹੇ ਹੱਥ

ABOUT THE AUTHOR

...view details