ਤਰਨਤਾਰਨ:ਥਾਣਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਤਤਲੇ ਵਿਖੇ ਇਕ ਐਸਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਪਤੀ ਪਤਨੀ ਦੇ ਰਿਸ਼ਤੇ ਨੂੰ ਪਤਨੀ ਵੱਲੋਂ ਤਾਰ-ਤਾਰ ਕੀਤਾ ਗਿਆ ਹੈ। ਪਿੰਡ ਤਤਲੇ ਵਿਖੇ ਪਤਨੀ ਵੱਲੋਂ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਨੂੰ ਸਲਫਾਸ ਦੀਆਂ ਗੋਲੀਆਂ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵਿਅਕਤੀ ਹੀਰਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੀਰਾ ਸਿੰਘ ਦੀ ਪਤਨੀ ਰਣਦੀਪ ਕੌਰ ਦੇ ਅੰਗਰੇਜ਼ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਪਿੰਡ ਬੱਲ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਨਾਜਾਇਜ਼ ਸਬੰਧ ਸਨ ਅਤੇ ਅੰਗਰੇਜ਼ ਸਿੰਘ ਅਕਸਰ ਹੀ ਰਣਦੀਪ ਕੌਰ ਨੂੰ ਮਿਲਣ ਲਈ ਉਸ ਦੇ ਘਰ ਪਿੰਡ ਤਤਲੇ ਵਿਖੇ ਆਉਂਦਾ ਜਾਂਦਾ ਰਹਿੰਦਾ ਸੀ।
ਜਿਸ ਨੂੰ ਲੈ ਕੇ ਹੀਰਾ ਸਿੰਘ ਨੇ ਰਣਦੀਪ ਕੌਰ ਨੂੰ ਅੰਗਰੇਜ਼ ਸਿੰਘ ਨਾਲ ਮਿਲਣ ਤੋਂ ਰੋਕਦਾ ਰਹਿੰਦਾ ਸੀ। ਇਸ ਗੱਲ ਤੋਂ ਭੜਕੀ ਰਣਦੀਪ ਕੌਰ ਅਤੇ ਅੰਗਰੇਜ਼ ਸਿੰਘ ਨੇ ਬੀਤੀ ਰਾਤ ਹੀਰਾ ਸਿੰਘ ਨੂੰ ਸਲਫਾਸ ਦੀਆਂ ਗੋਲੀਆਂ ਕਿਸ ਚੀਜ਼ ਵਿੱਚ ਘੋਲ ਕੇ ਪਿਲਾ ਦਿੱਤੀਆਂ, ਜਿਸ ਕਾਰਨ ਹੀਰਾ ਸਿੰਘ ਦੀ ਤੜਫ਼-ਤੜਫ਼ ਕੇ ਘਰ ਵਿੱਚ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ:ਖਾਲੀ ਪਲਾਟ ਚੋਂ ਮਿਲੀ 9 ਸਾਲਾਂ ਬੱਚੇ ਦੀ ਅੱਧ ਸੜੀ ਲਾਸ਼, ਜਾਂਚ ’ਚ ਜੁੱਟੀ ਪੁਲਿਸ