ਪੰਜਾਬ

punjab

ETV Bharat / state

MURDER CASE:ਫੌਜੀ ਦੇ ਕਤਲ ਮਾਮਲੇ ਚ ਟਰੱਕ ਯੂਨੀਅਨ ਦਾ ਮੀਤ ਪ੍ਰਧਾਨ ਕਾਬੂ - ਕਾਬੂ ਕਰ ਲਿਆ

ਤਰਨਤਾਰਨ ਦੇ ਵਿੱਚ ਅਮਨਦੀਪ ਸਿੰਘ ਫੌਜੀ ਦੇ ਕਤਲ(MURDER) ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ।ਪੁਲਿਸ(POLICE) ਨੇ ਇਸ ਮਾਮਲੇ ਦੇ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ(ARREST) ਕਰਕੇ ਉਸਨੂੰ ਅਦਾਲਤ(COURT) ਦੇ ਵਿੱਚ ਗ੍ਰਿਫਤਾਰ ਕੀਤਾ ਹੈ ਤੇ ਉਸਦਾ ਰਿਮਾਂਡ ਹਾਸਿਲ ਕੀਤਾ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਫੌਜੀ ਦੇ ਕਤਲ ਮਾਮਲੇ ਚ ਟਰੱਕ ਯੂਨੀਅਨ ਦਾ ਮੀਤ ਪ੍ਰਧਾਨ ਕਾਬੂ
ਫੌਜੀ ਦੇ ਕਤਲ ਮਾਮਲੇ ਚ ਟਰੱਕ ਯੂਨੀਅਨ ਦਾ ਮੀਤ ਪ੍ਰਧਾਨ ਕਾਬੂ

By

Published : Jun 1, 2021, 8:19 PM IST

ਤਰਨਤਾਰਨ:ਪੱਟੀ ਵਿਖੇ ਕਤਲ ਕੀਤੇ ਗਏ ਅਮਨਦੀਪ ਸਿੰਘ ਉਰਫ਼ ਫੌਜੀ ਤੇ ਪ੍ਰਭਦੀਪ ਸਿੰਘ ਉਰਫ਼ ਪੂਰਨ ਦੇ ਕਤਲ ਕੇਸ ਵਿੱਚ ਪੁਲਿਸ ਨੇ ਮਲਕੀਤ ਸਿੰਘ ਉਰਫ਼ ਲੱਡੂ ਮੀਤ ਪ੍ਰਧਾਨ ਟਰੱਕ ਯੂਨੀਅਨ ਪੱਟੀ ਨੂੰ ਕਾਬੂ ਕੀਤਾ ਹੈ।

ਫੌਜੀ ਦੇ ਕਤਲ ਮਾਮਲੇ ਚ ਟਰੱਕ ਯੂਨੀਅਨ ਦਾ ਮੀਤ ਪ੍ਰਧਾਨ ਕਾਬੂ

ਭਾਰੀ ਸੁਰੱਖਿਆ ਹੇਠ ਅਦਾਲਤ ‘ਚ ਪੇਸ਼

ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਪੱਟੀ ਵਿਖੇ ਕਤਲ ਕੀਤੇ ਗਏ ਅਮਨਦੀਪ ਸਿੰਘ ਉਰਫ਼ ਫੋਜੀ ਤੇ ਪ੍ਰਭਦੀਪ ਸਿੰਘ ਉਰਫ਼ ਪੂਰਨ ਦਾ ਕੁਝ ਦਿਨ ਪਹਿਲਾਂ ਕਤਲ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।ਪੁਲਿਸ ਨੇ ਭਾਰੀ ਸੁਰੱਖਿਆ ਦੇ ਹੇਠ ਮੁਲਜ਼ਮ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ।ਅਦਾਲਤ ਨੇ ਪੁਲਿਸ ਨੂੰ ਮੁਲਜ਼ਮ ਦਾ 4 ਦਿਨ ਦਾ ਰਿਮਾਂਡ ਦਿੱਤਾ ਹੈ।

ਮੁਲਜ਼ਮ ਦਾ 4 ਦਿਨ ਦਾ ਮਿਲਿਆ ਰਿਮਾਂਡ

ਪੁਲਿਸ ਨੇ ਮੁਲਜ਼ਮ ਦਾ ਰਿਮਾਂਡ ਹਾਸਿਲ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਮਾਮਲੇ ਸਬੰਧੀ ਮੀਡੀਆ ਦੇ ਵਲੋਂ ਪੁਲਿਸ ਤੋਂ ਹੋਰ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਹੋਰ ਕੁਝ ਵੀ ਕਹਿਣ ਤੋਂ ਗੁਰੇਜ ਹੀ ਕੀਤਾ ਹੈ।

ਮਾਮਲੇ ਦੀ ਜਾਂਚ ਜਾਰੀ

ਪੁਲਿਸ ਦਾ ਕਹਿਣੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਸਾਹਮਣੇ ਆਵੇਗਾ ਉਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।

ਇਹ ਵੀ ਪੜੋ:Hemkund Sahib:5-5 ਫੁੱਟ ਡਿੱਗੀ ਬਰਫ, ਚਿੱਟੀ ਚਾਦਰ 'ਚ ਢੱਕਿਆ ਸ੍ਰੀ ਹੇਮਕੁੰਟ ਸਾਹਿਬ

ABOUT THE AUTHOR

...view details