ਤਰਨ ਤਾਰਨ: ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਮਾੜੀ ਕੰਬੌਕੇ ਦੇ ਇੱਕ ਫੌਜੀ ਨੇ ਇੱਕ ਔਰਤ ਨੂੰ ਵਿਆਹ ਦਾ ਝਾਂਸਾ ਦੇ ਕਿ ਚਾਰ ਮਹੀਨੇ ਆਪਣੇ ਘਰ ਵਿਚ ਰੱਖਣ ਤੋਂ ਬਾਅਦ ਘਰੋਂ ਕੱਢ ਦਿੱਤਾ। ਦਰਖਾਸਤ ਦੀ ਕਾਪੀ ਦਿੰਦਿਆ ਪੀੜਤਾ ਨੇ ਦੱਸਿਆ ਫੌਜੀ ਗੁਰਸਾਹਿਬ ਸਿੰਘ ਨੇ ਉਸ ਨੂੰ ਚਾਰ ਮਹੀਨੇ ਆਪਣੇ ਘਰ ਬਤੋਰ ਪਤਨੀ ਬਣਾਕੇ ਰੱਖਿਆ ਸੀ।
ਪੀੜਤਾ ਨੇ ਦੱਸਿਆ ਕਿ ਉਸਨੇ ਫੌਜੀ ਗੁਰਸਾਹਿਬ ਸਿੰਘ ਨੂੰ ਇਹ ਵੀ ਦੱਸਿਆ ਸੀ ਕਿ ਮੇਰਾ ਪਹਿਲਾਂ ਵਿਆਹ ਹੋਇਆ ਸੀ ਪਰ ਪਤੀ ਨਸ਼ੇੜੀ ਹੋਣ ਕਰਕੇ ਮੈਂ ਉਸਨੂੰ ਛੱਡ ਦਿੱਤਾ। ਪਰ ਉਸ ਵੇਲੇ ਫੌਜੀ ਨੇ ਕਿਹਾ ਸੀ ਕਿ ਜੇਕਰ ਮੇਰੇ ਘਰ ਵਾਲੇ ਨਹੀਂ ਵੀ ਮੰਨਣਗੇ ਤਾਂ ਵੀ ਉਹ ਮੈਨੂੰ ਆਪਣੇ ਕੋਲ ਰੱਖਾਗਾ। ਪੀੜਤਾ ਦਾ ਕਹਿਣਾ ਹੈ ਕਿ ਫੌਜੀ ਦੀ ਮਾਤਾ ਰਾਣੋ, ਭਰਾ ਮਨਪ੍ਰੀਤ ਸਿੰਘ ਅਤੇ ਪਿਤਾ ਸਵਰਨ ਸਿੰਘ ਨੇ ਫਸ ਨਾਲ ਬੇਇਨਸਾਫੀ ਕੀਤੀ ਹੈ।
ਇਸ ਸਬੰਧੀ ਪੀੜਤਾ ਨੇ 6 ਅਗਸਤ ਤੋਂ ਤਰਨਤਾਰਨ ਐਸ.ਐਸ.ਪੀ., ਡੀ.ਐਸ.ਪੀ. ਭਿੱਖੀਵਿੰਡ ਅਤੇ ਉਸ ਵੇਲੇ ਦੇ ਐਸ.ਐਚ.ਓ. ਜਸਵੰਤ ਸਿੰਘ ਨੂੰ ਵੀ ਲਿਖਤੀ ਦਰਖਾਸਤਾ ਦਿੱਤੀ ਸੀ। ਪਰ ਪੀੜਤਾ ਮੁਤਾਬਕ ਪੁਲਿਸ ਵੱਲੋ ਵੀ ਸਿਆਸੀ ਸ਼ਹਿ ਕਾਰਨ ਉਸਦੇ ਬਿਆਨ ਮੇਰੇ ਬਿਆਨ ਸਹੀ ਨਹੀ ਲਏ ਜਾਂਦੇ ਜਿਸ ਕਾਰਨ ਉਸਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ।