ਤਰਨ ਤਾਰਨ:ਪੰਜਾਬ ਵਿਚ ਇਨ੍ਹੀਂ ਦਿਨੀਂ ਬਰਸਾਤ ਨੇ ਤਬਾਹੀ ਮਚਾਈ ਹੋਈ ਹੈ। ਜਿਥੇ ਵੱਡੇ ਵੱਡੇ ਦਰਖਤ ਇਸ ਮੀਂਹ ਹਨੇਰੀ ਅਤੇ ਝੱਖੜ ਦੀ ਬਲੀ ਚੜ੍ਹੇ ਹਨ। ਉਥੇ ਹੀ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਤੋਂ ਸੈਦੋ ਪਿੰਡ ਨੂੰ ਜਾਣ ਵਾਲੀ ਸੜਕ ਦੇ ਕੰਢੇ ਬਣੇ ਰੋਹੀ ਵਿੱਚ ਅਚਾਨਕ ਪਾਣੀ ਜ਼ਿਆਦਾ ਆ ਆ ਗਿਆ। ਜਿਸ ਕਾਰਨ ਕਿਸਾਨਾਂ ਵੱਲੋਂ ਬੀਜਿਆ ਗਿਆ ਦੁਧਾਰੂ ਪਸ਼ੂਆਂ ਦਾ ਚਾਰਾ ਪਾਣੀ ਵਿੱਚ ਡੁੱਬਣ ਕਾਰਨ 15 ਤੋਂ 20 ਏਕੜ ਖ਼ਰਾਬ ਹੋ ਗਈ। ਇਸ ਨਾਲ ਕਿਸਾਨਾਂ ਦਾ ਬੇਹੱਦ ਨੁਕਸਾਨ ਹੋਇਆ ਹੈ। ਉਥੇ ਹੀ ਹੁਣ ਖ਼ਰਾਬ ਹੋਈ ਇਸ ਫਸਲ ਕਾਰਨ ਕਿਸਾਨਾਂ ਨੇ ਰੋਹੀ ਦੀ ਖੁਦਾਈ ਕਰਾਉਣ ਦੇ ਮੁਆਵਜ਼ੇ ਦੀ ਪੰਜਾਬ ਸਰਕਾਰ ਤੋਂ ਕੀਤੀ ਹੈ।
Tarn Taran News: ਕੁਦਰਤੀ ਮਾਰ ਨੇ ਕਿਸਾਨਾਂ ਦੇ ਕੀਤੇ ਮਾੜੇ ਹਾਲ, ਖੇਤਾਂ 'ਚ ਭਰਿਆ ਪਾਣੀ, ਤਬਾਹ ਹੋਈ ਫਸਲ ਤੇ ਦੁਧਾਰੂ ਪਸ਼ੂਆਂ ਦਾ ਚਾਰਾ
ਪਿੰਡ ਸਭਰਾ ਤੋਂ ਸੈਦੋ ਪਿੰਡ ਨੂੰ ਜਾਣ ਵਾਲੀ ਸੜਕ ਦੇ ਕੰਢੇ ਬਣੇ ਰੋਹੀ ਵਿੱਚ ਅਚਾਨਕ ਪਾਣੀ ਜ਼ਿਆਦਾ ਆ ਜਾਣ ਕਾਰਨ ਕਿਸਾਨਾਂ ਵੱਲੋਂ ਬੀਜਿਆ ਗਿਆ ਦੁਧਾਰੂ ਪਸ਼ੂਆਂ ਚਾਰਾ ਪਾਣੀ ਵਿੱਚ ਡੁੱਬਣ ਕਾਰਨ 15 ਤੋਂ 20 ਏਕੜ ਫ਼ਸਲ ਖ਼ਰਾਬ ਹੋ ਗਈ
ਸਰਕਾਰ ਨੇ ਕੋਈ ਵੀ ਮੁਆਵਜਾ ਨਹੀਂ ਦਿੱਤਾ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਦਿਲਬਾਗ ਸਿੰਘ ਅਤੇ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਰੋਹੀ ਵਿਚ ਹਰ ਸਾਲ ਇਸੇ ਤਰਾਂ ਹੀ ਪਾਣੀ ਆ ਜਾਂਦਾ ਹੈ ਅਤੇ ਸਾਡੀਆਂ ਫਸਲਾਂ ਡੁੱਬ ਜਾਂਦੀਆਂ ਹਨ, ਜਿਨ੍ਹਾਂ ਦਾ ਸਾਨੂੰ ਅਜੇ ਤੱਕ ਪੰਜਾਬ ਸਰਕਾਰ ਨੇ ਕੋਈ ਵੀ ਮੁਆਵਜਾ ਨਹੀਂ ਦਿੱਤਾ।ਪੀੜਤ ਕਿਸਾਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਦਿੱਤਾ ਗਿਆ ਹੈ ਕਿ ਇਸ ਰੋਹੀ ਦੀ ਸਹੀ ਤਰੀਕੇ ਨਾਲ ਖੁਦਾਈ ਕਰਕੇ ਇਸ ਦੇ ਕੰਢੇ 'ਤੇ ਮਿੱਟੀ ਪਾਈ ਜਾਵੇ ਤਾਂ ਜੋ ਸਾਡੀਆਂ ਹਰ ਸਾਲ ਡੁੱਬਣ ਵਾਲੀਆਂ ਫਸਲਾਂ ਬਚਾਅ ਹੋ ਸਕੇ। ਪਰ ਸਾਡੀ ਸੁਣਵਾਈ ਨਹੀਂ ਹੁੰਦੀ। ਪੀੜਤ ਕਿਸਾਨਾਂ ਨੇ ਦੱਸਿਆ ਕਿ ਹੁਣ ਬੀਤੀ ਰਾਤ ਫਿਰ ਇਸ ਰੋਹੀ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਹੈ ਜਿਸ ਕਾਰਨ ਬਰੂਹੀ ਦੇ ਕੰਢੇ 'ਤੇ ਆਪਣੀ ਜ਼ਮੀਨ ਵਿਁਚ ਬੀਜੀਆ ਹੋਈਆ ਫਸਲਾ ਪਾਣੀ ਵਿੱਚ ਡੁੱਬਣ ਕਾਰਨ ਖਰਾਬ ਹੋ ਚੁੱਕੀਆਂ ਹਨ।
ਬਣਦਾ ਮੁਆਵਜਾ ਦਿੱਤਾ ਜਾਵੇ: ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਰੋਹ ਦੀ ਸਹੀ ਤਰੀਕੇ ਨਾਲ ਖੁਦਾਈ ਕਰਵਾਈ ਜਾਵੇ ਅਤੇ ਇਸ ਦੇ ਕੰਢਿਆਂ ਤੇ ਮਿੱਟੀ ਪੁਆਈ ਜਾਵੇ ਤਾਂ ਜੋ ਉਨ੍ਹਾਂ ਦੀਆਂ ਹਰ ਸਾਲ ਡੁੱਬਣ ਵਾਲੀਆਂ ਫਸਲਾਂ ਬਚਾਈਆਂ ਜਾ ਸਕਣ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਤਾਂ ਜੋ ਉਹ ਸਿਰਫ ਆਪਣੇ ਪਸ਼ੂਆਂ ਲਈ ਚਾਰਾ ਬੀਜ਼ ਸਕਣ।