ਪੰਜਾਬ

punjab

By

Published : May 28, 2022, 9:17 PM IST

ETV Bharat / state

ਫਸਲ ਵਾਹ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ! ਚੱਲੀਆਂ ਗੋਲੀਆਂ

ਤਰਨ ਤਾਰਨ ਦੇ ਪਿੰਡ ਦੁੱਗਲ ਵਿੱਚ ਜ਼ਮੀਨ ਦੀ ਵੰਡ ਨੂੰ ਲੈਕੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋੋਂ ਬਚਾਅ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਤਰਨ ਤਾਰਨ ਚ ਜ਼ਮੀਨ ਦੀ ਵੰਡ ਨੂੰ ਲੈਕੇ ਚੱਲੀਆਂ ਗੋਲੀਆਂ
ਤਰਨ ਤਾਰਨ ਚ ਜ਼ਮੀਨ ਦੀ ਵੰਡ ਨੂੰ ਲੈਕੇ ਚੱਲੀਆਂ ਗੋਲੀਆਂ

ਤਰਨਤਾਰਨ: ਜ਼ਿਲ੍ਹੇ ਦੇ ਨੇੜਲੇ ਪਿੰਡ ਦੁੱਗਲ ਵਾਲਾ ਵਿਖੇ ਜ਼ਮੀਨ ਦੀ ਵੰਡ ਨੂੰ ਲੈਕੇ ਝਗੜਾ ਹੋਇਆ ਹੈ। ਇਸ ਝਗੜੇ ਵਿੱਚ ਇੱਕ ਧਿਰ ਵੱਲੋਂ ਦੂਜੀ ਧਿਰ ਵਿੱਚ ਗੋਲੀਆਂ ਚੱਲੀਆਂ ਹਨ। ਜਾਣਕਾਰੀ ਅਨੁਸਾਰ ਬੀਤੀ ਰਾਤ ਨੂੰ 22 ਕਨਾਲ ਜ਼ਮੀਨ ਨੂੰ ਲੈ ਕੇ ਬੀਜੀ ਫਸਲ ਇੱਕ ਧਿਰ ਵੱਲੋਂ ਜ਼ਬਰੀ ਵਾਹੀ ਗਈ ਹੈ ਅਤੇ ਗੋਲੀਆਂ ਵੀ ਚਲਾਈਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਧਿਰ ਦੇ ਵਿਅਕਤੀ ਗੇਜਾ ਸਿੰਘ ਨੇ ਦੱਸਿਆ ਕਿ ਸਾਡੀ ਆਪਸੀ ਭਰਾ ਦੀ ਜ਼ਮੀਨ ਵੰਡ ਕੇ ਦਿੱਤੀ ਗਈ ਸੀ ਪਰ ਸਾਡਾ ਇੱਕ ਭਰਾ ਸਰਦੂਲ ਸਿੰਘ ਅਤੇ ਉਸ ਦੀ ਪਤਨੀ ਦਾ ਵੀ ਦਿਹਾਂਤ ਹੋ ਚੁੱਕਾ ਹੈ। ਉਨ੍ਹਾਂ ਦੀ ਜ਼ਮੀਨ 22 ਕਨਾਲਾਂ ਨੂੰ ਲੈ ਕੇ ਸਾਡਾ ਰਿਸ਼ਤੇਦਾਰ ਜ਼ਬਰੀ ਕਬਜ਼ਾ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਬੀਤੀ ਰਾਤ ਖੜੀ ਫਸਲ ਜ਼ਬਰੀ ਵਾਹੁਣ ਦੀ ਅਵਾਜ਼ ਸੁਣੀ ਤਾਂ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਫਾਇਰਿੰਗ ਕੀਤੀ ਗਈ

ਤਰਨ ਤਾਰਨ ਚ ਜ਼ਮੀਨ ਦੀ ਵੰਡ ਨੂੰ ਲੈਕੇ ਚੱਲੀਆਂ ਗੋਲੀਆਂ

ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ਉਨ੍ਹਾਂ ਦਾ ਬਚਾਅ ਰਹਿ ਗਿਆ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਹਮਲੇ ਤੋਂ ਬਾਅਦ ਹਮਲਾਵਰ ਟਰੈਕਟਰ ਤੇ ਇੱਕ ਮੋਟਰਸਾਇਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਓਧਰ ਇਸ ਸਬੰਧੀ ਥਾਣਾ ਸਦਰ ਦੇ ਡਿਊਟੀ ਅਫਸਰ ਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਦੁੱਗਲ ਵਾਲਾ ਤੋਂ ਫੋਨ ਆਇਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮੌਕੇ ’ਤੇ ਜਾ ਕੇ ਮੋਟਰਸਾਇਕਲ ਅਤੇ ਟਰੈਕਟਰ ਖੇਤਾਂ ਵਿੱਚੋਂ ਮਿਲਿਆ ਸੀ ਉਨ੍ਹਾਂ ਨੂੰ ਥਾਣਾ ਸਦਰ ਲਿਆਂਦਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਨੰਗਲ 'ਚ ਚੱਲ ਰਹੀ ਮਾਈਨਿੰਗ ਦੇ ਖ਼ਿਲਾਫ ਪਿੰਡ ਵਾਸੀ ਹੋਏ ਇਕੱਠੇ

ABOUT THE AUTHOR

...view details