ਵੱਡੀ ਖ਼ਬਰ: ਤਰਨਤਾਰਨ ਦੇ ਪੁਲਿਸ ਸਾਂਝ ਕੇਂਦਰ 'ਤੇ RPG ਅਟੈਕ ਤਰਨਤਾਰਨ: ਦੇਸ਼ ਵਿਰੋਧੀ ਤੱਤਾਂ ਵੱਲੋਂ ਲਗਾਤਾਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਪੰਜਾਬ ਪੁਲਿਸ ਹਰ ਵਾਰ ਉਨ੍ਹਾਂ ਦੇ ਮਕਸਦ ਨਾਕਾਮ ਕਰ ਰਹੀ ਹੈ। ਪੰਜਾਬ ਵਿੱਚ ਇਹ ਦੂਜੀ ਵਾਰ ਹੈ ਜਦੋਂ ਆਰਪੀਜੀ ਦੀ ਵਰਤੋਂ ਕਰਕੇ ਪੁਲਿਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਥਾਣਾ ਸਰਹਾਲੀ ਵਿੱਚ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਪੁਲਿਸ ਸਾਂਝ ਕੇਂਦਰ ਉੱਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਥਾਣੇ ਵਿੱਚ ਸੇਵਾ ਕੇਂਦਰ ਦੇ ਸ਼ੀਸ਼ੇ ਟੁੱਟੇ।
7 ਸ਼ੱਕੀਆਂ ਨੂੰ ਰਾਊਂਡਅਪ ਕੀਤਾ:ਖ਼ਬਰ ਹੈ ਕਿ ਪੁਲਿਸ ਨੇ 7 ਸ਼ੱਕੀਆਂ ਨੂੰ ਰਾਊਂਡਅਪ ਕੀਤਾ ਹੈ। ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਜਾਵੇਗੀ।
ਮੌਕੇ 'ਤੇ ਪਹੁੰਚੇ ਡੀਜੀਪੀ ਗੌਰਵ ਯਾਦਵ:ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮੌਕੇ ਉੱਤੇ ਤਰਨਤਾਰਨ ਦੇ ਸਰਹਾਲੀ ਥਾਣੇ ਪਹੁੰਚੇ ਹਨ। ਇੱਥੇ ਉਨ੍ਹਾਂ ਕਿਹਾ ਕਿ ਅਸੀਂ ਇਸਦੀ ਤਕਨੀਕੀ ਅਤੇ ਫੋਰੈਂਸਿਕ ਤੌਰ 'ਤੇ ਜਾਂਚ ਕਰਾਂਗੇ, ਅਪਰਾਧ ਦੇ ਸਥਾਨ ਤੋਂ ਸਾਰੇ ਸੁਰਾਗ ਇਕੱਠੇ ਕਰਾਂਗੇ ਤਾਂ ਜੋ ਅਸੀਂ ਜੋ ਵਾਪਰਿਆ ਉਸ ਦਾ ਪੁਨਰਗਠਨ ਕਰ ਸਕੀਏ। ਅਸੀਂ ਲਾਂਚਰ ਨੂੰ ਰਿਕਵਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ, ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੀਤੀ ਰਾਤ ਕਰੀਬ 11.22 ਵਜੇ ਆਰਪੀਜੀ ਦੀ ਵਰਤੋਂ ਕਰਦਿਆਂ ਹਾਈਵੇਅ ਤੋਂ ਗ੍ਰਨੇਡ ਸੁੱਟਿਆ ਗਿਆ ਹੈ। ਇਹ ਥਾਣਾ ਸਰਹਾਲੀ ਦੇ ਸੁਵਿਧਾ ਕੇਂਦਰ ਨਾਲ ਟਕਰਾ ਗਿਆ। ਫੋਰੈਂਸਿਕ ਟੀਮ ਵੀ ਮੌਜੂਦ ਹੈ। ਯੂ.ਏ.ਪੀ.ਏ. ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ। ਫੌਜ ਦੀ ਟੁਕੜੀ ਵੀ ਇੱਥੇ ਮੌਜੂਦ ਹੈ।
ਹਮਲੇ ਪਿੱਛੇ ਪਾਕਿਸਤਾਨ ਦਾ ਹੱਥ- ਡੀਜੀਪੀ :ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿਅਸੀਂ SFJ ਦੇ ਦਾਅਵੇ ਦੀ ਜਾਂਚ ਕਰਾਂਗੇ। ਅਸੀਂ ਸਾਰੇ ਕੋਣਾਂ ਅਤੇ ਸਿਧਾਂਤਾਂ ਦੀ ਜਾਂਚ ਕਰਾਂਗੇ। ਪਾਕਿਸਤਾਨ ਵਿੱਚ ਹੈਂਡਲਰ ਅਤੇ ਸੰਚਾਲਕ, ਯੂਰਪ, ਉੱਤਰੀ ਅਮਰੀਕਾ ਵਿੱਚ ਸੰਪਰਕ ਵਿੱਚ ਰਹਿਣ ਵਾਲੇ ਤੱਤ ਅਤੇ ਉਨ੍ਹਾਂ ਦੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ।
ਫੋਰੈਂਸਿਕ ਟੀਮ ਕਰ ਰਹੀ ਜਾਂਚ:ਥਾਣਾ ਸਰਹਾਲੀ ਦੇ ਐਸਐਚਓ ਪ੍ਰਕਾਸ਼ ਸਿੰਘ ਨੇ ਕਿਹਾ ਕਿ ਫੋਰੈਂਸਿਕ ਟੀਮ ਪਹੁੰਚੀ ਚੁੱਕੀ ਹੈ। ਅਸਲ ਵਿੱਚ ਕੀ ਹੈ, ਉਹ ਹਰ ਚੀਜ਼ ਦੀ ਜਾਂਚ ਕਰ ਰਹੇ ਹਨ ਅਤੇ ਉਹ ਹੀ ਸਬੰਧੀ ਦੱਸਣਗੇ। ਇਸ ਹਮਲੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ।
"ਇਹ ਅੱਤਵਾਦੀ ਹਮਲਾ":ਦੱਸਿਆ ਜਾ ਰਿਹਾ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸ਼ਾਮ ਕੇਂਦਰ ਦੇ ਸ਼ੀਸ਼ੇ ਟੁੱਟ ਗਏ। ਸੁਰੱਖਿਆ ਏਜੰਸੀਆਂ ਦਾ ਸਪੱਸ਼ਟ ਕਹਿਣਾ ਹੈ ਕਿ ਇਹ ਅੱਤਵਾਦੀ ਹਮਲਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 1 ਵਜੇ ਦੇ ਕਰੀਬ ਸਰਹਾਲੀ ਥਾਣੇ ਦੇ ਨਾਲ ਲੱਗਦੇ ਸਾਂਝ ਕੇਂਦਰ 'ਤੇ RPG ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਸਰਹਾਲੀ ਥਾਣੇ ਦੀ ਪੁਲਿਸ ਬਾਹਰ ਆਈ, ਤਾਂ ਹਮਲਾਵਰ ਫ਼ਰਾਰ ਹੋ ਚੁੱਕੇ ਸਨ। ਥਾਣੇ ਵਿੱਚ ਨਾਈਟ ਕਲਰਕ, ਡਿਊਟੀ ਅਫ਼ਸਰ ਅਤੇ ਦੋ ਕਾਂਸਟੇਬਲਾਂ ਤੋਂ ਇਲਾਵਾ ਕੋਈ ਨਹੀਂ ਸੀ। ਫੋਰੈਂਸਿਕ ਟੀਮਾਂ ਜਾਂਚ ਲਈ ਪਹੁੰਚ ਗਈਆਂ ਹਨ।
RPG 'ਚ ਨਹੀ ਹੋਇਆ ਧਮਾਕਾ:ਅੱਤਵਾਦੀਆਂ ਦੇ ਮਨਸੂਬੇ ਉਦੋਂ ਚਕਨਾਚੂਰ ਹੋ ਗਏ ਜਦੋਂ ਉਨ੍ਹਾਂ ਵੱਲੋਂ ਸੁੱਟੇ ਗਏ ਆਰਪੀਜੀ ਦਾ ਧਮਾਕਾ ਨਹੀਂ ਹੋਇਆ। ਜਦੋਂ ਆਰਪੀਜੀ ਅੰਦਰ ਡਿੱਗ ਗਈ ਤਾਂ ਟਵਾਈਲਾਈਟ ਸੈਂਟਰ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਪੁਲਿਸ ਨੇ ਆਰਪੀਜੀ ਨੂੰ ਸੁਰੱਖਿਅਤ ਹਿਰਾਸਤ ਵਿੱਚ ਰੱਖਿਆ ਹੈ ਅਤੇ ਸਾਂਝ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਹੈ। ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਰਨਤਾਰਨ ਦੇ ਪੁਲਿਸ ਸਾਂਝ ਕੇਂਦਰ 'ਤੇ RPG ਅਟੈਕ
ਮਾਮਲੇ ਦੀ ਜਾਂਚ ਜਾਰੀ: ਫਿਲਹਾਲ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਰਹੀਆਂ ਹਨ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਅੱਤਵਾਦੀ ਹਮਲਾ ਹੈ। ਹਮਲਾਵਰ ਕੋਈ ਜਾਨੀ ਨੁਕਸਾਨ ਨਹੀਂ ਕਰਨਾ ਚਾਹੁੰਦੇ ਸਨ, ਪਰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ।
RPG ਅਟੈਕ ਦੀ ਖ਼ਬਰ ਤੋਂ ਬਾਅਦ ਡਾ. ਰਾਜ ਕੁਮਾਰ ਵੇਰਕਾ ਦਾ ਬਿਆਨ
ਭਾਜਪਾ ਨੇ ਘੇਰੀ ਸਰਕਾਰ- "ਘੁੰਮਣ ਦੀ ਥਾਂ ਸੁਰੱਖਿਆ ਵੱਲ ਧਿਆਨ ਦਿੱਤਾ ਜਾਵੇ":RPG ਅਟੈਕ ਦੀ ਖ਼ਬਰ ਤੋਂ ਬਾਅਦਡਾਕਟਰ ਵੇਰਕਾ ਨੇ ਕਿਹਾ ਕਿ ਸਰਕਾਰ ਲਾਅ ਐਂਡ ਆਰਡਰ ਲੈ ਕੇ ਗੰਭੀਰ ਨਹੀਂ ਨਜ਼ਰ ਆ ਰਹੀ। ਉਨ੍ਹਾਂ ਕਿਹਾ ਲਾਅ ਐਂਡ ਆਰਡਰ ਦੇ ਮੁੱਦੇ 'ਤੇ ਸਰਕਾਰ ਫੇਲ ਹੈ ਅਤੇ ਖੂਫੀਆ ਤੰਤਰ ਵੀ ਫੇਲ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਗਵਰਨਰ ਨੂੰ ਅਪੀਲ ਕਰਦਾ ਹਾਂ ਕਿ ਇਸ ਗੱਲ ਦਾ ਸਖ਼ਤ ਨੋਟਿਸ ਲਿਆ ਜਾਵੇ। ਪੰਜਾਬ ਸਰਕਾਰ ਨੂੰ ਹਦਾਇਤ ਜਾਰੀ ਕੀਤੀ ਜਾਵੇ ਇੱਧਰ-ਉੱਧਰ ਘੁੰਮਣ ਦੀ ਜਗ੍ਹਾ ਪੰਜਾਬ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ। ਡਾਕਟਰ ਵੇਰਕਾ ਨੇ ਕਿਹਾ ਕਿ ਸਰਕਾਰ ਨੂੰ ਪੰਜਾਬ ਦਾ ਧਿਆਨ ਨਹੀਂ ਸਰਕਾਰ ਨੂੰ (Raj kumar verka on RPG Attack) ਕੇਜਰੀਵਾਲ ਦਾ ਧਿਆਨ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬੈਠੇ ਹੋਏ ਕੇਜਰੀਵਾਲ ਲਾਅ ਐਂਡ ਆਰਡਰ ਨੂੰ ਚਲਾ ਰਿਹਾ ਹੈ ਜਿਸਦੇ ਚਲਦੇ ਲਾਅ ਐਂਡ ਆਰਡਰ ਫੇਲ ਹੋ ਰਿਹਾ ਹੈ।
ਖ਼ੁਫ਼ੀਆ ਇਨਪੁੱਟ ਵੱਲੋਂ ਪਹਿਲਾਂ ਵੀ ਕੀਤਾ ਗਿਆ ਸੀ ਅਲਰਟ: ਕੁੱਝ ਮਹੀਨੇ ਪਹਿਲਾਂ ਖ਼ੁਫ਼ੀਆ ਏਜੰਸੀਆਂ ਵੱਲੋਂ ਇਨਪੁੱਟਸ ਦਿੱਤੇ ਗਏ ਸਨ ਕਿ ਪੰਜਾਬ ’ਚ ਸਰਕਾਰੀ ਇਮਾਰਤਾਂ ਅਤੇ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਹਾਲਾਂਕਿ ਉਸ ਤੋਂ ਬਾਅਦ ਥਾਣੇ-ਚੌਂਕੀਆਂ ਦੇ ਨਾਲ ਸਰਕਾਰੀ ਇਮਾਰਤਾਂ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਸੀ, 7 ਦਸੰਬਰ ਨੂੰ ਫਿਰ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਚੌਕਸ ਰਹਿਣ ਲਈ ਕਿਹਾ ਸੀ। ਇਨਪੁੱਟਸ ਮਿਲੇ ਹਨ ਕਿ ਕਈ ਦੇਸ਼ ਵਿਰੋਧੀ ਲੋਕ ਥਾਣੇ ਜਾਂ ਹੋਰ ਸਰਕਾਰੀ ਇਮਾਰਤਾਂ ’ਤੇ ਹਮਲਾ ਕਰ ਸਕਦੇ ਹਨ ਜਿਸ ਤੋਂ ਬਾਅਦ ਫਿਰ ਖ਼ਤਰਾ ਮੰਡਰਾਉਣ ਲੱਗਾ ਹੈ। ਉਸ ਤੋਂ ਬਾਅਦ ਪੰਜਾਬ ਪੁਲਿਸ ਹਾਈ ਅਲਰਟ ਉੱਤੇ ਸੀ।
ਇਸ ਤੋਂ ਪਹਿਲਾ ਮੁਹਾਲੀ ਦੇ ਇੰਟੈਲੀਜੈਂਸ ਦਫਤਰ 'ਚ ਹੋਇਆ ਸੀ ਅਟੈਕ: 10 ਮਈ, 2022 ਨੂੰ ਸੈਕਟਰ-77 ਸਥਿਤ ਇੰਟੈਲੀਜੈਂਸ ਦਫਤਰ ਦੀ ਕੀ ਬਿਲਡਿੰਗ ਦੀ ਤੀਜੀ ਮੰਜ਼ਿਲ 'ਤੇ ਆਰਪੀਜੀ (ਰਾਕੇਟ ਪ੍ਰੋਪੈਨਲ ਗ੍ਰੇਨੇਡ) ਡਿੱਗਿਆ ਸੀ। ਇਹ ਧਮਾਕਾ ਉਸ ਸਮੇਂ ਸ਼ਾਮ ਕਰੀਬ 7.45 ਵਜੇ ਹੋਇਆ ਸੀ। ਪੁਲਿਸ ਦਾ ਕਹਿਣਾ ਸੀ ਕਿ ਗ੍ਰਨੇਡ ਨਹੀਂ ਫੱਟਿਆ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਚੰਡੀਗੜ੍ਹ ਅਤੇ ਪੂਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਗ੍ਰਨੇਡ ਹਮਲੇ ਕਾਰਨ ਇਮਾਰਤ ਦੀ ਤੀਜੀ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕੰਧ ਵੀ ਨੁਕਸਾਨੀ ਗਈ ਸੀ, ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੀ
RPG ਕੀ ਹੈ :ਰਾਕੇਟ ਪ੍ਰੋਪੇਲਡ ਗ੍ਰੇਨੇਡ (RPG) ਦੀ ਗੱਲ ਕਰੀਏ ਤਾਂ ਇਸ ਦੀ ਰੇਂਜ 700 ਮੀਟਰ ਤੋਂ ਵੀ ਵੱਧ ਹੁੰਦੀ ਹੈ। ਇਸ ਨਾਲ ਕਿਸੇ ਵੀ ਟੈਂਕ, ਬਖ਼ਤਰਬੰਦ ਗੱਡੀ, ਹੈਲੀਕਾਪਟਰ ਜਾਂ ਜਹਾਜ਼ ਨੂੰ ਉਡਾਇਆ ਜਾ ਸਕਦਾ ਹੈ, ਜੇਕਰ ਨਿਸ਼ਾਨਾ ਸਹੀ ਲੱਗੇ।
ਇਹ ਵੀ ਪੜ੍ਹੋ:ਦੇਹਰਾਦੂਨ 'ਚ IMA ਦੀ ਪਾਸਿੰਗ ਆਊਟ ਪਰੇਡ ਅੱਜ, ਦੇਸ਼ ਨੂੰ ਮਿਲਣਗੇ 314 ਨਵੇਂ ਫੌਜ ਅਧਿਕਾਰੀ