ਤਰਨਤਾਰਨ :ਪੰਜਾਬ ਪੁਲਿਸ ਦੇ ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਤਰਨਤਾਰਨ ਪੁਲਿਸ ਲਾਈਨ ਵਿਖੇ ਖੁੱਲੇ ਆਧੂਨਿਕ ਜਿੰਮ ਅਤੇ ਖੇਡ ਮੈਦਾਨ ਦਾ ਉਦਘਾਟਨ ਕੀਤਾ ਗਿਆ ਅਤੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ।
ਪੰਜਾਬ ਪੁਲਿਸ ਭਰਤੀ : '10 ਹਜਾਰ ਤੋਂ ਵੱਧ ਮੁਲਾਜ਼ਮ ਕੀਤੇ ਜਾਣਗੇ ਭਰਤੀ' ਪੰਜਾਬ ਵਿੱਚੋਂ ਗੈਂਗਸਟਾਰਾਂ ਦੇ ਸਫਾਏ ਤੇ ਗੱਲਬਾਤ ਕਰਦਿਆ ਦਿਨਕਰ ਗੁਪਤਾ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਗੈਂਗਸਟਾਰਾਂ ਦਾ ਖਾਤਮਾ ਤਹਿ ਹੈ। 31 ਕੈਟਾਗਿਰੀ ਦੇ ਗੈਂਗਸਟਾਰਾਂ ਵਿੱਚੋਂ 20 ਨੂੰ ਕਾਬੂ ਕੀਤਾ ਗਿਆ, 7 ਦਾ ਇੰਨਕਾਊਂਟਰ ਕੀਤਾ ਅਤੇ 4 ਵਿਦੇਸ਼ਾ 'ਚ ਫਰਾਰ ਹਨ।
ਇਸ ਮੌਕੇ ਤੇ ਡੀ.ਆਈ.ਜੀ ਬਾਰਡਰ ਰੇਂਜ ਫਿਰੋਜ਼ਪੁਰ ਦੇ ਹਰਦਿਆਲ ਸਿੰਘ ਮਾਨ/ਤਰਨਤਾਰਨ ਐਸ.ਐਸ.ਪੀ ਧਰੁਮਨ ਐੱਚ ਨਿੰਬਲੇ ਅਤੇ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਖ਼ਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਤੋਂ ਹਲਕਾ ਵਿਧਾਇਕ ਵੀ ਹਾਜਰ ਸਨ।
ਇਹ ਵੀ ਪੜ੍ਹੋ:ਸਿਸਵਾਂ ਫਾਰਮ ਹਾਊਸ 'ਤੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ ਦੀ ਪੁਲਿਸ ਨੇ ਕੀਤੀ ਖਿੱਚ ਧੂਹ
ਗੁਪਤਾ ਨੇ ਦੱਸਿਆ ਕਿ ਪੰਜਾਬ ਅੰਦਰ ਨਵੀਂ ਭਰਤੀ ਪੰਜਾਬ ਪੁਲਿਸ ਦੇ ਵੱਖ ਵੱਖ ਰੈਕ ਦੀ ਲਗਭਗ 10 ਹਜਾਰ ਤੋਂ ਵੱਧ ਮੁਲਾਜ਼ਮਾ ਦੇ ਅਗਸਤ ਮਹੀਨੇ ਤੋਂ ਟੈਸਟ ਲੈਣੇ ਸ਼ੁਰੂ ਹੋ ਜਾਣਗੇ।