ਤਰਨਤਾਰਨ: ਹਿਮਾਚਲ ਵਿੱਚ ਹੋਈ ਭਾਰੀ ਬਰਸਾਤ ਕਾਰਣ ਦਰਿਆਵਾਂ ਦਾ ਪਾਣੀ ਬਹੁਤ ਜ਼ਿਆਦਾ ਵਧ ਗਿਆ ਜਿਸ ਕਾਰਣ ਹਰੀਕੇ ਹੈੱਡ ਦੇ ਫਲੱਡ ਗੇਟ ਪ੍ਰਸ਼ਾਸਨ ਨੂੰ ਖੋਲ੍ਹਣੇ ਪਏ। ਇਸ ਤੋਂ ਬਾਅਦ ਹਰੀਕੇ ਨਜ਼ਦੀਕ ਪੈਂਦੇ ਵਸਤੀ ਲਾਲ ਸਿੰਘ ਕੋਲ ਬੰਨ੍ਹ ਵਿੱਚ ਪਾੜ ਪੈ ਜਾਣ ਕਰਕੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਨੁਕਸਾਨ ਤੋਂ ਮਗਰੋਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੀਜੀ ਫ਼ਸਲ ਦੂਸਰੀ ਵਾਰ ਖ਼ਰਾਬ ਹੋ ਚੁੱਕੀ ਹੈ।
Punjab Floods: ਬੰਨ੍ਹ ਟੁੱਟਣ ਕਾਰਣ ਫਸਲਾਂ ਹੋਈਆਂ ਤਬਾਹ, ਕਿਸਾਨਾਂ ਨੇ ਪ੍ਰਸ਼ਾਸਨ ਉੱਤੇ ਸਾਰ ਨਾ ਲੈਣ ਦੇ ਲਾਏ ਇਲਜ਼ਾਮ - ਹਰੀਕੇ ਹੈੱਡ ਦੇ ਫਲੱਡ ਗੇਟ
ਤਰਨਤਾਰਨ ਦੇ ਕਸਬਾ ਹਰੀਕੇ ਨਜ਼ਦੀਕ ਪੈਂਦੇ ਪਿੰਡ ਬੂਹ ਹਵੇਲੀਆਂ ਦੇ ਲੋਕਾਂ ਨੇ ਕਿਹਾ ਕਿ ਬੰਨ੍ਹ ਟੁੱਟਣ ਤੋਂ ਬਾਅਦ ਤਬਾਹੀ ਹੋਈ ਪਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਦੂਜੇ ਪਾਸੇ ਸਥਾਨਕ ਐੱਸਡੀਐੱਮ ਨੇ ਕਿਹਾ ਹੈ ਕਿ ਫ਼ਸਲਾਂ ਦੇ ਖਰਾਬੇ ਸਬੰਧੀ ਰਿਪੋਰਟ ਸਰਕਾਰ ਕੋਲ ਭੇਜ ਦਿੱਤੀ ਗਈ ਹੈ।
ਕਿਸਾਨਾਂ ਨੇ ਪ੍ਰਸ਼ਾਸਨ ਉੱਤੇ ਲਾਏ ਗੰਭੀਰ ਇਲਜ਼ਾਮ: ਕਿਸਾਨਾਂ ਨੇ ਕਿਹਾ ਕਿ ਹੜ੍ਹ ਦਾ ਪਾਣੀ ਆਉਣ 'ਤੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਫੋਨ ਰਾਹੀਂ ਸੂਚਿਤ ਕੀਤਾ ਗਿਆ ਸੀ ਪਰ ਪ੍ਰਸ਼ਾਸਨ ਉਨ੍ਹਾਂ ਤੱਕ ਨਹੀਂ ਪਹੁੰਚਿਆ ਅਤੇ ਹੁਣ ਤਿੰਨ ਦਿਨ ਬੀਤ ਚੁੱਕੇ ਹਨ ਪਰ ਕਿਸੇ ਵੀ ਸਰਕਾਰੀ ਅਧਿਕਾਰੀਆਂ ਨੇ ਹੁਣ ਤੱਕ ਵੀ ਉਨ੍ਹਾਂ ਦੀ ਸਾਰ ਨਹੀਂ ਲਈ । ਕਿਸਾਨ ਆਪਣੇ ਡੁੱਬ ਚੁੱਕੇ ਮਕਾਨਾਂ ਵਿੱਚੋਂ ਕੀਮਤੀ ਸਮਾਨ ਕੱਢ ਘਰ ਦੀਆਂ ਛੱਤਾਂ ਉੱਤੇ ਰੱਖਣ ਲਈ ਮਜਬੂਰ ਹਨ। ਹੜ੍ਹ ਪੀੜਤਾਂ ਨੇ ਅੱਗੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਜਲਦੀ ਯੋਗ ਮੁਆਵਜ਼ਾ ਦੇਣਾ ਚਾਹੀਦਾ ਹੈ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਿਸਾਨ ਤਿੰਨ ਸਾਲ ਤੱਕ ਆਪਣੇ ਪੈਰਾਂ ਉੱਤੇ ਖੜ੍ਹੇ ਨਹੀਂ ਹੋ ਸਕਣਗੇ ।
- Punjab Flood update: ਅੰਮ੍ਰਿਤਸਰ 'ਚ ਬਿਆਸ ਦਰਿਆ ਨੇ ਮਚਾਈ ਤਬਾਹੀ, ਫਸਲਾਂ ਤੋਂ ਲੈਕੇ ਘਰਾਂ ਨੂੰ ਕੀਤਾ ਬਰਬਾਦ
- ਮਰਹੂਮ ਗਾਇਕ ਲਾਭ ਜੰਜੂਆ ਦੀ ਪਤਨੀ ਦੀ ਮੌਤ, ਮੰਡੀ ਗੋਬਿੰਦਗੜ੍ਹ 'ਚ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਅੰਤਿਮ ਸੰਸਕਾਰ ਮੌਕੇ ਨਹੀਂ ਪਹੁੰਚਿਆ ਕੋਈ ਕਲਾਕਾਰ
- ਸਿਟੀ ਸੈਂਟਰ ਦੀ ਥਾਂ PGI ਬਣਾਉਣ ਲਈ ਕੀ ਨੇ ਕਾਨੂੰਨੀ ਦਾਅ ਪੇਚ, ਕਰੋੜਾਂ ਦੇ ਇਸ ਪ੍ਰੋਜੈਕਟ ਦੇ ਕੀ ਨੇ ਮੌਜੂਦਾ ਹਾਲਾਤ, ਪੜ੍ਹੋ ਕਦੋਂ ਹੋਇਆ ਸੀ ਘੁਟਾਲਾ...
ਐੱਸਡੀਐੱਮ ਨੇ ਦਿੱਤਾ ਸਪੱਸ਼ਟੀਕਰਨ:ਦੂਜੇ ਪਾਸੇ ਮਾਮਲੇ ਸਬੰਧੀ ਪੱਟੀ ਦੇ ਐੱਸਡੀਐੱਮ ਨੇ ਮਾਮਲੇ ਉੱਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਾਰੇ ਇਲਜ਼ਾਮ ਬੇਬੁਨਿਆਦ ਨੇ । ਉਨ੍ਹਾਂ ਵੱਲੋਂ ਖਰਾਬੇ ਸਬੰਧੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ । ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲਾਂ 150 ਏਕੜ ਰਕਬੇ ਦੇ ਖਰਾਬੇ ਦੀ ਰਿਪੋਰਟ ਭੇਜੀ ਗਈ ਸੀ ਪਰ ਦੂਜੀ ਬਾਰੀ ਪਾਣੀ ਆਉਣ ਤੋਂ ਬਾਅਦ ਖਰਾਬੇ ਦੀ ਰਿਪੋਰਟ ਵੱਧ ਕੇ ਢਾਈ ਕਰੀਬ ਸੋ ਏਕੜ ਪਹੁੰਚ ਗਈ ਹੈ। ਐੱਸਡੀਐੱਮ ਵਿਪਨ ਭੰਡਾਰੀ ਨੇ ਅੱਗੇ ਕਿਹਾ ਕਿ ਸਰਕਾਰ ਦੇ ਹੁਕਮਾਂ ਮੁਤਾਬਿਕ ਉਹ ਦਿਨ-ਰਾਤ ਗਰਾਊਂਡ ਜ਼ੀਰੋ ਉੱਤੇ ਕਿਸਾਨਾਂ ਦੇ ਹੋ ਰਹੇ ਨੁਕਸਾਨ ਦੀ ਰਿਪੋਰਟ ਤਿਆਰ ਕਰ ਰਹੇ ਨੇ ਅਤੇ ਹਰ ਕਿਸਾਨ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ।