ਤਰਨਤਾਰਨ:ਪੰਜਾਬ ਵਿਚੋਂ ਨਸ਼ੇ (Drugs) ਨੂੰ ਖਤਮ ਕਰਨ ਲਈ ਪੁਲਿਸ ਨੇ ਮੁਹਿੰਮ ਵੱਢੀ ਹੋਈ ਹੈ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਤਰਨਤਾਰਨ ਦੇ ਸਥਾਨਕ ਲੋਕਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਤਰਨਤਾਰਨ ਦੇ ਐਸਐਸਪੀ ਧਰੁਮਨ ਐਚ ਨਿੰਬਲੇ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਾ ਤਸਕਰਾ ਨੂੰ ਖਤਮ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਐਸਐਸਪੀ ਧਰੁਮਨ ਐਚ ਨਿੰਬਲੇ ਨੇ ਕਿਹਾ ਹੈ ਕਿ ਜਨਤਾ ਸਾਡਾ ਸਹਿਯੋਗ ਦੇਵੇ ਤਾਂ ਕਿ ਨਸ਼ਾ ਤਸਕਰਾ ਨੂੰ ਖਤਮ ਕੀਤਾ ਜਾਵੇ। ਪੱਤਰਕਾਰਾਂ ਨੇ ਪਿੰਡ ਘਰਿਆਲਾ ਵਿਚ ਵਿਕ ਰਹੇ ਨਸ਼ੇ ਦੇ ਬਾਰੇ ਸਵਾਲ ਕੀਤਾ ਤਾਂ ਅੱਗੋ ਐਸਐਸਪੀ ਨੇ ਕਿਹਾ ਕਿ ਤੁਸੀ ਇਲਜ਼ਾਮ ਲਗਾ ਰਹੇ ਹੋ ਜੇਕਰ ਕੋਈ ਵਿਅਕਤੀ ਸ਼ਰੇਆਮ ਨਸ਼ਾ ਵੇਚ ਰਿਹਾ ਹੈ ਉਸਦਾ ਪਰੂਫ ਦਿਉ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਨਸ਼ਾ ਤਸਕਰ ਦੇ ਬਾਰੇ ਪਤਾ ਲੱਗਦਾ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ ਅਤੇ ਉਸ ਉਤੇ ਬਣਦੀ ਕਾਰਵਾਈ ਜਰੂਰ ਕਰਾਂਗੇ।