ਕੰਮ ਦਿਵਾਉਣ ਦੇ ਬਹਾਨੇ ਵਿਦੇਸ਼ ਭੇਜਣ ਵਾਲਾ ਏਜੰਟ ਗ੍ਰਿਫ਼ਤਾਰ
ਤਰਨਤਾਰਨ: ਬੀਤੇ ਦਿਨੀਂ ਚਾਰ ਭਾਰਤੀ ਲੋਕਾਂ ਦੀ ਆਰਮੀਨੀਆਂ ਵਿੱਚ ਫਸੇ ਹੋਣ ਦੀ ਵੀਡੀਉ ਵਾਈਰਲ ਹੋਈ ਸੀ ਜਿਸ ਵਿੱਚ ਕੁਝ ਭਾਰਤੀਆਂ ਨੂੰ ਧੋਖੇ ਨਾਲ ਵਿਦੇਸ਼ ਭੇਜਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਧੋਖੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਧੋਖੇ ਨਾਲ ਵਿਦੇਸ਼ ਭੇਜਣ ਵਾਲਾ ਏਜੰਟ ਗ੍ਰਿਫ਼ਤਾਰ
ਦਰਅਸਲ, ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਫ਼ਰਜੀ ਟਰੈਵਲ ਏਜੰਟ ਗੁਰਦੇਵ ਸਿੰਘ ਨੇ ਕੁਝ ਭਾਰਤੀਆਂ ਨੂੰ ਕੰਮ ਦਿਵਾਉਣ ਦਾ ਵਾਅਦਾ ਕਰਕੇ ਵਿਦੇਸ਼ ਭੇਜਿਆ ਸੀ ਪਰ ਉਨ੍ਹਾਂ ਨੂੰ ਉੱਥੇ ਕੋਈ ਕੰਮ ਨਹੀਂ ਮਿਲਿਆ। ਇਸ ਦੇ ਨਾਲ ਹੀ ਪੁਲਿਸ ਨੇ ਥਾਣਾ ਬੇਗੋਵਾਲ ਵਿਖੇ ਜਗਦੀਪ ਸਿੰਘ ਦੇ ਬਿਆਨਾਂ 'ਤੇ ਫ਼ਰਜ਼ੀ ਟਰੈਵਲ ਏਜੰਟ ਗੁਰਦੇਵ ਸਿੰਘ ,ਪਰਮਜੀਤ ਕੋਰ ਅਤੇ ਹਰਪ੍ਰੀਤ ਕੋਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।