ਤਰਨਤਾਰਨ: ਜ਼ਿਲ੍ਹੇ ’ਚ ਥਾਣਾ ਪੱਟੀ ਸਿਟੀ ਪੁਲਿਸ ਨੇ 35 ਚਾਈਨਾ ਡੋਰ ਦੇ ਗੱਟੂਆਂ ਸਣੇ ਪੱਟੀ ਤੋਂ ਇੱਕ ਦੁਕਾਨਦਾਰ (patti police arrested a Shopkeeper with China Door ) ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਸਬੰਧ ’ਚ ਨਾਕਾਬੰਦੀ ਦੌਰਾਨ ਪੁਲਿਸ ਨੂੰ ਮੁਖਬਰ ਵੱਲੋਂ ਇਤਲਾਹ ਮਿਲੀ ਸੀ ਜਿਸ ਤੋਂ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਚਾਈਨਾ ਡੋਰ ਦੇ ਗੱਟੂਆਂ ਸਣੇ ਕਾਬੂ ਕੀਤਾ।
ਮਾਮਲੇ ਸਬੰਧੀ ਐਸਐਚਓ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੱਟੀ ਪੋਲ ਸੂਏ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪੱਟੀ ਦੇ ਚੋਪੜਾ ਜਨਰਲ ਸਟੋਰ ਵਿਖੇ ਦੁਕਾਨ ਵਾਲੇ ਚਾਈਨਾ ਡੋਰ ਧੜੱਲੇ ਨਾਲ ਵੇਚ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਉਕਤ ਚੋਪੜਾ ਜਨਰਲ ਸਟੋਰ ’ਤੇ ਰੇਡ ਕੀਤੀ ਗਈ। ਇਸ ਦੌਰਾਨ ਦੁਕਾਨ ਵਿਚੋਂ ਇਕ ਵਿਅਕਤੀ ਕਾਲੇ ਬੈਗ ਸਮੇਤ ਬਾਹਰ ਨਿਕਲ ਰਿਹਾ ਸੀ ਜਿਸ ਨੂੰ ਸ਼ੱਕ ਦੀ ਬਿਨਾਅ ਤੇ ਰੋਕ ਕੇ ਉਸ ਦਾ ਨਾਂ ਪਤਾ ਪੁੱਛਿਆ ਤਾਂ ਉਕਤ ਵਿਅਕਤੀ ਨੇ ਆਪਣਾ ਨਾਮ ਸੁਖਦੇਵ ਚੋਪੜਾ ਵਾਸੀ ਪੱਟੀ ਦੱਸਿਆ।