ਤਰਨਤਾਰਨ:ਕਸਬਾ ਚੋਹਲਾ ਸਾਹਿਬ ਦੇ ਪਿੰਡ ਕਰਮੂਵਾਲਾ ਸਥਿਤ ਆਈਲੇਟਸ ਸੇਂਟਰ ਵਿੱਚ ਵੀਰਵਾਰ ਨੂੰ NIA ਦੀ ਟੀਮ ਨੇ ਛਾਪੇਮਾਰੀ ਕੀਤੀ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨਾਮ ਦੇ ਵਿਅਕਤੀ ਕਰੀਬ 4 ਸਾਲ ਤੋਂ ਆਈਲੇਟਸ ਸੇਂਟਰ ਦੇ ਨਾਲ-ਨਾਲ ਟੂਰ ਐਂਡ ਟਰੇਵਲ ਦਾ ਕਾਰੋਬਾਰ ਵੀ ਚਲਾ ਰਿਹਾ ਸੀ। ਇਸ ਦੇ ਨਾਲ ਹੀ, ਅੰਮ੍ਰਿਤਪਾਲ ਸਿੰਘ ਦੇ ਘਰ ਵਿੱਚ ਵੀ ਤਲਾਸ਼ੀ ਜਾ ਰਹੀ ਹੈ। ਸਵੇਰੇ ਸਾਢੇ 10 ਵਜੇ NIA ਦੀ ਤਿੰਨ ਟੀਮਾਂ ਪਿੰਡ ਕਰਮੂਵਾਲਾ ਪਹੁੰਚੀ।
ਵਿਦੇਸ਼ੀ ਫਡਿੰਗ ਮਾਮਲੇ 'ਚ ਪੁਛਗਿਛ: ਡੀਐਸਪੀ ਰੈਂਕ ਦੇ ਅਧਿਕਾਰੀ ਵਿੱਚ ਟੀਮ ਨੇ ਛਾਪੇਮਾਰੀ ਦੌਰਾਨ ਕੁਝ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਹਨ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਤੋਂ ਵਿਦੇਸ਼ੀ ਫਡਿੰਗ ਮਾਮਲੇ ਵਿੱਚ ਪੁੱਛ ਪੜਤਾਲ ਕੀਤੀ ਗਈ। ਫਿਲਹਾਲ ਚੈਕਿੰਗ ਅਭਿਆਨ ਖ਼ਤਮ ਹੋ ਚੁੱਕਾ ਹੈ।