ਤਰਨਤਾਰਨ:ਯੂਕਰੇਨ ਤੇ ਰੂਸ ਵਿਚਾਲੇ ਲੱਗੀ ਜੰਗ (War between Ukraine and Russia) ਕਾਰਨ ਜਿੱਥੇ ਪੂਰੀ ਦੁਨੀਆ ਘਬਰਾਈ ਹੋਈ ਹੈ, ਤਾਂ ਉੱਥੇ ਹੀ ਇਨ੍ਹਾਂ ਦੋਵਾਂ ਮੁਲਕਾਂ ਦੀ ਆਪਸੀ ਲੜਾਈ ਦਾ ਅਸਰ ਪੰਜਾਬ ‘ਤੇ ਕਾਫ਼ੀ ਵੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਪੰਜਾਬ ਤੋਂ ਇੱਕ ਪਾਸੇ ਜਿੱਥੇ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ (MBBS Study) ਲਈ ਵਿਦਿਆਰਥੀ ਯੂਕਰੇਨ ਗਏ ਹੋਏ ਹਨ।
ਉੱਥੇ ਹੀ ਕੁਝ ਅਜਿਹੇ ਨੌਜਵਾਨ ਵੀ ਹਨ, ਜੋ ਰੁਜ਼ਗਾਰ ਦੀ ਭਾਲ ਵਿੱਚ ਪੰਜਾਬ ਤੋਂ ਯੂਕਰੇਨ (From Punjab to Ukraine) ਗਏ ਹਨ, ਪਰ ਹੁਣ ਇੱਥੇ ਜੰਗ ਲੱਗਣ ਕਾਰਨ ਜਿੱਥੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਹੈ, ਉੱਥੇ ਹੀ ਰੁਜ਼ਗਾਰ ਲਈ ਗਏ ਨੌਜਵਾਨ ਵੀ ਖ਼ਤਰੇ ਵਿੱਚ ਹਨ।
ਪੰਜਾਬ ਦੇ ਤਰਨਤਾਰਨ ਦੇ ਪਿੰਡ ਡੱਲ (Dal village of Tarn Taran) ਦਾ ਰਹਿਣ ਵਾਲਾ ਸਰਬਜੀਤ ਸਿੰਘ ਵੀ ਯੂਕਰੇਨ (Ukraine) ਵਿੱਚ ਗਏ ਹੋਇਆ ਹੈ, ਇਹ ਨੌਜਵਾਨ ਵੀ ਬਾਕੀ ਨੌਜਵਾਨਾਂ ਵਾਂਗ ਯੂਕਰੇਨ ਵਿੱਚ ਰੋਜੀ ਰੋਟੀ ਕਮਾਉਣ ਦੇ ਲਈ ਗਿਆ ਸੀ, ਪਰ ਹੁਣ ਇੱਥੇ ਜੰਗ ਲੱਗਣ ਕਾਰਨ ਇਸ ਨੌਜਵਾਨ ਕੋਲ ਨਾ ਤਾਂ ਭਾਰਤ ਵਾਪਸ ਲਈ ਕੋਈ ਪੈਸਾ ਹੈ ਅਤੇ ਨਾ ਹੀ ਉੱਥੇ ਉਨ੍ਹਾਂ ਕੋਲ ਕੋਈ ਰੋਟੀ ਦਾ ਪ੍ਰਬੰਧ ਹੈ।