ਪੰਜਾਬ

punjab

ETV Bharat / state

ਤਰਨ ਤਾਰਨ ਦੇ ਪਿੰਡ ਖੱਖ ਵਿਖੇ ਕਰਵਾਇਆ ਗਿਆ ਕਬੱਡੀ ਦਾ ਟੂਰਨਾਮੈਂਟ

ਤਰਨਤਾਰਨ ਦੇ ਪਿੰਡ ਖੱਖ ਵਿਖੇ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੀਆਂ 5 ਨਾਮਵਰ ਟੀਮਾਂ ਸਮੇਤ ਕੁੜੀਆਂ ਦੀਆਂ 4 ਟੀਮਾਂ ਵਿੱਚਕਾਰ ਕੱਬਡੀ ਦਾ ਮੈਚ ਖੇਡਿਆ ਗਿਆ।

By

Published : Jan 27, 2020, 11:44 PM IST

Kabaddi tournament held at village khakh
ਫ਼ੋਟੋ

ਤਰਨਤਾਰਨ: ਪਿੰਡ ਖੱਖ ਵਿੱਚ ਖੱਖ ਪ੍ਰੋਡਕਸ਼ਨ ਵੱਲੋਂ ਕੱਬਡੀ ਕੱਪ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ ਦੀਆਂ 5 ਨਾਮਵਰ ਟੀਮਾਂ ਸਮੇਤ ਕੁੜੀਆਂ ਦੀਆਂ 4 ਟੀਮਾਂ ਵਿਚਕਾਰ ਕਬੱਡੀ ਦਾ ਮੈਚ ਖੇਡਿਆ ਗਿਆ। ਇਸ ਤੋਂ ਇਲਾਵਾ ਇਸ ਟੂਰਨਾਮੈਂਟ ਵਿੱਚ ਦੇਸ਼-ਵਿਦੇਸ਼ ਦੇ ਖਿਡਾਰੀਆਂ ਨੇ ਹਿੱਸਾ ਲਿਆ।

ਵੀਡੀਓ

ਦੱਸਣਯੋਗ ਹੈ ਕਿ ਕੁੜੀਆਂ ਦੇ ਫਾਈਨਲ ਮੈਚ ਵਿੱਚ ਕਪੂਰਥਲਾ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ ਹਰਾਇਆ। ਇਸ ਮੌਕੇ ਕਬੱਡੀ ਖਿਡਾਰਣ ਨੇ ਕਿਹਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ, ਜੋ ਖੱਖ ਬ੍ਰਦਰ ਵੱਲੋਂ ਕੀਤਾ ਗਿਆ। ਇਸ ਟੂਰਨਾਮੈਂਟ ਨਾਲ ਖਿਡਾਰੀਆਂ ਨੂੰ ਉਤਸ਼ਾਹਿਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਟੂਰਨਾਮੈਂਟ ਵਿੱਚ ਵਧੀਆਂ ਇਨਾਮ ਰਾਸ਼ੀ ਵੀ ਦਿੱਤੀ ਜਾ ਰਹੀ ਹੈ।

ਇਸ ਦੇ ਨਾਲ ਖੇਡ ਪ੍ਰਬੰਧਕ ਨੇ ਕਿਹਾ ਕਿ ਉਹ ਆਸਟ੍ਰੇਲੀਆ ਵਿੱਚ ਵੀ ਟੂਰਨਾਮੈਂਟ ਕਰਵਾਉਂਦੇ ਸਨ ਤੇ ਹੁਣ ਆਪਣੀ ਧਰਤੀ ਉੱਤੇ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਖਿਡਾਰੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਸਕੇ।

ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਤੇ ਐਨਆਰਆਈ ਵੀਰਾਂ ਦਾ ਆਪਣੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਜ਼ਿਕਰੇਖਾਸ ਹੈ ਕਿ ਜੇਤੂ ਟੀਮ ਇੱਕ ਲੱਖ ਪੱਚੀ ਹਜ਼ਾਰ ਹਜ਼ਾਰ ਰੁਪਏ ਤੇ ਦੂਜੀ ਟੀਮ ਨੂੰ ਇੱਕ ਲੱਖ ਰੁਪਏ ਦੇ ਇਨਾਮ ਨਵਾਜ਼ਿਆ ਜਾਵੇਗਾ।

ABOUT THE AUTHOR

...view details